ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

31 ਜਨਵਰੀ ਤੇ 1 ਫ਼ਰਵਰੀ ਨੂੰ ਰਹੇਗੀ ਬੈਂਕ ਮੁਲਾਜ਼ਮਾਂ ਦੀ ਹੜਤਾਲ

31 ਜਨਵਰੀ ਤੇ 1 ਫ਼ਰਵਰੀ ਨੂੰ ਰਹੇਗੀ ਬੈਂਕ ਮੁਲਾਜ਼ਮਾਂ ਦੀ ਹੜਤਾਲ

ਬੀਤੇ ਕੁਝ ਮਹੀਨਿਆਂ ਤੋਂ ਤਨਖ਼ਾਹ ਸਮੇਤ ਕਈ ਹੋਰ ਮੁੱਦਿਆਂ ਕਾਰਨ ਬੈਂਕਾਂ ਦੇ ਮੁਲਾਜ਼ਮ ਹੜਤਾਲ ਸਮੇਂ–ਸਮੇਂ ’ਤੇ ਕਰਦੇ ਆ ਰਹੇ ਹਨ। ਇਸ ਕਾਰਨ ਬੈਂਕਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਇਸ ਹਫ਼ਤੇ ਇੱਕ ਵਾਰ ਫਿਰ ਬੈਂਕ ਮੁਲਾਜ਼ਮ ਹੜਤਾਲ ’ਤੇ ਜਾ ਰਹੇ ਹਨ।

 

 

ਦਰਅਸਲ, ਜਨਤਕ ਖੇਤਰ ਦੇ ਬੈਂਕ ਮੁਲਾਜ਼ਮਾਂ ਦੇ ਸੰਗਠਨ ‘ਯੂਨਾਈਟਿਡ ਫ਼ੋਰਮ ਆੱਫ਼ ਬੈਂਕ ਯੂਨੀਅਨਜ਼’ (UFBU) ਨੇ 31 ਜਨਵਰੀ ਤੇ 1 ਫ਼ਰਵਰੀ ਨੂੰ ਹੜਤਾਲ ਦਾ ਸੱਦਾ ਦਿੱਤਾ ਹੋਇਆ ਹੈ।

 

 

ਇਹ ਜੱਥੇਬੰਦੀ ਦਰਅਸਲ ਆੱਲ ਇੰਡੀਆ ਬੈਂਕ ਆੱਫ਼ੀਸਰਜ਼ ਕਨਫ਼ੈਡਰੇਸ਼ਨ (AIBOC), ਆੱਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (AIBEA) ਅਤੇ ਨੈਸ਼ਨਲ ਆਰਗੇਨਾਇਜ਼ੇਸ਼ਨ ਆੱਫ਼ ਬੈਂਕ ਵਰਕਰਜ਼ (NIBW) ਸਮੇਤ 9 ਮੁਲਾਜ਼ਮ ਜੱਥੇਬੰਦੀਆਂ ਦੀ ਇਕਾਈ ਹੈ।

 

 

ਇਸ ਦੌਰਾਨ ਭਾਰਤੀ ਸਟੇਟ ਬੈਂਕ (SBI) ਸਮੇਤ ਕਈ ਬੈਂਕਾਂ ਨੇ ਗਾਹਕਾਂ ਨੁੰ ਸੁਚਿਤ ਕੀਤਾ ਹੈ ਕਿ 31 ਜਨਵਰੀ ਤੇ 1 ਫ਼ਰਵਰੀ ਨੂੰ ਦੋ ਦਿਨਾ ਦੇਸ਼–ਪੱਧਰੀ ਹੜਤਾਲ ਕਾਰਨ ਕੰਮਕਾਜ ਕੁਝ ਹੱਦ ਤੱਕ ਪ੍ਰਭਾਵਿਤ ਹੋਵੇਗਾ।

 

 

ਫਿਰ 2 ਫ਼ਰਵਰੀ ਨੂੰ ਐਤਵਾਰ ਹੈ ਤੇ ਉਸ ਦਿਨ ਉਂਝ ਹੀ ਹਫ਼ਤਾਵਾਰੀ ਛੁੱਟੀ ਹੁੰਦੀ ਹੈ। ਇੰਝ ਲਗਾਤਾਰ ਤਿੰਨ ਦਿਨਾਂ ਤੱਕ ਬੈਂਕਾਂ ’ਚ ਕੰਮਕਾਜ ਨਹੀਂ ਹੋਵੇਗਾ। ਚੇਤੇ ਰਹੇ ਸਾਲ 2020–21 ਦਾ ਬਜਟ ਵੀ 1 ਫ਼ਰਵਰੀ ਨੁੰ ਪੇਸ਼ ਕੀਤਾ ਜਾਵੇਗਾ; ਭਾਵ ਬਜਟ ਵਾਲੇ ਦਿਨ ਵੀ ਬੈਂਕ ਬੰਦ ਰਹਿਣਗੇ।

 

 

ਬੈਂਕ ਮੁਲਾਜ਼ਮ ਜੱਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਮੁੱਖ ਮੰਗ ਤਨਖ਼ਾਹਾਂ ਵਿੱਚ ਵਾਧੇ ਦੀ ਹੈ। ਉਨ੍ਹਾਂ ਦੀਆਂ ਤਨਖ਼ਾਹਾਂ ਦਾ ਮਾਮਲਾ ਨਵੰਬਰ 2017 ਤੋਂ ਮੁਲਤਵੀ ਪਿਆ ਹੈ।

 

 

ਆਗੂਆਂ ਨੇ ਦੱਸਿਆ ਕਿ ਸੋਮਵਾਰ ਨੂੰ ਇਸ ਬਾਰੇ ਮੁੱਖ ਕਿਰਤ ਕਮਿਸ਼ਨਰ ਨਾਲ ਮੀਟਿੰਗ ਤਾਂ ਹੋਈ ਪਰ ਉਸ ਦਾ ਕੋਈ ਨਤੀਜਾ ਨਾ ਨਿੱਕਲ ਸਕਿਆ। ਇਸੇ ਲਈ ਮੁਲਾਜ਼ਮ ਜੱਥੇਬੰਦੀਆਂ ਨੇ ਹੜਤਾਲ ਦਾ ਨੋਟਿਸ ਵਾਪਸ ਨਹੀਂ ਲਿਆ। ਬੀਤੀ 8 ਜਨਵਰੀ ਨੂੰ ਵੀ ਦੇਸ਼ ਭਰ ਦੇ ਬੈਂਕਾਂ ’ਚ ਹੜਤਾਲ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bank employees to remain on strike two days this week