12 ਅਗਸਤ ਨੂੰ ਬਕਰੀਦ ਹੈ। ਤਿੰਨ ਦਿਨ ਤੱਕ ਚੱਲਣ ਵਾਲੀ ਬਕਰੀਦ ਉੱਤੇ ਬੱਕਰੇ, ਭੇਡਾਂ, ਮੱਝਾਂ ਅਤੇ ਊਠਾਂ ਦੀ ਕੁਰਬਾਨੀ ਹੋਵੇਗੀ।
ਬਰੇਲੀ ਦੇ ਇਕ ਵਿਅਕਤੀ ਨੇ iPhone X ਦੀ ਕੀਮਤ ਤੋਂ ਵੀ ਜ਼ਿਆਦਾ ਕੀਮਤ ਵਾਲਾ ਇਕ ਬੱਕਰਾ ਖ਼ਰੀਦਿਆ ਹੈ। ਇਸ ਬੱਕਰੇ ਦੀ ਕੀਮਤ 1 ਲੱਖ 786 ਰੁਪਏ ਹੈ। ਇਸ ਬੱਕਰੇ ਦੇ ਨਖਰੇ ਵੀ ਬਹੁਤ ਹਨ, ਇਹ ਪੱਤੇ ਖਾਣ ਤੋਂ ਪਰਹੇਜ਼ ਕਰਦਾ ਹੈ। ਬੱਕਰੇ ਦੀ ਖੁਰਾਕ ਵੀ ਖ਼ਾਸ ਹੈ, ਇਸ ਲਈ ਰੋਜ਼ਾਨਾ 450 ਤੋਂ 700 ਰੁਪਏ ਖ਼ਰਚ ਹੁੰਦੇ ਹਨ। ਇਹ ਬੱਕਰਾ ਲੰਚ ਵਿੱਚ ਪੀਜ਼ਾ, ਆਈਸ ਕਰੀਮ ਅਤੇ ਡਰਾਈਫਰੂਟ ਖਾਂਦਾ ਹੈ। ਨਾਸ਼ਤੇ ਵਿੱਚ ਉਹ ਦੁੱਧ ਪੀਂਦਾ ਹੈ ਅਤੇ ਕਿਸ਼ਮਿਸ਼ ਖਾਂਦਾ ਹੈ।
ਜ਼ਿਕਰਯੋਗ ਹੈ ਕਿ ਇਕ ਆਈਫੋਨ ਐਕਸ ਦੀ ਕੀਮਤ 70-80 ਹਜ਼ਾਰ ਰੁਪਏ ਤੱਕ ਹੁੰਦੀ ਹੈ। ਮੁਹੱਲਾ ਸ਼ਾਹਾਬਾਦ ਦੇ ਮੋਇਨ ਅਹਿਮਦ ਅਤੇ ਮੁਸ਼ੀਰ ਅਹਿਮਦ ਨੇ ਅੱਲ੍ਹਾ ਰਖਾ ਨਾਮਕ ਬੱਕਰੇ ਦੀ ਕੀਮਤ ਇਕ ਲੱਖ 786 ਰੁਪਏ ਲਾਈ। ਜਦੋਂ ਕਿ ਇਹ ਬੱਕਰਾ ਬਜ਼ਾਰ ਵਿੱਚ ਸਵਾ ਲੱਖ ਰੁਪਏ ਵਿੱਚ ਵਿਕਣ ਲਈ ਮੰਡੀ ਵਿੱਚ ਆਇਆ ਸੀ।
ਮੋਈਨ, ਮੁਸ਼ੀਰ ਦਾ ਕਹਿਣਾ ਹੈ ਕਿ ਇਸ ਬੱਕਰੇ ਵਿੱਚ ਬਹੁਤ ਖਾਸੀਅਤਾਂ ਹਨ। ਦਿਖਣ ਵਿੱਚ ਖ਼ੂਬਸੂਰਤ ਇਹ ਬੱਕਰਾ ਆਲੇ ਦੁਆਲੇ ਗੰਦਗੀ ਨਹੀਂ ਕਰਦਾ ਹੈ। ਇਸ ਨੂੰ AC ਕਮਰੇ ਵਿੱਚ ਬਿਸਤਰੇ ਉੱਤੇ ਹੀ ਨੀਂਦ ਆਉਂਦੀ ਹੈ।