ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਪਾਕਿਸਤਾਨ ’ਤੇ ਬਾਲਾਕੋਟ ਜਿਹਾ ਹਮਲਾ ਮੁੜ ਕਰਾਂਗੇ, ਜੇ…: IAF ਮੁਖੀ

ਪਾਕਿਸਤਾਨ ’ਤੇ ਬਾਲਾਕੋਟ ਜਿਹਾ ਹਮਲਾ ਮੁੜ ਕਰਾਂਗੇ, ਜੇ…: IAF ਮੁਖੀ

ਭਾਰਤੀ ਹਵਾਈ ਫ਼ੌਜ (IAF – ਇੰਡੀਅਨ ਏਅਰ ਫ਼ੋਰਸ) ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਪਾਕਿਸਤਾਨ ਨੂੰ ਮੁੜ ਚੇਤੇ ਕਰਵਾਇਆ ਹੈ ਕਿ ਜੇ ਪਾਕਿਸਤਾਨ ਵੱਲੋਂ ਮੁੜ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਸਰਕਾਰ ਦੇ ਹੁਕਮ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ।

 

 

ਜਦੋਂ ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਤੋਂ ਪੁੱਛਿਆ ਗਿਆ ਕਿ ਕੀ ਬਾਲਾਕੋਟ ਜਿਹਾ ਹਵਾਈ ਹਮਲਾ ਦੋਬਾਰਾ ਹੋ ਸਕਦਾ ਹੈ, ਤਾਂ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਵੱਲੋਂ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਸਰਕਾਰ ਦੇ ਹੁਕਮ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ।

 

 

ਅੱਜ ਸ਼ੁੱਕਰਵਾਰ ਨੂੰ ਹੀ ਬਾਲਾਕੋਟ ਹਵਾਈ ਹਮਲੇ ਬਾਰੇ ਇੱਕ ਵਿਡੀਓ ਵੀ ਜਾਰੀ ਕੀਤੀ ਗਈ; ਜਿਸ ਵਿੱਚ ਹਵਾਈ ਹਮਲੇ ਦੀ ਪੂਰੀ ਪ੍ਰਕਿਰਿਆ ਨੂੰ ਵਿਖਾਇਆ ਗਿਆ ਹੈ। ਉਂਝ ਭਾਵੇਂ ਇਹ ਵਿਡੀਓ ਪ੍ਰੋਮੋਸ਼ਨਲ ਹੀ ਹੈ।

 

 

 

ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਹਵਾਈ ਫ਼ੌਜ ਹੁਣ ਥੋੜ੍ਹੇ ਸਮੇਂ ਦੇ ਨੋਟਿਸ ਉੱਤੇ ਵੀ ਜੰਗ ਲੜਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਬੜਗਾਮ ਹਾਦਸਾ ਸਾਡੀ ਗ਼ਲਤੀ ਸੀ। ਕੋਰਟ ਆੱਫ਼ ਇਨਕੁਆਰੀ ਤੋਂ ਪਤਾ ਲੱਗਾ ਹੈ ਕਿ Mi 17 ਹੈਲੀਕਾਟਪਰ ਨਾਲ ਸਾਡੀ ਹੀ ਮਿਸਾਇਲ ਆ ਕੇ ਟਕਰਾਈ ਸੀ। ਦੋ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।

 

 

ਹਵਾਈ ਫ਼ੌਜ ਦੇ ਮੁਖੀ ਨੇ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਸੁਰੱਖਿਅਤ ਰੇਡੀਓ ਕਮਿਊਨੀਕੇਸ਼ਨ ਲਈ ਕਦਮ ਚੁੱਕੇ ਗਏ ਹਨ। ਪਾਕਿਸਤਾਨ ਸਾਡਾ ਸੰਚਾਰ ਨਹੀਂ ਸੁਣ ਸਕੇਗਾ।

 

 

ਚੇਤੇ ਰਹੇ ਕਿ ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਇਸੇ ਵਰ੍ਹੇ 14 ਫ਼ਰਵਰੀ ਨੂੰ ਪਾਕਿਸਤਾਨ ਸਥਿਤ ਜੈਸ਼–ਏ–ਮੁਹੰਮਦ ਦੇ ਇੱਕ ਆਤਮਘਾਤੀ ਅੱਤਵਾਦੀ ਨੇ ਸੀਆਰਪੀਐੱਫ਼ ਦੇ ਜਵਾਨਾਂ ਉੱਤੇ ਹਮਲਾ ਕਰ ਕੇ 40 ਤੋਂ ਬਾਅਦ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਉਸ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੇ 26 ਫ਼ਰਵਰੀ ਨੂੰ ਪਾਕਿਸਤਾਨ ਦੇ ਸ਼ਹਿਰ ਬਾਲਾਕੋਟ ਵਿਖੇ ਸਥਿਤ ਅੱਤਵਾਦੀ ਕੈਂਪ ਉੱਤੇ ਹਮਲਾ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Balakot like attack on Pak to be repeated if says IAF Chief