ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਰਾਣੇ ਸਿਸਟਮ ਕਰਕੇ ਨਹੀਂ ਮਿਲਿਆ ਸੀ ਅਭਿਨੰਦਨ ਨੂੰ ਵਾਰ ਰੂਮ ’ਤੋਂ ਮੈਸੇਜ

ਪੁਰਾਣੇ ਸਿਸਟਮ ਕਰਕੇ ਨਹੀਂ ਮਿਲਿਆ ਸੀ ਅਭਿਨੰਦਨ ਨੂੰ ਵਾਰ ਰੂਮ ’ਤੋਂ ਮੈਸੇਜ

ਪੁਲਵਾਮਾ ਹਮਲੇ ਬਾਅਦ ਭਾਰਤ–ਪਾਕਿਸਤਾਨ ਵਿਚ ਤਣਾਅ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਮਿਗ–21 ਤੋਂ ਪਾਕਿਸਤਾਨ ਹਵਾਈ ਫੌਜ ਦੇ ਜਹਾਜ਼ ਐਫ 16 ਨੁੰ ਮਾਰ ਸੁੱਟਿਆ ਸੀ। ਹਾਲਾਂਕਿ, ਇਸ ਦੌਰਾਨ ਵਾਰ ਰੂਮ ਤੋਂ ਅਭਿਨੰਦਨ ਨੂੰ ਵਾਪਸ ਆਉਣ ਦਾ ਮੈਸੇਜ ਭੇਜਿਆ ਸੀ, ਪ੍ਰੰਤੂ ਦੁਸ਼ਮਣ ਦੇਸ਼ ਵੱਲੋਂ ਉਨ੍ਹਾਂ ਦੇ ਸੰਚਾਰ ਸਿਸਟਮ ਨੂੰ ਜਾਮ ਕਰ ਦਿੱਤੇ ਜਾਣ ਕਾਰਨ ਉਹ ਸੁਣ ਨਹੀਂ ਸਕੇ ਸਨ।

 

ਹਿੰਦੁਸਤਾਨ ਟਾਈਮਜ਼ ਦੀ ਖਬਰ ਅਨੁਸਾਰ ਜੇਕਰ ਮਿਗ–21 ਐਂਟੀ ਜੈਮਿੰਗ ਤਕਨੀਕ ਹੁੰਦੀ ਤਾਂ ਵਾਪਸ ਆਉਣ ਦਾ ਸੰਦੇਸ਼ ਮਿਲਣ ਬਾਅਦ ਵਰਧਮਾਨ ਵਾਪਸ ਆ ਸਕਦੇ ਸਨ। ਇਸ ਨਾਲ ਉਹ ਪਾਕਿਸਤਾਨ ਵਿਚ ਜਾਣ ਤੋਂ ਬਚ ਜਾਂਦੇ। ਇਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ਉਤੇ ਦੱਸਿਆ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਹਵਾਈ ਫੌਜ ਨੇ ਬੇਹਤਰ ਅਤੇ  ਜ਼ਿਆਦਾ ਸੁਰੱਖਿਅਤ ਸੰਚਾਰ ਸਿਸਟਮ ਦੀ ਮੰਗ ਕੀਤੀ ਹੋਵੇ। ਹਾਲਾਂਕਿ, ਭਾਰਤੀ ਹਵਾਈ ਫੌਜ ਨੇ ਅਧਿਕਾਰਤ ਤੌਰ ਉਤੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ।

 

ਬਾਲਾਕੋਟ ਵਿਚ ਜੈਸ਼ ਏ ਮੁਹੰਮਦ ਦੇ ਅੱਤਵਾਦੀ ਕੈਂਪ ਉਤੇ ਭਾਰਤੀ ਹਵਾਈ ਫੌਜ ਦੇ ਹਮਲਿਆਂ ਦਾ ਜਵਾਬ ਦਿੰਦੇ ਹੋਏ ਪਾਕਿਸਤਾਨੀ ਹਵਾਈ ਫੌਜ ਨੇ 27 ਫਰਵਰੀ ਨੂੰ ਲੜਾਕੂ ਜਹਾਜ਼ ਭੇਜਕੇ ਭਾਰਤ ਦੀ ਸੀਮਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ।

 

ਇਸ ਦੇ ਬਾਅਦ ਅਭਿਨੰਦਨ ਵਰਧਮਾਨ ਨੇ ਮਿਗ 21 ਰਾਹੀਂ ਪਾਕਿਸਤਾਨ ਜਹਾਜ਼ ਨੂੰ ਵਾਪਸ ਭੇਜ ਦਿੱਤਾ ਸੀ। ਹਾਲਾਂਕਿ, ਉਹ ਇਸ ਦੌਰਾਨ ਪਾਕਿਸਤਾਨ ਸੀਮਾ ਵਿਚ ਜਾ ਡਿੱਗੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Balakot pilot Abhinandan did not get message from war room due to old system