ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿਨਮਯਾਨੰਦ ਤੇ ਵਿਦਿਆਰਥਣ ਦੋਵਾਂ ਦੀਆਂ ਜ਼ਮਾਨਤ–ਅਰਜ਼ੀਆਂ ਰੱਦ

ਚਿਨਮਯਾਨੰਦ ਤੇ ਵਿਦਿਆਰਥਣ ਦੋਵਾਂ ਦੀਆਂ ਜ਼ਮਾਨਤ–ਅਰਜ਼ੀਆਂ ਰੱਦ

ਜ਼ਿਲ੍ਹਾ ਜੱਜ ਦੀ ਅਦਾਲਤ ਨੇ ਅੱਜ ਸੋਮਵਾਰ ਨੂੰ ਬਲਾਤਕਾਰ ਦੇ ਮੁਲਜ਼ਮ ਚਿਨਮਯਾਨੰਦ ਤੇ ਫਿਰੋਤੀ ਮੰਗਣ ਦੀ ਦੋਸ਼ੀ ਵਿਦਿਆਰਥਣ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ।

 

 

ਅੱਜ ਸਵੇਰ ਤੋਂ ਹੀ ਅਦਾਲਤ ’ਚ ਬਹੁਤ ਜ਼ਿਆਦਾ ਭੀੜ ਸੀ। ਹੋਰ ਸਾਰੇ ਅਪਰਾਧਕ ਮੁਕੱਦਮਿਆਂ ’ਚ ਸਬੰਧਤ ਵਕੀਲਾਂ ਨੇ ਆਪਣੀਆਂ ਨਵੀਂਆਂ ਤਰੀਕਾਂ ਲੈ ਲਈਆਂ ਸਨ। ਸਭ ਦੀਆਂ ਨਜ਼ਰਾਂ ਹਾਈਪ੍ਰੋਫ਼ਾਈਲ ਸਵਾਮੀ ਚਿਨਮਯਾਨੰਦ ਤੇ ਐੱਲਐੱਲਐੰਮ ਵਿਦਿਆਰਥਣ ਦੀ ਜ਼ਮਾਨਤ ਨੂੰ ਲੈ ਕੇ ਹੋਣ ਵਾਲੀ ਸੁਣਵਾਈ ’ਤੇ ਟਿਕੀਆਂ ਹੋਈਆਂ ਸਨ।

 

 

ਨਵੇਂ ਤੇ ਪੁਰਾਣੇ ਵਕੀਲ ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਜ਼ਮਾਨਤ ਉੱਤੇ ਹੋਣ ਵਾਲੀ ਬਹਿਸ ਨੂੰ ਸੁਣਨ ਲਈ ਉਤਸੁਕ ਦਿਸੇ। ਜ਼ਿਲ੍ਹਾ ਜੱਜ ਰਾਮ ਬਾਬੂ ਸ਼ਰਮਾ ਦੀ ਅਦਾਲਤ ਨੇ ਸੋਮਵਾਰ ਸਵੇਰੇ ਲਗਭਗ 11:30 ਵਜੇ ਤੋਂ ਫਿਰੌਤੀ ਮੰਗਣ ਦੀ ਮੁਲਜ਼ਮ ਵਿਦਿਆਰਥਣ ਦੀ ਜ਼ਮਾਨਤ ਲਈ ਵਕੀਲ ਅਨੂਪ ਤ੍ਰਿਵੇਦੀ ਨੇ ਆਪਣਾ ਪੱਖ ਰੱਖਿਆ। ਬਾਅਦ ’ਚ ਜ਼ਮਾਨਤ ਰੱਦ ਕਰਨ ਲਲਈ ਸਰਕਾਰੀ ਵਕੀਲ ਅਨੁਜ ਕੁਮਾਰ ਸਿੰਘ ਨੇ ਆਪਦਾ ਪੱਖ ਰੱਖਿਆ।

 

 

ਬਲਾਤਕਾਰ ਦੇ ਮੁਲਜ਼ਮ ਸਾਬਕਾ ਗ੍ਰਹਿ ਰਾਜ ਮੰਤਰੀ ਸਵਾਮੀ ਚਿਨਮਯਾਨੰਦ ਦੇ ਵਿਡੀਓ ਵਾਇਰਲ ਹੋਏ ਸਨ। ਬਹਤਿਆਂ ਨੇ ਵੇਖੇ ਹੋਏ ਹਨ। ਅਜਿਹੇ ਹਾਲਾਤ ਵਿੱਚ ਉਸ ਦੀ ਜ਼ਮਾਨਤ ਕਿਵੇਂ ਮਨਜ਼ੂਰ ਹੋ ਜਾਂਦੀ। ਅਜਿਹੀ ਕਿਹੜੀ ਦਲੀਲ ਤੇ ਤਰਕ ਸਨ, ਜਿਹੜੇ ਚਿਨਮਯਾਨੰਦ ਨੂੰ ਜੇਲ੍ਹ ’ਚੋਂ ਜ਼ਮਾਨਤ ਦਿਵਾ ਸਕਦੇ ਹਨ।

 

 

ਚਿਨਮਯਾਨੰਦ ਦੀ ਜ਼ਮਾਨਤ ਦੇ ਸੁਆਲ ਉੱਤੇ ਬਹੁਤੇ ਉਤਸੁਕ ਸਨ। ਇਸੇ ਲਈ ਅੱਜ ਸਵੇਰ ਤੋਂ ਹੀ ਅਦਾਲਤ ਵਿੱਚ ਭੀੜ ਇਕੱਠੀ ਹੋਣ ਲੱਗ ਪਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bail pleas of both Chinmayanand and student rejected