ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਜੀਸੀ ਵੱਲੋਂ ਵਿਦਿਅਕ ਸੰਸਥਾਵਾਂ ਨੂੰ ਕੈਂਪਸਾਂ `ਚ ਜੰਕ ਫੂਡ `ਤੇ ਰੋਕ ਲਗਾਉਣ ਦੇ ਹੁਕਮ

ਵਿਦਿਅਕ ਸੰਸਥਾਵਾਂ ਨੂੰ ਕੈਂਪਸਾਂ `ਚ ਜੰਕ ਫੂਡ ਰੋਕਣ ਹੁਕਮ

ਯੂਨੀਵਰਸਿਟੀ ਗ੍ਰਾਟਸ ਕਮਿਸ਼ਨ (ਯੂਜੀਸੀ) ਨੇ ਸਾਰੀਆਂ ਯੂਨੀਵਰਸਿਟੀਆਂ ਅਤੇ ਉਚ ਸਿੱਖਿਆ ਸੰਸਥਾਵਾਂ ਨੂੰ ਆਪਣੇ ਕੈਂਪਸਾਂ `ਚ ਜੰਕ ਫੂਡ ਦੀ ਵਿਕਰੀ `ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
ਯੂਜੀਸੀ ਨੇ ਯੂਨੀਵਰਸਿਟੀਆਂ ਨੂੰ ਭੇਜੇ ਪੱਤਰ `ਚ ਕਿਹਾ ਕਿ ਕਾਲਜਾਂ `ਚ ਜੰਕ ਫੂਡ ਨੂੰ ਰੋਕਣ ਲਈ ਨਵੇਂ ਮਾਪਦੰਡ ਸਥਾਪਤ ਕਰੇਗਾ, ਵਿਦਿਆਰਥੀਆਂ ਦੇ ਜੀਵਨ ਨੂੰ ਵਧੀਆ ਬਣਾਏਗਾ। ਸਿੱਖਣ ਦੀ ਪ੍ਰਕਿਰਿਆ ਨੂੰ ਵਧੀਆ ਬਣਾਏਗਾ ਅਤੇ ਉਨ੍ਹਾਂ `ਚ ਮੋਟਾਪੇ ਨੂੰ ਘੱਟ ਕਰੇਗਾ। ਇਹ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਨੂੰ ਵੀ ਰੋਕੇਗਾ, ਜਿਸ ਦਾ ਮੋਟਾਪੇ ਨਾਲ ਸਿੱਧਾ ਸਬੰਧ ਹੈ।


ਇਹ ਸਰਕੂਲਰ ਐਚਆਰਡੀ ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਮੰਤਰਾਲੇ ਨੇ ਯੂਜੀਸੀ ਨੂੰ ਉਚ ਸਿੱਖਿਆ ਸੰਸਕਾਵਾਂ ਦੇ ਕੈਂਪਸਾ `ਚ ਜੰਕ ਫੂਡ ਦੀ ਵਿਕਰੀ `ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਹੁਕਮਾਂ `ਚ ਕਿਹਾ ਗਿਆ ਕਿ ਇਸ ਸਲਾਹ ਨੂੰ ਸਖਤੀ ਨਾਲ ਪਾਲਣਾ ਕਰੋ ਅਤੇ ਨੌਜਵਾਨ ਪੀੜ੍ਹੀ ਦੇ ਵਿਚ ਇਸ ਨੂੰ ਲੈ ਕੇ ਜਾਗਰੂਕਤਾ ਪੈਦਾ ਕੀਤੀ ਜਾਵੇ।


ਇਸ ਤੋਂ ਪਹਿਲਾਂ ਸੀਬੀਐਸਈ ਨੇ ਵੀ ਇਸ ਤਰ੍ਹਾਂ ਦਾ ਇਕ ਕਦਮ ਉਠਾਇਆ ਸੀ, ਜਿਸ ਨੇ ਸਾਰੇ ਸਬੰਧਤ ਸਕੂਲਾਂ ਨੂੰ ਆਪਣੇ ਕੰਟੀਨ `ਚੋਂ ਜੰਕ ਫੂਡ ਹਟਾਉਣ ਦੇ ਨਿਰਦੇਸ਼ ਦਿੱਤੇ ਸਨ। ਸਕੂਲਾਂ ਨੂੰ ਵਿਦਿਆਰਥੀਆਂ ਦੇ ਲੰਚ ਬਾਕਸ ਦੀ ਜਾਂਚ ਕਰਨ, ਪੋਸ਼ਕ ਭੋਜਨ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਵਿਦਿਆਰਥੀਆਂ ਦੀ ਸਿਹਤ ਦੀ ਰੈਗੂਲਰ ਜਾਂਚ ਕਰਨ ਨੂੰ ਵੀ ਕਿਹਾ ਗਿਆ ਸੀ।


ਜਿ਼ਕਰਯੋਗ ਹੈ ਕਿ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਸਕੂਲਾਂ `ਚ ਚਰਬੀ, ਨਮਕ ਅਤੇ ਖੰਡ ਦੀ ਜਿ਼ਆਦਾ ਵਾਲੇ ਭੋਜਨ ਦੇ ਉਪਭੋਗ `ਤੇ ਇਕ ਰਿਪੋਰਟ ਦੇਣ ਤੋਂ ਬਾਅਦ ਪੱਤਰ ਜਾਰੀ ਕੀਤਾ ਗਿਆ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ban sale of junk food on campuses UGC directs varsities and colleges