ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ 'ਚ ਪ੍ਰਦੂਸ਼ਣ ਕਾਰਨ ਮਾੜੇ ਹਾਲਾਤ, 3 ਨਵੰਬਰ ਤੋਂ ਹੋਰ ਹੋਵੇਗਾ ਵਾਧਾ

ਦਿੱਲੀ 'ਚ ਪ੍ਰਦੂਸ਼ਣ ਕਾਰਨ ਮਾੜੇ ਹਾਲਾਤ ਬਣੇ ਹੋਏ ਹਨ। ਦਿੱਲੀ ਅਤੇ ਹਰਿਆਣਾ ਸਮੇਤ ਨੇੜੇ ਦੇ ਇਲਾਕਿਆਂ 'ਚ ਹਵਾ ਦੀ ਰਫਤਾਰ 'ਚ ਮਾਮੂਲੀ ਜਿਹੇ ਵਾਧੇ ਕਾਰਨ ਅਗਲੇ ਦੋ ਦਿਨਾਂ ਤੱਕ ਹਵਾ ਪ੍ਰਦੂਸ਼ਣ ਦੀ ਮਾਤਰਾ 'ਚ ਸੰਭਵ ਗਿਰਾਵਟ ਤੋਂ ਬਾਅਦ ਇਸ ਹਫਤੇ ਪੱਛਮੀ ਤੂਫਾਨ ਦਾ ਅਸਰ ਹਵਾ ਦੀ ਕੁਆਲਿਟੀ 'ਚ ਤੇਜ਼ੀ ਨਾਲ ਗਿਰਾਵਟ ਦੀ ਵਜ੍ਹਾਂ ਬਣੇਗਾ। ਭੋਂ ਵਿਗਿਆਨ ਮੰਤਰਾਲੇ ਤਹਿਤ ਸੰਚਾਲਿਤ 'ਹਵਾ ਦੀ ਕੁਆਲਿਟੀ ਅਤੇ ਮੌਸਮ ਭਵਿੱਖਬਾਣੀ ਖੋਜ ਪ੍ਰਣਾਲੀ' (ਸਫਰ) ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਪੱਛਮੀ ਤੂਫਾਨ ਦੇ ਕਾਰਨ ਦਿੱਲੀ-ਐਨ.ਸੀ.ਆਰ. ਦੇ ਖੇਤਰਾਂ 'ਚ ਨਮੀ ਵਧੇਗੀ। ਇਸ ਨਾਲ 2 ਨਵੰਬਰ ਤੋਂ ਹਵਾ ਦੀ ਗਤੀ ਹੌਲੀ ਹੋਣ ਕਾਰਨ ਹਵਾ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵੱਧਣ ਦਾ ਡਰ ਹੈ।

 

 

 


ਸਫਰ ਦੇ ਅੰਦਾਜ਼ੇ ਮੁਤਾਬਕ 1 ਨਵੰਬਰ ਤੋਂ ਪੱਛਮੀ ਤੂਫਾਨ ਦੇ ਉੱਤਰ ਭਾਰਤ 'ਚ ਅਸਰ ਨੂੰ ਦੇਖਦੇ ਹੋਏ ਨਮੀ ਵੱਧਣ ਅਤੇ 2 ਨਵੰਬਰ ਤੋਂ ਹਵਾ ਦੀ ਸਪੀਡ ਘੱਟ ਹੋਣ ਕਾਰਨ ਅਗਲੇ 10 ਦਿਨ੍ਹਾਂ ਤੱਕ ਦਿੱਲੀ-ਐਨ.ਸੀ.ਆਰ. ਖੇਤਰ 'ਚ ਹਵਾ ਪ੍ਰਦੂਸ਼ਣ ਦੇ ਪੱਧਰ 'ਚ ਵਾਧਾ ਹੋਵੇਗਾ।

 

