ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਤੇ ਹਮਲਾ ਕਰਨ ਲਈ ਬਾਲਾਕੋਟ ਦੇ ਕੈਂਪ ’ਚ 27 ਦਹਿਸ਼ਤਗਰਦ ਲੈ ਰਹੇ ਟ੍ਰੇਨਿੰਗ

ਭਾਰਤ ’ਤੇ ਹਮਲਾ ਕਰਨ ਲਈ ਬਾਲਾਕੋਟ ਦੇ ਕੈਂਪ ’ਚ 27 ਦਹਿਸ਼ਤਗਰਦ ਲੈ ਰਹੇ ਟ੍ਰੇਨਿੰਗ

ਪਾਕਿਸਤਾਨ ਦੇ ਜਿਸ ਬਾਲਾਕੋਟ ’ਚ ਜੈਸ਼–ਏ–ਮੁਹੰਮਦ ਦੇ ਅੱਤਵਾਦੀ ਟਿਕਾਣਿਆਂ ਨੂੰ ਪਿਛਲੇ ਵਰ੍ਹੇ ਫ਼ਰਵਰੀ ’ਚ ਭਾਰਤੀ ਹਵਾਈ ਫ਼ੌਜ ਨੇ ਹਵਾਈ ਹਮਲਿਆਂ ਨਾਲ ਤਬਾਹ ਕਰ ਦਿੱਤਾ ਸੀ, ਹੁਣ ਉਹ ਮੁੜ ਸਰਗਰਮ ਹੋ ਗਿਆ ਹੈ। ਇੰਨਾ ਹੀ ਨਹੀਂ, ਜੈਸ਼–ਏ–ਮੁਹੰਮਦ ਦੇ ਇਸ ਅੱਤਵਾਦੀ ਕੈਂਪ ਵਿੱਚ ਭਾਰਤ ’ਤੇ ਦਹਿਸ਼ਤਗਰਦ ਹਮਲਾ ਕਰਨ ਲਈ 27 ਅੱਤਵਾਦੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਖ਼ੁਫ਼ੀਆ ਤੇ ਦਹਿਸ਼ਤਗਰਦੀ–ਵਿਰੋਧੀ ਤਿਆਰੀਆਂ ਕਰਨ ਵਾਲੇ ਅਮਲੇ ਦੇ ਉੱਚ ਅਧਿਕਾਰੀਆਂ ਨੇ ਦਿੱਤੀ ਹੇ।

 

 

‘ਲਾਈਵ ਹਿੰਦੁਸਤਾਨ’ ਇਸ ਤੋਂ ਪਹਿਲਾਂ ਵੀ ਜੈਸ਼–ਏ–ਮੁਹੰਮਦ ਦੇ ਇਸ ਕੈਂਪ ਦੇ ਮੁੜ ਸਰਗਰਮ ਹੋਣ ਦੀ ਖ਼ਬਰ ਦੇ ਚੁੱਕਾ ਹੈ। ਪਿਛਲੇ ਵਰ੍ਹੇ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ’ਚ ਸੀਆਰਪੀਐੱਫ਼ ਦੇ ਕਾਫ਼ਲੇ ’ਤੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਹਵਾਈ ਹਮਲਾ ਕੀਤਾ ਸੀ ਤੇ ਭਾਰਤ ’ਚ ਅੱਗੇ ਤੋਂ ਕੋਈ ਅੱਤਵਾਦੀ ਹਮਲਾ ਨਾ ਹੋਵੇ, ਇਸ ਲਈ ਭਾਰਤੀ ਹਵਾਈ ਫ਼ੌਜ ਨੇ ਬੰਬਾਰੀ ਕਰ ਕੇ ਜੈਸ਼ ਦੇ ਕੁਝ ਟਿਕਾਣਿਆਂ ਨੂੰ ਨੇਸਤੋਨਾਬੂਦ ਕਰ ਦਿੱਤਾ ਸੀ।

 

 

ਪਰ ਹੁਣ ਅੱਤਵਾਦੀ ਸੰਗਠਨ ਜੈਸ਼ ਦੇ ਇਸ ਬਾਲਾਕੋਟ ਕੈਂਪ ਨੂੰ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦਾ ਪੁੱਤਰ ਯੂਸਫ਼ ਅਜ਼ਹਰ ਚਲਾ ਰਿਹਾ ਹੈ ਅਤੇ ਅੱਤਵਾਦੀ ਯੂਸਫ਼ ਭਾਰਤ ਵਿਰੁੱਧ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ 27 ਜੇਹਾਦੀਆਂ ਨੂੰ ਟ੍ਰੇਨਿੰਗ ਦੇ ਰਿਹਾ ਹੈ।

 

 

ਦਹਿਸ਼ਤਗਰਦਾਂ ਦਾ ਖ਼ਾਤਮਾ ਕਰਨ ਵਾਲੀਆਂ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਨਾਲ ਜੁੜੇ ਕੁਝ ਅਧਿਕਾਰੀਆਂ ਨੇ ਆਪਣੇ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਬਾਲਾਕੋਟ ਕੈਂਪ ਵਿੱਚ ਟ੍ਰੇਨਿੰਗ ਲੈ ਰਹੇ ਇਨ੍ਹਾਂ 27 ਅੱਤਵਾਦੀਆਂ ਵਿੱਚੋਂ ਅੱਠ ਮਕਬੂਜ਼ਾ ਕਸ਼ਮੀਰ ਦੇ ਹਨ। ਇਨ੍ਹਾਂ ਨੂੰ ਪਾਕਿਸਤਾਨ ਸਥਿਤ ਪੰਜਾਬ ਦੇ ਦੋ ਅਤੇ ਅਫ਼ਗ਼ਾਨਿਸਤਾਨ ਦੇ ਤਿੰਨ ਪੁਰਾਣੇ ਅੱਤਵਾਦੀਆਂ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ।

 

 

ਖ਼ੁਫ਼ੀਆ ਵਿਭਾਗ ਮੁਤਾਬਕ ਇਸੇ ਹਫ਼ਤੇ ਇਨ੍ਹਾਂ ਅੱਤਵਾਦੀਆਂ ਦੀ ਟ੍ਰੇਨਿੰਗ ਖ਼ਤਮ ਹੋ ਰਹੀ ਹੈ। ਇਸ ਤੋਂ ਬਾਅਦ ਇਹ ਅੱਤਵਾਦੀ ਭਾਰਤ ’ਚ ਘੁਸਣ ਲਈ ਤਿਆਰ ਹੋਣਗੇ। ਪਾਕਿਸਤਾਨ ਦੇ ਬਾਲਾਕੋਟ ’ਤੇ ਪਿਛਲੇ ਵਰ੍ਹੇ 26 ਫ਼ਰਵਰੀ ਨੂੰ ਜਦੋਂ ਹਵਾਈ ਹਮਲਾ ਕੀਤਾ ਸੀ, ਤਦ ਇਸੇ ਕੈਂਪ ਵਿੱਚ 300 ਅੱਤਵਾਦੀ ਟ੍ਰੇਨਿੰਗ ਲੈ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Balakote s Terrorists Camp reactivated 27 Extremists are getting trained