ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਰਡੀਂ ਸਣੇ 26 ਪਿੰਡ ਰਹੇ ਬੰਦ, ਠਾਕਰੇ ਨੇ ਸੱਦੀ ਮੰਤਰਾਲੇ ਦੀ ਮੀਟਿੰਗ

ਸ਼ਿਰਡੀਂ ਸਣੇ 26 ਪਿੰਡ ਰਹੇ ਬੰਦ, ਠਾਕਰੇ ਨੇ ਸੱਦੀ ਮੰਤਰਾਲੇ ਦੀ ਮੀਟਿੰਗ

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਵੱਲੋਂ ਸਾਈਂ–ਬਾਬਾ ਦੇ ਜਨਮ–ਸਥਾਨ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਐਤਵਾਰ ਨੂੰ ਸ਼ਿਰਡੀਂ ਪੂਰੀ ਤਰ੍ਹਾਂ ਬੰਦ ਰਿਹਾ। ਇਹ ਬੰਦ ਅਣਮਿੱਥੇ ਸਮੇਂ ਲਈ ਸੀ ਦੇਰ ਰਾਤੀਂ ਉਸ ਨੂੰ ਵਾਪਸ ਲੈ ਲਿਆ ਗਿਆ ਸੀ ਦਰਅਸਲ, ਇਹ ਫ਼ੈਸਲਾ ਸ੍ਰੀ ਠਾਕਰੇ ਦੇ ਨਰਮ ਪੈਣ ਕਾਰਨ ਲਿਆ ਗਿਆ ਸੀ। ਇਸ ਮਾਮਲੇ ’ਤੇ ਚਰਚਾ ਲਈ ਮੁੱਖ ਮੰਤਰੀ ਨੇ ਅੱਜ ਸੋਮਵਾਰ ਨੂੰ ਮੰਤਰਾਲੇ ਦੀ ਮੀਟਿੰਗ ਵੀ ਸੱਦ ਲਈ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਸ੍ਰੀ ਊਧਵ ਠਾਕਰੇ ਨੇ ਅੱਜ ਬਾਅਦ ਦੁਪਹਿਰ 2:00 ਵਜੇ ਮੀਟਿੰਗ ਸੱਦ ਲਈ ਹੈ। ਇਸ ਵਿੱਚ ਸ਼ਿਰਡੀਂ ਸਥਿਤ ਸਾਈਂ ਸੰਸਥਾਨ ਟ੍ਰੱਸਟ ਦੇ ਮੈਂਬਰ ਅਤੇ ਹੋਰ ਮੋਹਤਬਰ ਵਿਅਕਤੀ ਵੀ ਭਾਗ ਲੈਣਗੇ।

 

 

ਚੇਤੇ ਰਹੇ ਕਿ ਸ੍ਰੀ ਊਧਵ ਠਾਕਰੇ ਨੇ ਪਰਭਣੀ ਜ਼ਿਲ੍ਹੇ ਦੇ ਪਿੰਡ ਪਾਥਰੀ ਨੂੰ ਸਾਈਂ ਬਾਬਾ ਦਾ ਜਨਮ–ਸਥਾਨ ਦੱਸਦਿਆਂ ਉਸ ਦੇ ਵਿਕਾਸ ਲਈ 100 ਕਰੋੜ ਰੁਪਏ ਦਾ ਫ਼ੰਡ ਦੇਣ ਦੇ ਐਲਾਨ ਤੋਂ ਬਾਅਦ ਸ਼ਿਰਡੀਂ ’ਚ ਹੰਗਾਮਾ ਸ਼ੁਰੂ ਹੋ ਗਿਆ ਸੀ। ਐਤਵਾਰ ਨੁੰ ਸ਼ਿਰਡੀਂ ਵਾਸੀਆਂ ਨੇ ਸਵੇਰੇ ਮੰਦਰ ’ਚ ਦਵਾਰਕਾ ਮਾਈ ਚਬੂਤਰੇ ਨੂੰ ਨਮਸਕਾਰ ਆਖ ਕੇ ਰੈਲੀ ਕੱਢੀ ਸੀ ਤੇ ਮੰਦਰ ਦਾ ਪੂਰਾ ਚੱਕਰ ਲਾਉਣ ਤੋਂ ਬਾਅਦ ਰੈਲੀ ਖ਼ਤਮ ਕਰ ਦਿੱਤੀ ਸੀ।

 

 

ਇਸ ਰੈਲੀ ’ਚ ਪੰਚਕੋਸ਼ੀ ਪਿੰਡ ਦੇ ਨਿਵਾਸੀ ਸ਼ਾਮਲ ਹੋਏ। ਸਾਈਂ ਸੰਸਥਾਨ ਟ੍ਰੱਸਟ ਅਤੇ ਅਹਿਮਦਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਬੰਦ ਸਨਿੱਚਰਵਾਰ–ਐਤਵਾਰ ਰਾਤੀਂ 12 ਵਜੇ ਤੋਂ ਸ਼ੁਰੂ ਹੋਇਆ ਸੀ ਪਰ ਮੰਦਰ ਦੇ ਦਰ ਆਪਣੇ ਸਮੇਂ ਉੱਤੇ ਆਮ ਵਾਂਗ ਹੀ ਖੁੱਲ੍ਹੇ ਸਨ ਤੇ ਸ਼ਰਧਾਲੂਆਂ ਨੇ ਮੰਦਰ ਵਿੱਚ ਪੂਜਾ ਕੀਤੀ।

