ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਡਮਿੰਟਨ ਸਟਾਰ ਸਾਇਨਾ ਨੇਹਵਾਲ BJP ’ਚ ਸ਼ਾਮਲ

ਬੈਡਮਿੰਟਨ ਸਟਾਰ ਸਾਇਨਾ ਨੇਹਵਾਲ BJP ’ਚ ਸ਼ਾਮਲ

ਬੈਡਮਿੰਟਨ ਕੋਰਟ ’ਤੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਤੋਂ ਬਾਅਦ ਹੁਣ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਸਿਆਸਤ ’ਚ ਪੈਰ ਧਰਨ ਜਾ ਰਹੇ ਹਨ। ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅੱਜ ਰਸਮੀ ਤੌਰ ’ਤੇ ਭਾਰਤੀ ਜਨਤਾ ਪਾਰਟੀ (BJP) ’ਚ ਸ਼ਾਮਲ ਹੋ ਗਏ ਹਨ।

 

 

ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ 'ਚ ਸਾਇਨਾ ਨੇਹਵਾਲ ਤੇ ਉਨ੍ਹਾਂ ਦੀ ਭੈਣ ਚੰਦਰਾਂਸ਼ੂ ਵੀ ਦੋਵੇਂ ਪਾਰਟੀ ਵਿੱਚ ਸ਼ਾਮਲ ਹੋਈਆਂ।

ਸਾਇਨਾ ਨੇਹਵਾਲ ਬੁੱਧਵਾਰ ਨੂੰ ਦਿੱਲੀ ਵਿਖੇ ਭਾਜਪਾ ਦਫ਼ਤਰ 'ਚ ਆਪਣੀ ਭੈਣ ਚੰਦਰਾਂਸ਼ੂ ਨਾਲ

 

ਹਰਿਆਣਾ ਦੇ ਜੰਮਪਲ਼ 29 ਸਾਲਾ ਸਾਇਨਾ ਨੇਹਵਾਲ ਭਾਜਪਾ ਲਈ ਵੱਡੇ ਚਿਹਰੇ ਦਾ ਕੰਮ ਕਰ ਸਕਦੇ ਹਨ। ਬੈਡਮਿੰਟਨ ਸਟਾਰ ਸਾਇਨਾ ਨੇਹਲ ਦੇ ਨਾਂਅ 24 ਕੌਮਾਂਤਰੀ ਖਿ਼ਤਾਬ ਦਰਜ ਹਨ।

 

 

ਸਾਲ 2009 ਜਿੱਥੇ ਸਾਇਨਾ ਨੇਹਵਾਲ ਦੂਜੇ ਨੰਬਰ ’ਤੇ ਰਹਿ ਚੁੱਕੇ ਹਨ, ਉੱਥੇ ਹੀ ਸਾਲ 2015 ’ਚ ਨੰਬਰ–1 ਦਾ ਤਾਜ ਵੀ ਪਹਿਨ ਚੁੱਕੇ ਹਨ।

 

 

ਦਿੱਲੀ ਚੋਣਾਂ ਤੋਂ ਠੀਕ ਪਹਿਲਾਂ ਸਾਇਨਾ ਨੇਹਵਾਲ ਦਾ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣਾ ਪਾਰਟੀ ਲਈ ਵੱਡੀ ਗੱਲ ਹੋਵੇਗੀ। ਸੂਤਰਾਂ ਮੁਤਾਬਕ ਸਾਇਨਾ ਨੇਹਵਾਲ ਨੂੰ ਹੁਣ ਭਾਜਪਾ ਵੱਲੋਂ ਦਿੱਲੀ ਚੋਣਾਂ ਦੌਰਾਨ ਪ੍ਰਚਾਰ ਲਈ ਵੀ ਉਤਾਰਿਆ ਜਾ ਸਕਦਾ ਹੈ।

 

 

ਇਸ ਤੋਂ ਪਹਿਲਾਂ ਵੀ ਕਈ ਖਿਡਾਰੀਆਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਹੈ; ਜਿਨ੍ਹਾਂ ਵਿੱਚ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ, ਭਲਵਾਨ ਬਬੀਤਾ ਫ਼ੌਗਾਟ ਆਦਿ ਸ਼ਾਮਲ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Badminton Star Saina Nehwal joins BJP