ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਡੇ ਬਾਦਲ ਕਰ ਰਹੇ ਚੌਟਾਲਾ ਪਰਿਵਾਰ ਦੇ ਅੰਦਰੂਨੀ ਝਗੜੇ ਦਾ ਹੱਲ

ਵੱਡੇ ਬਾਦਲ ਕਰ ਰਹੇ ਚੌਟਾਲਾ ਪਰਿਵਾਰ ਦੇ ਅੰਦਰੂਨੀ ਝਗੜੇ ਦਾ ਹੱਲ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਕੱਲ੍ਹ ਹਰਿਆਣਾ ਦੀ ਸਿਆਸੀ ਪਾਰਟੀ ‘ਇੰਡੀਅਨ ਨੈਸ਼ਨਲ ਲੋਕ-ਦਲ` (ਇਨੈਲੋ) ਦੇ ਅੰਦਰੂਨੀ ਝਗੜੇ ਨੂੰ ਹੱਲ ਕਰਨ ਦਾ ਜਤਨ ਕਰਨ `ਚ ਲੱਗੇ ਹੋਏ ਹਨ। ਇੱਥੇ ਵਰਨਣਯੋਗ ਹੈ ਕਿ ਸ੍ਰੀ ਬਾਦਲ ਅਤੇ ‘ਇਨੈਲੋ` ਦੇ ਮੁਖੀ ਸ੍ਰੀ ਓਮ ਪ੍ਰਕਾਸ਼ ਸਿੰਘ ਚੌਟਾਲਾ ਵਿਚਾਲੇ ਪੁਰਾਣੀ ਦੋਸਤੀ ਹੈ ਤੇ ਦੋਵੇਂ ਹਰਿਆਣਾ `ਚ ਆਪੋ-ਆਪਣੀਆਂ ਪਾਰਟੀਆਂ ਨਾਲ ਸਾਂਝੇ ਤੌਰ `ਤੇ ਚੋਣਾਂ ਵੀ ਲੜ ਚੁੱਕੇ ਹਨ। ਉਂਝ ਭਾਵੇਂ ਹਰਿਆਣਾ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਅਭੇ ਸਿੰਘ ਚੌਟਾਲਾ ਅਤੇ ਉਨ੍ਹਾਂ ਦੇ ਵੱਡੇ ਭਰਾ ਅਜੇ ਸਿੰਘ ਚੌਟਲਾ ਸ਼ੁੱਕਰਵਾਰ ਨੂੰ ਵੱਖੋ-ਵੱਖਰੀਆਂ ਥਾਵਾਂ `ਤੇ ਪਾਰਟੀ ਕਾਰਕੁੰਨਾਂ ਨੂੰ ਸੰਬੋਧਨ ਵੀ ਕਰ ਚੁੱਕੇ ਹਨ।


ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਫ਼ੋਨ `ਤੇ ਅਜੇ ਸਿੰਘ ਨਾਲ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਦੁਸ਼ਯੰਤ ਚੌਟਾਲਾ ਸਮੇਤ ਆਪਣੇ ਪਿੰਡ ਬਾਦਲ ਸੱਦਿਆ ਹੈ। ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ `ਚ ਸਥਿਤ ਬਾਦਲ ਪਿੰਡ ਮੰਡੀ ਡਬਵਾਲੀ ਤੋਂ ਸਿਰਫ਼ 15 ਕਿਲੋਮੀਟਰ ਦੀ ਦੂਰੀ `ਤੇ ਸਥਿਤ ਹੈ।


ਸ੍ਰੀ ਦੁਸ਼ਯੰਤ ਨੇ ਦਾਅਵਾ ਕੀਤਾ ਕਿ ਸ੍ਰੀ ਬਾਦਲ ਦੇ ਫ਼ੋਨ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਸੂਤਰਾਂ ਨੇ ਦੱਸਿਆ ਕਿ ਅਜੇ ਸਿੰਘ ਅਭੇ ਸਿੰਘ ਵਿਚਾਲੇ ਸ਼ੁੱਕਰਵਾਰ ਸਵੇਰੇ ਮੀਟਿੰਗ ਦਾ ਪ੍ਰੋਗਰਾਮ ਤੈਅ ਹੋਇਆ ਸੀ ਪਰ ਉਹ ਮੀਟਿੰਗ ਹੋ ਨਾ ਸਕੀ।


ਇੱਥੇ ਵਰਨਣਯੋਗ ਹੈ ਕਿ ਸਿਰਸਾ `ਚ ਸੂਬਾ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਵਿਧਾਇਕਾਂ ਤੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਭੇ ਸਿੰਘ ਚੌਟਾਲਾ ਨੇ ਆਖਿਆ ਸੀ ਕਿ ਉਨ੍ਹਾਂ ਦਾ ਵੱਡਾ ਭਰਾ ਜਦੋਂ ਵੀ ਕਦੇ ਸੱਦੇਗਾ, ਉਹ ਉੱਥੇ ਜਾ ਕੇ ਮੁਲਾਕਾਤ ਲਈ ਤਿਆਰ ਰਹਿਣਗੇ। ਉਨ੍ਹਾਂ ਕਿਹਾ,‘ਮੈਂ ਸਦਾ ਉਨ੍ਹਾਂ ਦਾ ਆਦਰ-ਸਤਿਕਾਰ ਕੀਤਾ ਪਰ ਮੈਨੂੰ ਤਦ ਬਹੁਤ ਦੁੱਖ ਹੋਇਆ ਸੀ, ਜਦੋਂ ਉਨ੍ਹਾਂ ਮੈਨੁੰ ਦੁਰਯੋਧਨ ਆਖਿਆ ਸੀ ਤੇ ਮੇਰੇ ਵਿਰੁੱਧ ਅਪਮਾਨਜਨਕ ਭਾਸ਼ਾ ਵਰਤਣ ਵਾਲਿਆਂ ਖਿ਼ਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ।`


