ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਟੀਜ਼ਨਸ਼ਿਪ ਬਿਲ: ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਅਬਦੁੱਲ ਮੋਮਨ ਦੀ ਭਾਰਤ ਯਾਤਰਾ ਰੱਦ

ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ ਕੇ ਅਬਦੁੱਲ ਮੋਮਨ ਨੇ ਆਪਣੀ ਭਾਰਤ ਯਾਤਰਾ ਰੱਦ ਕਰ ਦਿੱਤੀ ਹੈ। ਪੀਟੀਆਈ ਦੇ ਅਨੁਸਾਰ, ਉਨ੍ਹਾਂ ਦਾ ਇਹ ਦੌਰਾ ਨਾਗਰਿਕਤਾ ਸੋਧ ਬਿਲ ਦੇ ਪਾਸ ਹੋਣ ਕਾਰਨ ਪੈਦਾ ਹੋਈ ਸਥਿਤੀ ਕਾਰਨ ਰੱਦ ਕੀਤਾ ਗਿਆ।
 

ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਪਹਿਲੀ ਜਾਣਕਾਰੀ ਅਨੁਸਾਰ ਮੋਮਨ ਵੀਰਵਾਰ ਨੂੰ ਸ਼ਾਮ 5:20 ਵਜੇ ਭਾਰਤ ਆਉਣ ਵਾਲੇ ਸਨ। ਉਸ ਦਾ ਦੌਰਾ ਤਿੰਨ ਦਿਨਾਂ ਦਾ ਸੀ।
ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਬਿਲ ਬੁੱਧਵਾਰ ਨੂੰ ਰਾਜ ਸਭਾ ਵਿੱਚ ਪਾਸ ਕੀਤਾ ਗਿਆ। ਇਸ ਤੋਂ ਪਹਿਲਾਂ ਇਸ ਬਿਲ ਨੂੰ ਲੋਕ ਸਭਾ ਨੇ ਵੀ ਮਨਜ਼ੂਰੀ ਦੇ ਦਿੱਤੀ ਸੀ। ਅਸਾਮ ਅਤੇ ਉੱਤਰ ਪੂਰਬ ਦੇ ਕਈ ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

 

ਜਦੋਂ ਤੋਂ ਇਹ ਬਿਲ ਪਾਸ ਹੋਇਆ ਹੈ, ਅਸਮ ਵਿੱਚ ਸਥਿਤੀ ਲਗਾਤਾਰ ਚਿੰਤਾਜਨਕ ਬਣੀ ਹੋਈ ਹੈ ਅਤੇ ਕਰਫਿਊ ਅਤੇ ਇੰਟਰਨੈਟ ਸੇਵਾਵਾਂ ਬੰਦ ਹੋਣ ਕਾਰਨ ਸੈਂਕੜੇ ਯਾਤਰੀ ਗੁਹਾਟੀ ਏਅਰਪੋਰਟ ‘ਤੇ ਫਸੇ ਹੋਏ ਹਨ। ਸ਼ਹਿਰ ਤੋਂ 30 ਕਿਲੋਮੀਟਰ ਦੂਰ ਬੋਰਝਾਰ ਵਿੱਚ ਪ੍ਰਸਿੱਧ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅੰਦਰ ਅਤੇ ਬਾਹਰ ਵਿਦਿਆਰਥੀਆਂ ਤੋਂ ਲੈ ਕੇ ਕੰਮ ਕਰਨ ਵਾਲੇ ਪੇਸ਼ੇਵਰਾਂ, ਬਜ਼ੁਰਗਾਂ ਤੋਂ ਲੈ ਕੇ ਔਰਤਾਂ ਤੱਕ ਦੀ ਭੀੜ ਵੇਖੀ ਜਾ ਸਕਦੀ ਹੈ।

 

           
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bangladesh foreign minister AK Abdul Memon cancel india visit