ਕੋਰੋਨਾ ਮਹਾਂਮਾਰੀ ਕਾਰਨ ਪੂਰੇ ਦੇਸ਼ 'ਚ ਲੌਕਡਾਊਨ ਲੱਗਿਆ ਹੋਇਆ ਹੈ, ਪਰ ਬੈਂਕ ਖੁੱਲ੍ਹ ਰਹੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਪ੍ਰੈਲ 'ਚ ਪੂਰੇ 14 ਦਿਨ ਬੈਂਕ ਬੰਦ ਰਹਿਣਗੇ। ਇਨ੍ਹਾਂ 'ਚ ਛੁੱਟੀਆਂ ਵੀ ਸ਼ਾਮਿਲ ਹਨ। ਇਨ੍ਹਾਂ 14 ਛੁੱਟੀਆਂ 'ਚ ਵੱਖ-ਵੱਖ ਸੂਬਿਆਂ 'ਚ ਹੋਣ ਵਾਲੀਆਂ ਛੁੱਟੀਆਂ ਵੀ ਸ਼ਾਮਿਲ ਹਨ।
ਇਸ ਦੌਰਾਨ ਖਾਤਾਧਾਰਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜੇ ਬੈਂਕ ਨਾਲ ਸਬੰਧਤ ਕੋਈ ਬਾਕੀ ਕੰਮ ਹੈ ਤਾਂ ਸਮੇਂ ਸਿਰ ਪੂਰਾ ਕਰ ਲਓ। ਹਾਲਾਂਕਿ ਜ਼ਿਆਦਾਤਰ ਬੈਂਕਾਂ ਨੇ ਆਪਣੀਆਂ ਸੇਵਾਵਾਂ ਮੋਬਾਈਲ ਫੋਨਾਂ 'ਤੇ ਦਿੱਤੀਆਂ ਹੋਈਆਂ ਹਨ। ਆਈਸੀਆਈਸੀਆਈ ਤਾਂ ਇਹ ਸਹੂਲਤ ਵੱਟਸਐਪ 'ਤੇ ਵੀ ਦੇ ਰਹੀ ਹੈ।
ਆਓ ਵੇਖੀਏ ਕਿ ਅਪ੍ਰੈਲ 2020 'ਚ ਬੈਂਕ ਕਦੋਂ ਬੰਦ ਰਹਿਣਗੇ :-
ਤਰੀਕ | ਸੂਬਾ | ਛੁੱਟੀ ਦਾ ਕਾਰਨ |
1 | ਸਾਰੇ ਸੂਬੇ | ਸਾਲਾਨਾ ਕਲੋਜਿੰਗ |
2 | ਅਹਿਮਦਾਬਾਦ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਦੇਹਰਾਦੂਨ, ਹੈਦਰਾਬਾਦ, ਜੈਪੁਰ, ਕਾਨਪੁਰ, ਲਖਨਊ, ਮੁੰਬਈ, ਨਾਗਪੁਰ, ਪਟਨਾ, ਰਾਂਚੀ, ਸ਼ਿਮਲਾ | ਰਾਮ ਨੌਮੀ |
5 | ਸਾਰੇ ਸੂਬੇ |
ਐਤਵਾਰ |
6 | ਕਾਨਪੁਰ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਅਹਿਮਦਾਬਾਦ, ਬੇਲਾਪੁਰ, ਭੋਪਾਲ, ਬੰਗਲੁਰੂ, ਚੰਡੀਗੜ੍ਹ, ਚੇਨਈ, ਜੈਪੁਰ, ਰਾਏਪੁਰ, ਰਾਂਚੀ |
ਮਹਾਂਵੀਰ ਜਯੰਤੀ |
10 | ਨਵੀਂ ਦਿੱਲੀ, ਲਖਨਊ, ਪਟਨਾ, ਆਈਜ਼ੋਲ, ਬੇਲਾਪੁਰ, ਭੋਪਾਲ, ਬੰਗਲੁਰੂ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਦੇਹਰਾਦੂਨ, ਮੁੰਬਈ, ਨਾਗਪੁਰ, ਹੈਦਰਾਬਾਦ, ਗੰਗਟੋਕ, ਕਾਨਪੁਰ, ਇੰਫਾਲ, ਕੋਚੀ, ਕੋਲਕਾਤਾ, ਪਣਜੀ, ਰਾਏਪੁਰ, ਰਾਂਚੀ, ