ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਵਿੱਖ 'ਚ BSP ਛੋਟੀਆਂ ਤੇ ਵੱਡੀਆਂ ਸਾਰੀਆਂ ਚੋਣਾਂ ਇੱਕਲੇ ਲੜੇਗੀ: ਮਾਇਆਵਤੀ

ਬਸਪਾ ਸੁਪਰੀਮੋ ਮਾਇਆਵਤੀ ਨੇ ਸੋਮਵਾਰ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਬਸਪਾ ਹੁਣ ਅੱਗੇ ਹੋਣ ਵਾਲੀਆਂ ਸਾਰੀਆਂ ਛੋਟੀਆਂ-ਵੱਡੀਆਂ ਚੋਣਾਂ ਇਕੱਲੇ ਹੀ ਆਪਣੇ ਦਮ ਉੱਤੇ ਲੜੇਗੀ। 

 

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਤੋਂ ਗੱਠਜੋੜ ਤੋੜ ਦਿੱਤਾ ਸੀ। ਲੋਕ ਸਭਾ ਚੋਣਾਂ ਵਿੱਚ ਯੂਪੀ ਵਿੱਚ ਬਸਪਾ ਨੇ 10 ਅਤੇ ਸਪਾ ਨੇ ਪੰਜ ਸੀਟਾਂ ਜਿੱਤੀਆਂ ਸਨ।

 

ਮਾਇਆਵਤੀ ਨੇ ਟਵੀਟ ਕਰਕੇ ਕਿਹਾ ਹੈ ਕਿ ਬੀਐਸਪੀ ਦੇ ਆਲ ਇੰਡੀਆ ਬੈਠਕ ਐਤਵਾਰ ਨੂੰ ਲਖਨਊ ਵਿੱਚ ਢਾਈ ਘੰਟੇ ਚੱਲੀ। ਇਸ ਤੋਂ ਬਾਅਦ ਸੂਬਾ ਵਾਰ ਬੈਠਕਾਂ ਦਾ ਦੌਰ ਦੇਰ ਰਾਤ ਤਕ ਚਲਦਾ ਰਿਹਾ ਜਿਸ ਵਿੱਚ ਮੀਡੀਆ ਨਹੀਂ ਸੀ। ਫਿਰ ਵੀ ਬੀਐਸਪੀ ਮੁੱਖ ਬਾਰੇ ਜੋ ਗੱਲਾਂ ਮੀਡੀਆ ਵਿੱਚ ਫਲੈਸ਼ ਹੋਈਆਂ ਹਨ ਉਹ ਪੂਰੀ ਤਰ੍ਹਾਂ ਸਹੀ ਨਹੀਂ ਹਨ। ਜਦਕਿ ਇਸ ਬਾਰੇ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਸੀ।

 

ਚੋਣਾਂ ਤੋਂ ਬਾਅਦ ਅਖੀਲੇਸ਼ ਯਾਦਵ ਨੇ ਨਹੀਂ ਕੀਤਾ ਫ਼ੋਨ: ਮਾਇਆਵਤੀ

ਬਸਪਾ ਪ੍ਰਮੁੱਖ ਮਾਇਆਵਤੀ ਨੇ ਸਪਾ ਨਾਲ ਗੱਠਜੋੜ ਤੋੜਨ ਤੋਂ ਬਾਅਦ ਪਹਿਲੀ ਵਾਰ ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ 'ਤੇ ਹੋਈ ਅਖਿਲ ਭਾਰਤੀ ਪੱਧਰ ਦੀ ਬੈਠਕ 'ਚ ਕਿਹਾ ਕਿ ਚੋਣਾਂ ਹਾਰਨਾ ਤੋਂ ਬਾਅਦ ਅਖਿਲੇਸ਼ ਨੇ ਉਨ੍ਹਾਂ ਨੂੰ ਫ਼ੋਨ ਨਹੀਂ ਕੀਤਾ।

 

ਸਤੀਸ਼ ਮਿਸ਼ਰਾ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਮੈਨੂੰ ਫ਼ੋਨ ਕਰ ਲੈਣ, ਪਰ ਫਿਰ ਵੀ ਉਨ੍ਹਾਂ ਨੇ ਫ਼ੋਨ ਨਹੀਂ ਕੀਤਾ। ਮੈਂ ਵੱਡੇ ਹੋਣ ਦਾ ਫ਼ਰਜ਼ ਨਿਭਾਇਆ ਅਤੇ ਵੋਟਿੰਗ ਦੇ ਦਿਨ 23 ਤਾਰੀਖ਼ ਨੂੰ ਉਨ੍ਹਾਂ ਨੇ ਫ਼ੋਨ ਕਰਕੇ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ ਅਤੇ ਪਰਿਵਾਰ ਦੇ ਹੋਰ ਲੋਕਾਂ ਦੇ ਹਾਰਨ ਉੱਤੇ ਅਫ਼ਸੋਸ ਪ੍ਰਗਟਾਇਆ।

 

ਉਨ੍ਹਾਂ ਕਿਹਾ ਕਿ  3 ਜੂਨ ਨੂੰ ਜਦੋਂ ਮੈਂ ਦਿੱਲੀ ਦੀ ਮੀਟਿੰਗ ਵਿੱਚ ਗੱਠਜੋੜ ਤੋੜਨ ਦੀ ਗੱਲ ਕਹੀ ਤਾਂ ਅਖਿਲੇਸ਼ ਨੇ ਸਤੀਸ਼ ਚੰਦਰਾ ਮਿਸ਼ਰਾ ਨੂੰ ਫ਼ੋਨ ਕੀਤਾ, ਪਰ ਫਿਰ ਵੀ ਮੇਰੇ ਨਾਲ ਗੱਲ ਨਹੀਂ ਕੀਤੀ।

 

ਉਨ੍ਹਾਂ ਕਿਹਾ ਕਿ ਅੰਦੂਰਨੀ ਧੋਖਾ ਹੁੰਦਾ ਰਿਹਾ ਹੈ ਅਤੇ ਅਖਿਲੇਸ਼ ਨੇ ਅੰਦੂਰਨੀ ਧੋਖਾ ਕਰਨ ਵਾਲਿਆਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਜੇਕਰ ਯਾਦਵਾਂ ਦਾ ਪੂਰਾ ਵੋਟ ਗੱਠਜੋੜ ਨੂੰ ਮਿਲਦਾ ਤਾਂ ਬਦਾਯੂ, ਫਿਰੋਜਪੁਰ ਅਤੇ ਕਨੌਜ ਵਰਗੀਆਂ ਸੀਟਾਂ ਸਪਾ ਨਾ ਹਾਰਦੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bahujan Samaj Party Chief Mayawati big announcesment that her party will contest all elections alone in the future