ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਟੋ ਸੈਕਟਰ 'ਚ ਮੰਦੀ- ਬਜਾਜ ਆਟੋ ਦੀ ਅਗਸਤ 'ਚ 11% ਘੱਟ ਹੋਈ ਵਿਕਰੀ

 

ਬਜਾਜ ਆਟੋ ਦੀ ਅਗਸਤ ਵਿੱਚ ਕੁੱਲ ਵਿਕਰੀ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਇਸ ਦੀ ਵਿਕਰੀ 11 ਪ੍ਰਤੀਸ਼ਤ ਘੱਟ ਕੇ 3,90,026 ਵਾਹਨ ਰਹਿ ਗਈ। ਕੰਪਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਕ ਸਾਲ ਪਹਿਲਾਂ ਇਸੇ ਮਿਆਦ ਵਿੱਚ ਉਸ ਨੇ 4,37,092 ਵਾਹਨ ਵੇਚੇ ਸਨ।

 

ਬਜਾਜ ਆਟੋ ਨੇ ਸ਼ੇਅਰ ਮਾਰਕੀਟ ਨੂੰ ਦੱਸਿਆ ਕਿ ਕੰਪਨੀ ਦੀ ਘਰੇਲੂ ਬਾਜ਼ਾਰ ਵਿੱਚ ਵਿਕਰੀ ਅਗਸਤ ਮਹੀਨੇ ਵਿੱਚ 19 ਪ੍ਰਤੀਸ਼ਤ ਘੱਟ ਕੇ 2,08,109 ਇਕਾਈਆਂ ਰਹਿ ਗਈ ਹੈ। ਅਗਸਤ 2018 ਵਿੱਚ ਇਸ ਨੇ 2,55,631 ਵਾਹਨ ਵੇਚੇ ਸਨ।

 

ਮੋਟਰਸਾਈਕਲ ਦੀ ਕੁਲ ਵਿਕਰੀ ਅਗਸਤ ਵਿੱਚ 10 ਪ੍ਰਤੀਸ਼ਤ ਘੱਟ ਕੇ 3,25,300 ਵਾਹਨ ਰਹਿ ਗਈ। ਪਿਛਲੇ ਸਾਲ ਅਗਸਤ ਵਿੱਚ ਕੰਪਨੀ ਨੇ 3,62,923 ਮੋਟਰਸਾਈਕਲਾਂ ਦੀ ਵਿਕਰੀ ਕੀਤੀ ਸੀ।

 

ਇਸ ਸਮੇਂ ਦੌਰਾਨ ਕੁੱਲ ਵਪਾਰਕ ਵਾਹਨਾਂ ਦੀ ਵਿਕਰੀ 13 ਪ੍ਰਤੀਸ਼ਤ ਘੱਟ ਕੇ 64,726 ਵਾਹਨਾਂ 'ਤੇ ਆ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ ਇਹ ਅੰਕੜਾ 74,169 ਸੀ। ਅਗਸਤ 2019 ਵਿੱਚ ਨਿਰਯਾਤ ਮਾਮੂਲੀ ਤੌਰ 'ਤੇ ਵੱਧ ਕੇ 1,81,917 ਇਕਾਈਆਂ ਹੀ ਰਿਹਾ। ਪਿਛਲੇ ਸਾਲ ਅਗਸਤ ਵਿੱਚ ਕੰਪਨੀ ਨੇ 1,81,461 ਵਾਹਨ ਨਿਰਯਾਤ ਕੀਤੇ ਸਨ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bajaj auto sale falls 11 percent in august month