ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਦੇਸ਼ 'ਚ ਕੋਈ ਵੱਡਾ ਅੱਤਵਾਦੀ ਹਮਲਾ ਨਹੀਂ ਹੋਇਆ : ਬੀਐਸ ਧਨੋਆ

ਪੁਲਵਾਮਾ ਅੱਤਵਾਦੀ ਹਮਲੇ ਦੇ ਜਵਾਬ 'ਚ ਪਿਛਲੇ ਸਾਲ ਬਾਲਕੋਟ 'ਚ ਕੀਤੇ ਗਏ ਏਅਰ ਸਟ੍ਰਾਈਕ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਭਾਰਤੀ ਹਵਾਈ ਫ਼ੌਜ ਲਈ ਅੱਜ ਦਾ ਦਿਨ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ।
 

ਬਾਲਾਕੋਟ ਹਵਾਈ ਹਮਲੇ ਨੂੰ ਯਾਦ ਕਰਦਿਆਂ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਬੀ.ਐਸ. ਧਨੋਆ ਦਾ ਕਹਿਣਾ ਹੈ, "ਅੱਜ ਆਪ੍ਰੇਸ਼ਨ ਦੇ ਇੱਕ ਸਾਲ ਬੀਤਣ 'ਤੇ ਅਸੀਂ ਕਾਫੀ ਸੰਤੁਸ਼ਟ ਹਾਂ। ਇਸ ਏਅਰ ਸਟ੍ਰਾਈਕ ਤੋਂ ਅਸੀਂ ਕਾਫੀ ਕੁਝ ਸਿੱਖਿਆ ਹੈ। ਬਹੁਤ ਸਾਰੀਆਂ ਚੀਜ਼ਾਂ ਲਾਗੂ ਹੋਈਆਂ।"

 

ਧਨੋਆ ਦਾ ਕਹਿਣਾ ਹੈ, "ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ ਕੋਈ ਵੱਡਾ ਅੱਤਵਾਦੀ ਹਮਲਾ ਨਹੀਂ ਹੋਇਆ ਹੈ, ਜਦਕਿ ਦੇਸ਼ ਵਿੱਚ ਵੱਡੀਆਂ ਚੋਣਾਂ ਵੀ ਹੋਈਆਂ। ਇਸ ਦਾ ਮਤਲਬ ਹੈ ਕਿ ਅੱਤਵਾਦੀ ਡਰ ਗਏ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇ ਕੋਈ ਦੁਬਾਰਾ ਹਮਲਾ ਕਰਦਾ ਹੈ ਤਾਂ ਭਾਰਤ ਵੱਲੋਂ ਬਾਲਕੋਟ ਵਰਗੀ ਕਾਰਵਾਈ ਕੀਤੀ ਜਾਵੇਗੀ।"

ਸਾਬਕਾ ਏਅਰ ਫੋਰਸ ਦੇ ਮੁਖੀ ਬੀ.ਐਸ. ਧਨੋਆ ਨੇ ਕਿਹਾ, "ਅਸਲ ਵਿੱਚ ਇਹ ਸਾਡੇ ਆਪ੍ਰੇਸ਼ਨ ਚਲਾਉਣ ਦੇ ਤਰੀਕੇ 'ਚ ਤਬਦੀਲੀ ਵਰਗਾ ਸੀ। ਪਾਕਿਸਤਾਨ ਨੇ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਉਥੇ ਅੱਤਵਾਦੀ ਸਿਖਲਾਈ ਕੈਂਪ 'ਤੇ ਏਅਰ ਸਟ੍ਰਾਈਕ ਕਰ ਸਕਦੇ ਹਾਂ, ਪਰ ਅਸੀਂ ਸਫਲਤਾਪੂਰਵਕ ਇਸ ਨੂੰ ਕੀਤਾ।
 

ਧਨੋਆ ਨੇ ਇਹ ਵੀ ਕਿਹਾ ਕਿ ਅਸੀਂ ਆਪਣੇ ਦੁਸ਼ਮਣ ਦੇਸ਼ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅਸੀ ਕਿਤੇ ਵੀ ਜਾ ਕੇ ਮਾਰਨ ਦੀ ਸਮਰੱਥਾ ਰੱਖਦੇ ਹਾਂ। ਭਾਵੇਂ ਅੱਤਵਾਦੀ ਕਿਤੇ ਵੀ ਲੁਕ ਕੇ ਬੈਠੇ ਹੋਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Balakot Airstrike completed 1 year former Air Force Chief bs dhanoa said we wanted to give message