ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਰੰਗ ਦਲ ਦੀਆਂ ਔਰਤਾਂ ਵੱਲੋਂ ‘ਤਾਜ ਮਹੱਲ ਦੀ ਮਸਜਿਦ `ਚ ਆਰਤੀ`

ਬਜਰੰਗ ਦਲ ਦੀਆਂ ਔਰਤਾਂ ਵੱਲੋਂ ‘ਤਾਜ ਮਹੱਲ ਦੀ ਮਸਜਿਦ `ਚ ਆਰਤੀ`

ਆਗਰਾ ਸਮੇਤ ਸਮੁੱਚੇ ਉੱਤਰ ਪ੍ਰਦੇਸ਼ ਸਮੇਤ ਹੋਰਨਾਂ ਕੁਝ ਇਲਾਕਿਆਂ `ਚ ਇੱਕ ਅਜਿਹੀ ਵਿਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਰਾਸ਼ਟਰੀ ਬਜਰੰਗ ਦਲ ਦੀ ਜਿ਼ਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਤੇ ਦੋ ਹੋਰ ਕਾਰਕੁੰਨਾਂ ਤਾਜ ਮਹੱਲ ਦੇ ਅੰਦਰ ਆਰਤੀ ਕਰਦੀਆਂ ਵਿਖਾਈ ਦੇ ਰਹੀਆਂ ਹਨ। ਭਾਰਤੀ ਪੁਰਾਤੱਤਵ ਸਰਵੇਖਣ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ਼) ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਉਸ ਵਾਇਰਲ-ਵਿਡੀਓ ਦੀ ਸੱਚਾਈ ਤੇ ਉਚਿਤਤਾ ਦੀ ਪੁਸ਼ਟੀ ਕਰ ਰਹੇ ਹਨ।


ਰਾਸ਼ਟਰੀ ਬਜਰੰਗ ਦਲ ਦੀ ਆਗਰਾ ਜਿ਼ਲ੍ਹਾ ਵਿੰਗ ਦੇ ਪ੍ਰਧਾਨ ਸ੍ਰੀਮਤੀ ਮੀਨਾ ਦਿਵਾਕਰ ਨੇ ਦੱਸਿਆ,‘ਅਸੀਂ ਧੂਫ਼-ਬੱਤੀ, ਗੰਗਾਜਲ ਤੇ ਮਾਚਿਸ ਦੀ ਡੱਬੀ ਲੈ ਕੇ ਤਾਜ ਮਹੱਲ `ਚ ਦਾਖ਼ਲ ਹੋਈਆਂ ਸਾਂ। ਅਸੀਂ ਤਾਜ ਮਹੱਲ ਕੈਂਪਸ `ਚ ਬਣੀ ਮਸਜਿਦ ਵਿੱਚ ਆਰਤੀ ਕੀਤੀ। ਅਸੀਂ ਨਮਾਜ਼ ਨਾਲ ਅਪਵਿੱਤਰ ਹੋਈ ਉਸ ਥਾਂ ਨੂੰ ਸ਼ੁੱਧ ਕੀਤਾ ਕਿਉਂਕਿ ਉੱਥੇ ਸਾਡਾ ਸਿ਼ਵ ਮੰਦਰ ਹੈ।`


ਸ੍ਰੀਮਤੀ ਦਿਵਾਕਰ ਨੇ ਇਹ ਵੀ ਦਾਅਵਾ ਕੀਤਾ,‘ਤਾਜ ਮਹੱਲ ਦੀ ਅਸਲ ਸ਼ਨਾਖ਼ਤ ਸਿ਼ਵ ਮੰਦਰ ‘ਤੇਜੋ ਮਹੱਲਿਆ` ਹੈ। ਤਾਜ ਮਹੱਲ ਕੈਂਪਸ ਅੰਦਰ ਸਿਰਫ਼ ਸ਼ੁੱਕਰਵਾਰ (ਜੁੰਮੇ) ਦੀ ਨਮਾਜ਼ ਪੜ੍ਹਨ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਉੱਥੇ ਹੋਰ ਦਿਨਾਂ ਦੌਰਾਨ ਵੀ ਨਮਾਜ਼ ਪੜ੍ਹੀ ਜਾਂਦੀ ਹੈ। ਇਸੇ ਲਈ ਅਸੀਂ ਵੀ ਆਰਤੀ ਕੀਤੀ। ਅਸੀਂ ਵੀ ਨਿਯਮਾਂ ਦੀ ਉਲੰਘਣਾ ਲਈ ਸਜ਼ਾ ਭੁਗਤਣ ਲਈ ਤਿਆਰ ਹਾਂ, ਜੇ ਸ਼ੁੱਕਰਵਾਰ ਤੋਂ ਇਲਾਵਾ ਬਾਕੀ ਦਿਨ ਨਮਾਜ਼ ਪੜ੍ਹ ਕੇ ਕਾਨੂੰਨ ਤੋੜਨ ਵਾਲਿਆਂ ਖਿ਼ਲਾਫ਼ ਵੀ ਕਾਨੂੰਨੀ ਕਾਰਵਾਈ ਹੋਵੇ।`


ਭਾਰਤੀ ਪੁਰਾਤੱਤਵ ਸਰਵੇਖਣ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਤਾਜ ਮਹੱਲ ਅੰਦਰ ਆਰਤੀ ਉਤਾਰੇ ਜਾਣ ਬਾਰੇ ਪੁੱਛੇ ਸੁਆਲਾਂ ਦਾ ਕੋਈ ਜਵਾਬ ਦੇਣ ਤੋਂ ਫਿ਼ਲਹਾਲ ਤਾਂ ਟਾਲ਼ਾ ਹੀ ਵੱਟ ਰਹੇ ਹਨ।


ਕਾਂਗਰਸ ਦੀ ਆਗਰਾ ਇਕਾਈ ਦੇ ਪ੍ਰਧਾਨ ਹਾਜੀ ਜਮੀਲਉੱਦੀਨ ਕੁਰੈਸ਼ੀ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਤਾਜ ਮਹੱਲ ਅੰਦਰ ਆਰਤੀ ਉਤਾਰਨ ਵਾਲਿਆਂ ਖਿ਼ਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸਿਰਫ਼ ਸ਼ਹਿਰ ਵਿੱਚ ਫਿਰਕੂ ਇੱਕਸੁਰਤਾ ਭੰਗ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bajrang Dal women perform Aarti in Taj Mahal