 

 

ਸ਼ਿਰਡੀਂ ਮੰਦਰ ਦੇ ਪ੍ਰਸਾਦਾਲਯ ’ਚ ਲੱਡੂ ਦੇ ਪ੍ਰਸਾਦ ਲਈ ਸ਼ਰਧਾਲੂਆਂ ਦੀ ਕਤਾਰ ਵੇਖੀ ਗਈ। ਭਾਜਪਾ ਤੋਂ ਬਾਅਦ ਸ਼ਿਵ ਸੈਨਾ ਮੈਂਬਰ ਸਦਾਸ਼ਿਵ ਲੋਖੰਡੇ ਨੇ ਵੀ ਸ਼ਿਰਡੀਂ ਬੰਦ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਸਾਈਂ–ਭਗਤ ਹਾਂ, ਬਾਅਦ ’ਚ ਸੰਸਦ ਮੈਂਬਰ ਹਾਂ। ਉਨ੍ਹਾਂ ਕਿਹਾ ਕਿ ਮੈਂ ਸ਼ਿਰਡੀਂ ਵਾਸੀਆਂ ਦੇ ਵਿਰੋਧ–ਪ੍ਰਦਰਸ਼ਨ ਦਾ ਸਮਰਥਨ ਕਰਦਾ ਹਾਂ।

 

 

ਸ੍ਰੀ ਲੋਖੰਡੇ ਨੇ ਕਿਹਾ ਕਿ ਸਾਈਂ ਬਾਬਾ ਨੇ ਕਦੇ ਆਪਣੇ ਧਰਮ ਤੇ ਜਾਤੀ ਦਾ ਖ਼ੁਲਾਸਾ ਨਹੀਂ ਕੀਤਾ। ਮੈਂ ਇਸ ਮੁੱਦੇ ’ਤੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਗੱਲ ਕਰਨ ਜਾ ਰਿਹਾ ਹਾਂ। ਭਾਜਪਾ ਵਿਧਾਇਕ ਤੇ ਸਾਬਕਾ ਮੰਤਰੀ ਰਾਧਾ ਕ੍ਰਿਸ਼ਨ ਵਿਖੇ ਪਾਟਿਲ ਨੇ ਪਹਿਲਾਂ ਤੋਂ ਹੀ ਊਧਵ ਠਾਕਰੇ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ।

 

 

ਪਿੰਡ ਵਾਸੀਆਂ ਨੂੰ ਸਮਰਥਨ ਦੇਣ ਦੇ ਨਾਲ ਹੀ ਭਾਜਪਾ ਵਿਧਾਇਕ ਨੇ ਮੰਗ ਕੀਤੀ ਹੈ ਕਿ ਊਧਵ ਠਾਕਰੇ ਸਾਈਂ ਬਾਬਾ ਦੇ ਜਨਮ–ਸਥਾਨ ਬਾਰੇ ਦਿੱਤਾ ਬਿਆਨ ਵਾਪਸ ਲੈਣ।

 

 

ਸਾਈਂ ਬਾਬਾ ਸੰਸਥਾਨ ਦੇ CEO ਡੀਐੱਮ ਮੁਗਲਿਕਰ ਨੇ ਦੱਸਿਆ ਕਿ ਵਪਾਰਕ ਅਦਾਰੇ ਤੇ ਹੋਟਲ ਬੰਦ ਹੋਣ ਕਾਰਨ ਸ਼ਰਧਾਲੂਆਂ ਨੂੰ ਖਾਣ–ਪੀਣ ਦੇ ਮਾਮਲੇ ’ਚ ਕੋਈ ਔਕੜ ਨਾ ਹੋਵੇ, ਇਸ ਲਈ ਸਾਈਂ ਬਾਬਾ ਸੰਸਥਾਨ ਵੱਲੋਂ ਖਾਣੇ ਦੇ ਪੈਕੇਟ ਵੰਡੇ ਗਏ ਤੇ ਕੰਟੀਨ ’ਚ ਚਾਹ ਦਾ ਇੰਤਜ਼ਾਮ ਵੀ ਕੀਤਾ ਗਿਆ।

 

 

ਜਨਮ–ਸਥਾਨ ਬਾਰੇ ਉੱਠੇ ਵਿਵਾਦ ਕਾਰਨ ਐਤਵਾਰ ਨੂੰ ਸ਼ਿਰਡੀਂ ਸਮੇਤ ਆਲੇ–ਦੁਆਲੇ ਦੇ 25 ਪਿੰਡ ਪੂਰੀ ਤਰ੍ਹਾਂ ਬੰਦ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bandh in Shirdi 25 other villages continues Thakre convenes Cabinet Meeting