ਇੰਡੀਅਨ ਨੈਸ਼ਨਲ ਲੋਕ ਦਲ ਦੇ ਕੁੱਲ 18 ਵਿਧਾਇਕਾਂ ਵਿੱਚੋਂ ਛੇ ਨੇ ਸ਼ੁੱਕਰਵਾਰ ਨੂੰ ਸ੍ਰੀ ਅਭੇ ਸਿੰਘ ਵੱਲੋਂ ਸੱਦੀ ਮੀਟਿੰਗ `ਚ ਭਾਗ ਨਹੀਂ ਲਿਆ ਸੀ। ਉਸ ਮੀਟਿੰਗ `ਚ ਨਾ ਪੁੱਜਣ ਵਾਲਿਆਂ `ਚ ਸ੍ਰੀ ਅਜੇ ਸਿੰਘ ਚੌਟਾਲਾ ਦੀ ਪਤਨੀ ਨੈਨਾ ਚੌਟਾਲਾ ਵੀ ਸ਼ਾਮਲ ਸਨ। ਰਤੀਆ ਦੇ ਵਿਧਾਇਕ ਰਾਮ ਚੰਦਰ ਕੰਬੋਜ ਨੇ ਦੱਸਿਆ ਕਿ ਪੇਹੋਵਾ ਦੇ ਵਿਧਾਇਕ ਜਸਵਿੰ਼ਦਰ ਸਿੰਘ ਸੰਧੂ ਉਸ ਮੀਟਿੰਗ `ਚ ਹਾਜ਼ਰ ਨਹੀਂ ਸਨ ਪਰ ਉਨ੍ਹਾਂ ਦੀ ਥਾਂ ਉਨ੍ਹਾਂ ਦਾ ਪੁੱਤਰ ਪੁੱਜਾ ਸੀ। ਬਾਕੀਆਂ `ਚੋਂ ਫ਼ਰੀਦਾਬਾਦ-ਐੱਨਆਈਟੀ ਹਲਕੇ ਤੋਂ ਵਿਧਾਇਕ ਨਗੇਂਦਰ ਭਡਾਨਾ ਪਹਿਲਾਂ ਹੀ ਭਾਜਪਾ `ਚ ਜਾ ਚੁੱਕੇ ਹਨ; ਜਦ ਕਿ ਉਕਲਾਣਾ ਦੇ ਵਿਧਾਇਕ ਅਨੂਪ ਧਾਨਕ ਤੇ ਚਰਖੀ ਦਾਦਰੀ ਤੋਂ ਵਿਧਾਇਕ ਰਾਜਦੀਪ ਫ਼ੌਗਾਟ ਪਹਿਲਾਂ ਹੀ ਦੁਸ਼ਯੰਤ ਦੀ ਹਮਾਇਤ `ਤੇ ਹਨ। ਨਰਵਾਣਾ ਹਲਕੇ ਤੋਂ ਵਿਧਾਇਕ ਪ੍ਰਿਥੀ ਨੰਬਰਦਾਰ ਨੇ ਰਾਮ-ਰਾਮੀ ਵਿਖੇ ਸ੍ਰੀ ਅਜੇ ਸਿੰਘ ਚੌਟਾਲਾ ਨਾਲ ਮੁਲਾਕਾਤ ਕੀਤੀ ਸੀ। 


ਸੁਸ਼ੀਲ ਮਾਨਵ (ਦਿ ਟ੍ਰਿ.) ਦੀ ਰਿਪੋਰਟ ਮੁਤਾਬਕ 12 ਵਿਧਾਇਕਾਂ, ਐੱਮਪੀਜ਼ ਚਰਨਜੀਤ ਸਿੰਘ ਰੋੜੀ ਤੇ ਆਰਕੇ ਕਸ਼ਯਪ ਨੇ ਸ੍ਰੀ ਅਭੇ ਸਿੰਘ ਦੀ ਮੀਟਿੰਗ `ਚ ਸਿ਼ਰਕਤ ਕੀਤੀ ਸੀ, ਜਿੱਥੇ ਉਨ੍ਹਾਂ ਐਲਾਨ ਕੀਤਾ ਸੀ ਕਿ ਆਉਂਦੀ ਪਹਿਲੀ ਦਸੰਬਰ ਨੂੰ ‘ਕਿਸਾਨ ਅਧਿਕਾਰ ਰਥ ਯਾਤਰਾ` ਕੱਢੀ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Badal resolving Chautala Feud