ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਮਾੜੇ ਦਿਨ ਜਾਣ ਵਾਲੇ ਹਨ, ਰਾਹੁਲ ਗਾਂਧੀ ਆਣ ਵਾਲੇ ਹਨ, ਖਟੈਕ: ਨਵਜੋਤ ਸਿੱਧੂ

ਤੇਲੰਗਾਨਾ ਵਿਧਾਨ ਸਭਾ ਚੋਣ ਪ੍ਰਚਾਰ ਲਈ ਹੈਦਰਾਬਾਦ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਵਾਂ ਨਾਅਰਾ ਦਿੱਤਾ ਹੈ। ਸਿੱਧੂ ਨੇ ਕਿਹਾ, ਧਰਮਾਂ ਚੋਂ ਸਭ ਤੋਂ ਵੱਡਾ ਧਰਮ ਹੁੰਦਾ ਹੈ ਰਾਸ਼ਟਰ ਧਰਮ ਤੇ ਜੋ ਰਾਸ਼ਟਰ ਦੇ ਭਲੇ ਲਈ ਹੋਵੇਗਾ, ਕਾਂਗਰਸ ਦੇ ਭਲੇ ਲਈ ਹੋਵੇਗਾ, ਮੈਂ ਉਹ ਹਮੇਸ਼ਾ ਕਰਦਾ ਰਹਾਂਗਾ। ਅਸੀਂ ਰਾਹੁਲ ਗਾਂਧੀ ਦੇ ਸਿਪਾਹੀ ਹਾਂ, ਮੇਰਾ ਨਾਰਾ ਹੈ ਕਿ ਮਾੜੇ ਦਿਨ ਜਾਣ ਵਾਲੇ ਹਨ ਤੇ ਰਾਹੁਲ ਗਾਂਧੀ ਆਉਣ ਵਾਲੇ ਹਨ। ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਵਾਲੇ ਹਨ, ਕੋਈ ਰੋਕ ਸਕੇ ਤਾਂ ਰੋਕੋ। ਖਟੈਕ।’

 

ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਉਨ੍ਹਾਂ ਦੇ ਪਾਕਿਸਤਾਨ ਜਾਣ ਤੇ ਭਖੇ ਵਿਵਾਦ ਤੇ ਕਿਹਾ ਕਿ ਜਦੋਂ ਮੈਂ ਪਾਕਿਸਤਾਨ ਗਿਆ ਸੀ ਅਤੇ ਉੱਥੋਂ ਪਰਤ ਕੇ ਕਰਤਾਰਪੁਰ ਲਾਂਘੇ ਦੀ ਗੱਲ ਕੀਤੀ ਸੀ ਤਾਂ ਲੋਕਾਂ ਨੇ ਮੇਰਾ ਮਜ਼ਾਕ ਬਣਾਇਆ ਸੀ। ਹੁਣ ਉਹੀ ਲੋਕ ਆਪਣੇ ਬਿਆਨ ਤੋਂ ਪਲਟ ਰਹੇ ਹਨ ਅਤੇ ਖੁੱਦ ਨੂੰ ਗਲਤ ਦੱਸ ਰਹੇ ਹਨ।

 

 

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਨਕਾਰ ਕਰਨ ਮਗਰੋਂ ਪਾਕਿਸਤਾਨ ਜਾਣ ਦੇ ਸਵਾਲ ਤੇ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੈਨੂੰ ਪਾਕਿਸਤਾਨ ਜਾਣ ਤੋਂ ਮਨ੍ਹਾ ਕੀਤਾ ਸੀ ਪਰ 20 ਹੋਰ ਕਾਂਗਰਸੀਆਂ ਨੇ ਮੈਨੂੰ ਜਾਣ ਲਈ ਕਿਹਾ ਸੀ। ਕੇਂਦਰੀ ਅਗਵਾਈ ਤੋਂ ਮੈਨੂੰ ਪਾਕਿਸਤਾਨ ਜਾਣ ਲਈ ਆਖਿਆ ਸੀ। ਪੰਜਾਬ ਦੇ ਮੁੱਖ ਮੰਤਰੀ ਮੇਰੇ ਪਿਤਾ ਸਮਾਨ ਹਨ। ਮੈਂ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਚੁੱਕਾ ਸੀ ਕਿ ਮੈਂ ਪਾਕਿਸਤਾਨ ਜਾਵਾਂਗਾ।

 

 

ਦੱਸਣਯੋਗ ਹੈ ਕਿ ਬੁੱਧਵਾਰ 28 ਨਵੰਬਰ ਨੂੰ ਪਾਕਿਸਤਾਨ ਚ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਰੱਖਣ ਮੌਕੇ ਕਰਵਾਏ ਗਏ ਸਮਾਗਮ ਚ ਸਿੱਧੂ ਪਾਕਿਸਤਾਨ ਦੇ ਆਰਮੀ ਚੀਫ਼ ਬਾਜਵਾ ਨਾਲ ਗਲੇ ਮਿਲੇ ਸਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bad days are going to come Rahul Gandhi is about to come Navjot Sidhu