ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਦੀ ਹਦਾਇਤ ਮੁਤਾਬਕ ਬਾਲਾਕੋਟ ’ਤੇ ਮੁੜ ਹਮਲਾ ਕਰ ਸਕਦੇ ਹਾਂ: IAF ਮੁਖੀ

ਸਰਕਾਰ ਦੀ ਹਦਾਇਤ ਮੁਤਾਬਕ ਬਾਲਾਕੋਟ ’ਤੇ ਮੁੜ ਹਮਲਾ ਕਰ ਸਕਦੇ ਹਾਂ: IAF ਮੁਖੀ

ਭਾਰਤੀ ਹਵਾਈ ਫ਼ੌਜ ਦੇ ਮੁਖੀ ਬਣਨ ਤੋਂ ਬਾਅਦ ਏਅਰ ਚੀਫ਼ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਸੋਮਵਾਰ ਨੂੰ ਕਿਹਾ ਕਿ ਹਵਾਈ ਫ਼ੌਜ ਪੱਛਮੀ ਮੋਰਚੇ ਦੇ ਘਟਨਾਕ੍ਰਮ ਉੱਤੇ ਪੂਰੀ ਚੌਕਸ ਨਜ਼ਰ ਰੱਖ ਰਹੀ ਹੈ ਤੇ ਜੇ ਸਰਕਾਰ ਹਦਾਇਤ ਦਿੰਦੀ ਹੈ, ਤਾਂ ਉਹ ਬਾਲਾਕੋਟ ਜਿਹਾ ਹਮਲਾ ਕਰਨ ਲਈ ਵੀ ਤਿਆਰ ਹੈ।

 

 

ਸ੍ਰੀ ਭਦੌਰੀਆ ਨੂੰ 26 ਕਿਸਮ ਦੇ ਹਵਾਈ ਜਹਾਜ਼ ਲਗਭਗ 4,250 ਘੰਟੇ ਉਡਾਉਣ ਦਾ ਤਜਰਬਾ ਹੈ। ਉਨ੍ਹਾਂ 36 ਰਾਫ਼ੇਲ ਜੰਗੀ ਹਵਾਈ ਜਹਾਜ਼ਾਂ ਦੀ ਖ਼ਰੀਦ ਲਈ ਵਣਜ ਵਾਰਤਾ ਦੀ ਅਗਵਾਈ ਕੀਤੀ ਸੀ। ਉਨ੍ਹਾਂ ਕਿਹਾ ਕਿ ਰਾਫ਼ੇਲ ਜੰਗੀ ਹਵਾਈ ਜਹਾਜ਼ ਨੂੰ ਸ਼ਾਮਲ ਕੀਤੇ ਜਾਣ ਨਾਲ ਭਾਰਤੀ ਹਵਾਈ ਫ਼ੌਜ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।

 

 

ਹਵਾਈ ਫ਼ੌਜ ਮੁਖੀ ਸ੍ਰੀ ਭਦੌਰੀਆ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਦੇਸ਼ ਨੂੰ ਇੱਕ ਵਾਰ ਫਿਰ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਅਸੀਂ ਹਰ ਤਰ੍ਹਾਂ ਦੇ ਹਾਲਾਤ ਨਾਲ ਨਿਪਟਣ ਲਈ ਤਿਆਰ ਹਾਂ; ਜਿੱਥੇ ਸਾਡੀ ਸੇਵਾ ਦੀ ਲੋੜ ਦੇਸ਼ ਨੂੰ ਹੋਵੇਗੀ।

 

 

ਸ੍ਰੀ ਭਦੌਰੀਆ ਨੇ ਕਿਹਾ ਕਿ ਹਵਾਈ ਫ਼ੌਜ ਇਸ ਵੇਲੇ ਹਰ ਤਰ੍ਹਾਂ ਦੀ ਮਿਸ਼ਨ ਲਈ ਤਿਆਰ–ਬਰ–ਤਿਆਰ ਹੈ। ਇਸ ਬਾਰੇ ਵਿਸਥਾਪੂਰਬਕ ਕੋਈ ਜਾਣਕਾਰੀ ਦਿੱਤੇ ਬਗ਼ੈਰ ਉਨ੍ਹਾਂ ਕਿਹਾ ਕਿ ਹਵਾਈ ਫ਼ੌਜ ਅਹਿਮ ਜੰਗੀ ਸਮਰੱਥਾਵਾਂ ਨੂੰ ਹਾਸਲ ਕਰਨ ਦੀ ਪ੍ਰਕਿਰਿਆ ਵਿੱਚ ਹੈ। ਇਸ ਨਾਲ ਹਵਾਈ ਫ਼ੌਜ ਦੀ ਹਮਲੇ ਕਰਨ ਦੀ ਸਮਰੱਥਾ ਵਧੇਗੀ। ਅਸੀਂ ਸਦਾ ਸਾਵਧਾਨ ਹਾਂ ਤੇ ਕਿਸੇ ਵੀ ਹਾਲਾਤ ਨਾਲ ਟੱਕਰ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਾਂ।

 

 

ਇੱਥੇ ਵਰਨਣਯੋਗ ਹੇ ਕਿ ਆਉਂਦੀ 8 ਅਕਤੂਬਰ ਨੂੰ ਪੈਰਿਸ ਦੇ ਇੱਕ ਸਮਾਰੋਹ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ 36 ਵਿਚੋਂ ਪਹਿਲਾ ਰਾਫ਼ੇਲ ਜੈੱਟ ਹਵਾਈ ਜਹਾਜ਼ ਹਾਸਲ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Balakot can be attacked on the behest of Govt says IAF Chief