ਇਸ ਦੇ ਮੱਦੇਨਜ਼ਰ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਵਰਕਿੰਗ ਵਾਤਾਵਰਨ ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ ਆਥਾਰਿਟੀ (ਈ.ਪੀ.ਸੀ.ਏ.) ਨੇ ਸਾਰੀਆਂ ਸਬੰਧਿਤ ਏਜੰਸੀਆਂ ਨੂੰ ਇਸ ਦਿਸ਼ਾ 'ਚ ਸਾਵਧਾਨੀ ਵਰਤਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਨੇ ਐੱਨ.ਸੀ.ਆਰ. ਨਾਲ ਸਬੰਧਿਤ ਰਾਜ ਸਰਕਾਰਾਂ ਦੀ ਵਾਤਾਵਰਨ ਕੰਟਰੋਲ ਏਜੰਸੀਆਂ ਤੋਂ ਪ੍ਰਦੂਸ਼ਣ ਮਿਆਰਾਂ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਹੈ।

 

ਸਫਰ ਦੀ ਰਿਪੋਰਟ 'ਚ ਮੌਸਮ ਵਿਭਾਗ ਦੇ ਅੰਦਾਜ਼ੇ ਦੇ ਹਵਾਲੇ ਤੋਂ ਮੌਜ਼ੂਦਾ ਸਥਿਤੀ ਦੀ ਗੰਭੀਰਤਾ ਪ੍ਰਤੀ ਸਾਵਧਾਨੀ ਵਰਤਣ ਨੂੰ ਕਿਹਾ ਗਿਆ ਹੈ ਕਿ ਉੱਤਰ ਭਾਰਤ 'ਚ ਪੱਛਮੀ ਤੂਫਾਨ ਤੋਂ ਪੈਦਾ ਹੋਈ ਨਮੀ ਅਤੇ ਪੂਰਬੀ ਖੇਤਰ 'ਚ ਚੱਕਰਵਤੀ ਪ੍ਰਣਾਲੀ ਦੇ ਐਕਟਿਵ ਹੋਣ ਨਾਲ ਹਵਾ ਦੀ ਸਪੀਡ ਰੁਕੇਗੀ।

 

ਰਿਪੋਰਟ ਮੁਤਾਬਕ ਹਵਾ ਦਾ ਰੁਖ ਉੱਤਰ ਪੱਛਮੀ ਵੱਲੋਂ ਹੋਣ ਕਾਰਨ ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜਨ ਵਾਲੇ ਧੂੰਏ ਦਾ ਰੁਖ ਦਿੱਲੀ ਵੱਲ ਨੂੰ ਹੋਵੇਗਾ। ਇਸ ਤੋਂ ਐੱਨ.ਸੀ.ਆਰ. ਖੇਤਰ 'ਚ ਹਵਾ ਪ੍ਰਦੂਸ਼ਣ 'ਚ ਵਾਧੇ ਦਾ ਸੰਕਟ ਗਹਿਰਾ ਹੋ ਜਾਵੇਗਾ।

 

ਸਫਰ ਨੇ ਅਮਰੀਕੀ ਸਪੇਸ ਏਜੰਸੀ ਨਾਸਾ ਦੀਆਂ ਤਸਵੀਰਾਂ ਦੇ ਹਵਾਲੇ ਤੋਂ ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਵੀ ਵਾਧੇ ਵੱਲ ਧਿਆਨ ਦਿੱਤਾ ਹੈ। ਇਸ ਦੇ ਮੱਦੇਨਜ਼ਰ 2 ਜਾਂ 3 ਨਵੰਬਰ ਤੋਂ 10 ਨਵੰਬਰ ਤੱਕ ਹਵਾ ਪ੍ਰਦੂਸ਼ਣ ਦੀ ਸਥਿਤੀ ਨਾਜ਼ੁਕ ਬਣੀ ਰਹੇਗੀ। ਦਿੱਲੀ-ਐੱਨ.ਸੀ.ਆਰ. ਖੇਤਰ 'ਚ ਹਵਾ ਦੀ ਕੁਆਲਿਟੀ ਦਾ ਮੌਜ਼ੂਦਾ ਪੱਧਰ 'ਬਹੁਤ ਖਰਾਬ' ਬਣਿਆ ਹੋਇਆ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bad because of pollution in Delhi then the pollution level increases from 3 November