ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਮਫਲਰ ਪਾਏ ਹੋਏ ਇੱਕ ਛੋਟੇ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈਆਂ ਸਨ। ਇਸ ਬੇਬੀ ਮਫਲਰਮੈਨ ਨੂੰ 16 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਰੋਹ ਲਈ ਬੁਲਾਇਆ ਗਿਆ ਹੈ।
ਮੰਗਲਵਾਰ (11 ਫਰਵਰੀ) ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਗਿਣਤੀ ਦੇ ਦਿਨ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਅਤੇ ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ ਵਿੱਚ ਇੱਕ ਸਾਲ ਦੇ ਅਵੀਨ ਤੋਮਰ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
ਇਸ ਬੱਚੇ ਨੇ ਕੇਜਰੀਵਾਲ ਵਾਂਗ ਦਿਖਣ ਲਈ ਇੱਕ ਕਾਲਾ ਮਫਲਰ, ਇੱਕ ਚਸ਼ਮਾ ਤੇ ਇੱਕ ਆਮ ਆਦਮੀ ਪਾਰਟੀ ਦੀ ਟੋਪੀ ਪਾਈ ਹੋਈ ਸੀ। ਉਸ ਸਮੇਂ ਬੱਚੇ ਦੇ ਪਰਿਵਾਰ ਨੇ ਦੱਸਿਆ ਸੀ ਕਿ ਕੇਜਰੀਵਾਲ ਉਨ੍ਹਾਂ ਦੇ ਬੱਚੇ ਨੂੰ ਮਿਲਣਗੇ, ਪਰ ਅਜਿਹਾ ਨਹੀਂ ਹੋ ਸਕਿਆ ਤੇ ਪਰਿਵਾਰ ਕੇਜਰੀਵਾਲ ਨੂੰ ਮਿਲੇ ਬਿਨਾਂ ਪਾਰਟੀ ਦਫਤਰ ਤੋਂ ਤੁਰ ਗਿਆ ਸੀ।
ਹੁਣ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਇਸ ਬੱਚੇ ਨੂੰ ਸਹੁੰ ਚੁੱਕ ਸਮਾਰੋਹ ਚ ਬੁਲਾਇਆ ਗਿਆ ਹੈ। 'ਆਪ' ਨੇ ਟਵੀਟ ਕੀਤਾ, "ਬੇਬੀ ਮਫਲਮੈਨ ਨੂੰ 16 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਰੋਹ ਲਈ ਸੱਦਾ ਦਿੱਤਾ ਗਿਆ ਹੈ।"
ਦੱਸ ਦੇਈਏ ਕਿ ਕੇਜਰੀਵਾਲ ਐਤਵਾਰ (16 ਫਰਵਰੀ) ਨੂੰ ਇੱਥੋਂ ਦੇ ਇਤਿਹਾਸਕ ਰਾਮਲੀਲਾ ਮੈਦਾਨ ਵਿਚ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
Big Announcement:
— AAP (@AamAadmiParty) February 13, 2020
Baby Mufflerman is invited to the swearing in ceremony of @ArvindKejriwal on 16th Feb.
Suit up Junior! pic.twitter.com/GRtbQiz0Is
.