ਬਕਰੀਦ ’ਤੇ ਕੁਰਬਾਨੀ ਦੀ ਰਸਮ ਅਦਾ ਕਰਨ ਲਈ ਬਕਰੇ, ਭੇਡ ਦੀ ਖਰੀਦਾਰੀ ਤੇਜ਼ ਹੋ ਰਹੀ ਹੈ। ਵਾਰਾਨਸੀ ਦੀ ਬੇਨੀਆ ਮੰਡੀ ਚ ਵੀਰਵਾਰ ਤੋਤਾਪਰੀ ਨਸਲ ਦਾ ਇਕ ਬਕਾ 85000 ਰੁਪਏ ਚ ਵਿਕਿਆ। ਇਸ ਸਾਲ ਦਾ ਇਹ ਹੁਣ ਤਕ ਦਾ ਸਭ ਤੋਂ ਮਹਿੰਗਾ ਬਕਰਾ ਹੈ।
ਹਾਲਾਂਕਿ ਹੋਰਨਾਂ ਨਸਲਾਂ ਵਾਲੇ ਬਕਰਿਆਂ ਦੀ ਖਰੀਦਾਰੀ ਚ ਵੀ ਤੇਜ਼ੀ ਆਈ ਹੈ। ਮੰਡੀ ਚ ਸ਼ਾਮ ਤੋਂ ਬਾਅਦ ਖਰੀਦਾਰਾਂ ਦੀ ਭੀੜ ਵੱਧ ਰਹੀ ਹੈ। ਮੀਂਹ ਕਾਰਨ ਮੰਡੀ ਚ ਚਿੱਕੜ ਨਾਲ ਵਪਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਵੀ ਹੋ ਰਹੀ ਹੈ। ਮੰਡੀ ਦੇ ਸੰਚਾਲਕ ਨੇ ਦਸਿਆ ਕਿ ਇਕ ਦੋ ਦਿਨਾਂ ਚ ਬਕਰਿਆਂ ਦੀ ਖਰੀਦ ਚ ਵਾਧਾ ਹੋਵੇਗਾ।
ਮੰਡੀ ਚ ਮਉ ਦੇ ਵਪਾਰੀ ਅੰਸਾਰੀ ਨੇ ਤੋਤਾਪਰੀ ਨਸਲ ਦੇ ਬਕਰੇ ਦਾ ਮੁੱਲ 90 ਹਜ਼ਾਰ ਰਖਿਆ ਸੀ ਪਰ ਗੱਲ 85 ਹਜ਼ਾਰ ਰੁਪਏ ਤੇ ਤੈਅ ਹੋਈ। ਮੰਡੀ ਚ ਤੋਤਾਪਰੀ ਦੇਸੀ, ਜਮੁਨਾਪਾਰੀ ਸਮੇਤ 25 ਬਕਰੇ ਲਿਆਏ ਗਏ ਹਨ। ਉਨ੍ਹਾਂ ਕੋਲ ਹਾਲੇ 60 ਹਜ਼ਾਰ ਤੋਂ 90 ਹਜ਼ਾਰ ਰੁਪਏ ਵਾਲੇ 6 ਬਕਰੇ ਹਨ। ਬਾਕੀ 35 ਹਜ਼ਾਰ ਤੋਂ 50 ਹਜ਼ਾਰ ਰੁਪਹੇ ਤਕ ਦੇ ਬਕਰੇ ਹਨ।
.