ਅਗਸਤ ਮਹੀਨੇ ਵਿੱਚ ਕਈ ਤਿਉਹਾਰ, ਵਰਤ ਅਤੇ ਨੈਸ਼ਨਲ ਛੁੱਟੀਆਂ ਹੋਣ ਕਾਰਨ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਬੰਦ ਰਹਿਣ ਵਾਲੇ ਹਨ। ਅਗਸਤ ਮਹੀਨੇ ਵਿੱਚ ਰੱਖੜੀ, ਜਨਮ ਅਸ਼ਟਮੀ ਅਤੇ ਸੁਤੰਤਰਤਾ ਦਿਵਸ ਵਰਗੇ ਤਿਉਹਾਰ ਹਨ ਜਦੋਂ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੁੰਦਾ। ਅਗਸਤ ਵਿੱਚ ਲਗਭਗ 8 ਦਿਨ ਲਈ ਬੈਂਕ ਬੰਦ ਰਹਿਣਗੇ।
ਅਗਸਤ ਵਿੱਚ ਵੀ ਵੱਖ-ਵੱਖ ਸੂਬਿਆਂ ਵਿੱਚ ਕਈ ਦਿਨਾਂ ਲਈ ਬੈਂਕ ਬੰਦ ਰਹਿਣਗੇ। ਬੈਂਕ ਨਾਲ ਜੁੜੇ ਕੰਮ ਕਰਨ ਲਈ ਤੁਹਾਨੂੰ ਪਹਿਲਾਂ ਤੋਂ ਯੋਜਨਾ ਬਣਾਉਣੀ ਚਾਹੀਦੀ ਹੈ। ਆਓ ਜਾਣਦੇ ਹਾਂ ਕਿ ਅਗਸਤ ਵਿੱਚ ਕਿੰਨੇ ਦਿਨ ਅਤੇ ਕਦੋਂ ਬੈਂਕ ਬੰਦ ਹੋਣਗੇ।
ਕਿਹੜੇ ਸੂਬੇ ਵਿੱਚ ਕਦੋ ਕਦੋ ਬੈਂਕ ਰਹਿਣਗੇ ਬੰਦ
- ਇਸ ਵਾਰ ਸੁਤੰਤਰਤਾ ਦਿਵਸ ਅਤੇ ਰੱਖੜੀ ਇਕੋ ਦਿਨ ਹਨ। ਯਾਨੀ 15 ਅਗਸਤ ਵੀਰਵਾਰ ਨੂੰ ਬੈਂਕ ਬੰਦ ਰਹਿਣਗੇ।
- 17 ਅਗਸਤ ਸ਼ਨੀਵਾਰ ਨੂੰ ਪਾਰਸੀ ਨਵਾਂ ਸਾਲ ਹੋਣ ਕਾਰਨ ਸਿਰਫ ਮੁੰਬਈ ਸ਼ਹਿਰ ਵਿੱਚ ਬੈਂਕ ਬੰਦ ਰਹਿਣਗੇ।
- 20 ਅਗਸਤ ਮੰਗਲਵਾਰ ਨੂੰ ਸ੍ਰੀ ਸ੍ਰੀ ਮਾਧਵ ਦੇਵ ਤਿਥੀ ਕਾਰਨ ਆਸਾਮ ਵਿੱਚ ਬੈਂਕ ਬੰਦ ਰਹਿਣਗੇ।
- 23 ਅਗਸਤ, ਸ਼ੁੱਕਰਵਾਰ ਨੂੰ ਜਨਮ ਅਸ਼ਟਮੀ ਕਾਰਨ ਸਾਰੇ ਸੂਬਿਆਂ ਵਿੱਚ ਬੈਂਕ ਬੰਦ ਰਹਿਣਗੇ।
- 28 ਅਗਸਤ ਬੁੱਧਵਾਰ ਨੂੰ ਅਯਾਂਕਲੀ ਜੈਅੰਤੀ ਕਾਰਨ ਕੇਰਲ ਵਿੱਚ ਬੈਂਕ ਬੰਦ ਰਹਿਣਗੇ।
- 31 ਅਗਸਤ ਸ਼ਨੀਵਾਰ ਨੂੰ ਪ੍ਰਕਾਸ਼ ਉਤਸਵ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਬੈਂਕ ਬੰਦ ਰਹਿਣਗੇ।
ਅਗਸਤ ਮਹੀਨੇ ਵਿੱਚ ਕੁੱਲ 8 ਸ਼ਨੀਵਾਰ ਅਤੇ ਐਤਵਾਰ ਪੈ ਰਹੇ ਹਨ। ਬੈਂਕ ਐਤਵਾਰ ਨੂੰ ਬੰਦ ਹੁੰਦੇ ਹਨ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੈਂਕ ਬੰਦ ਹੁੰਦੇ ਹਨ। ਦੂਜਾ ਅਤੇ ਚੌਥਾ ਸ਼ਨੀਵਾਰ 10 ਅਤੇ 24 ਅਗਸਤ ਨੂੰ ਪੈ ਰਿਹਾ ਹੈ। ਯਾਨੀ ਇਹ ਦੋਵੇਂ ਦਿਨ ਬੈਂਕ ਬੰਦ ਰਹਿਣਗੇ।