ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਂਕ ਨੇ 1 ਰੁਪਿਆ ਵਸੂਲਣ ਲਈ ਖਰਚੇ 85 ਰੁਪਏ!

ਦੇਸ਼ ਦੇ ਇੱਕ ਸਰਕਾਰੀ ਬੈਂਕ ਦਾ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵੱਡੇ ਬੈਂਕ ਨੇ 85 ਰੁਪਏ ਖਰਚ ਕਰਕੇ ਕੋਰੀਅਰ ਦੁਆਰਾ ਗਾਹਕ ਤੋਂ 1 ਰੁਪਿਆ ਵਸੂਲਣ ਦਾ ਨੋਟਿਸ ਭੇਜਿਆ ਹੈ। ਬੈਂਕ ਨੇ ਇਸਦਾ ਭੁਗਤਾਨ ਆਰਟੀਜੀਐਸ, ਐਨਈਐਫਟੀ ਜਾਂ ਚੈੱਕ ਦੁਆਰਾ ਕਰਨ ਨੂੰ ਕਿਹਾ ਹੈ।

 

ਜਾਣਕਾਰੀ ਮੁਤਾਬਕ ਗਾਜਿ਼ਆਬਾਦ ਦੇ ਇੱਕ ਗਾਹਕ ਨੂੰ ਆਈਡੀਬੀਆਈ ਬੈਂਕ ਤੋਂ 1 ਰੁਪਿਆ ਜਮਾਂ ਕਰਵਾਉਣ ਦਾ ਨੋਟਿਸ ਭੇਜਿਆ ਗਿਆ। ਉਦੋਂ ਤੱਕ ਖਾਤੇ ਨੂੰ ਬਕਾਇਆ ਰਾਸ਼ੀ ਦੀ ਸਥਿਤੀ ਚ ਰੱਖਣ ਅਤੇ ਤੁਰੰਤ ਭੁਗਤਾਨ ਕਰਨ ਦੀ ਗੱਲ ਕਹੀ ਗਈ ਹੈ।

 

ਗਾਹਕ ਮੁਤਾਬਕ ਇਹ ਖਾਤਾ ਉਸਦਾ ਬੈਂਕ ਲੋਨ ਅਕਾਊਂਟ ਹੈ ਜਿਸਦੀ ਹਰੇਕ ਮਹੀਨੇ ਕਿਸ਼ਤ ਜਾ ਰਹੀ ਹੈ। ਅਜਿਹੇ ਚ ਗਾਹਕ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਹ ਰਕਮ ਬੈਂਕ ਕੋਲ ਕਿਵੇਂ ਨਹੀਂ ਗਈ। ਗਾਹਕ ਨੇ ਕਿਹਾ ਕਿ ਜੇਕਰ ਬਕਾਇਆ ਰਹਿ ਵੀ ਗਿਆ ਹੋਵੇ ਤਾਂ ਬੈਂਕ ਬਕਾਏ ਨੂੰ ਕਿਸ਼ਤ ਦੀ ਅਗਲੀ ਰਕਮ ਚ ਜੋੜ ਕੇ ਉਸਦੀ ਵਸੂਲੀ ਕਰ ਸਕਦਾ ਹੈ, ਇਸ ਤਰ੍ਹਾਂ ਨੋਟਿਸ ਭੇਜਣ ਦਾ ਕੀ ਮਤਲਬ ਹੈ।

 

ਗਾਹਕ ਦਾ ਕਹਿਣਾ ਹੈ ਕਿ 1 ਰੁਪਏ ਦਾ ਭੁਗਤਾਨ ਕਰਨ ਲਈ ਉਸਨੂੰ ਆਰਟੀਜੀਐਸ, ਐਨਈਐਫਟੀ ਦੀ ਸੁਵਿਧਾ ਦੁਆਰਾ ਇਸ 1 ਰੁਪਏ ਤੋਂ ਕਈ ਗੁਣਾ ਵੱਧ ਖਰਚਾ ਕਰਨਾ ਪਵੇਗਾ ਜੋ ਕਿ ਇੱਕ ਹੋਰ ਨਵੀਂ ਮੁਸੀਬਤ ਵਾਲੀ ਗੱਲ ਹੈ।

 

ਰਿਜ਼ਰਵ ਬੈਂਕ ਦੇ ਸਾਬਕਾ ਨਿਰਦੇਸ਼ਕ ਵਿਪਿਨ ਮਲਿਕ ਨੇ ਕਿਹਾ ਕਿ ਇਹ ਬੈਂਕ ਦੀ ਮਜਬੂਰੀ ਹੈ ਕਿ ਉਹ ਕਿਸੇ ਵੀ ਬੈਂਕ ਖਾਤੇ ਚ ਕੋਈ ਵੀ ਰਕਮ ਬਕਾਇਆ ਨਾ ਛੱਡੇ। ਉਨ੍ਹਾਂ ਕਿਹਾ ਸਰਕਾਰ ਵੱਲੋਂ ਬੈਂਕ ਨੂੰ ਅਜਿਹਾ ਅਧਿਕਾਰ ਦੇਣਾ ਚਾਹੀਦਾ ਹੈ ਜਿਸ ਵਿਚ ਬੈਂਕ 100 ਰੁਪਏ ਤੋਂ ਘੱਟ ਬਕਾਇਆ ਰਕਮ ਨੂੰ ਖਤਮ ਕਰਨ ਦਾ ਫੈਸਲਾ ਲੈ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bank charges Rs 85 for collection of 1 rupee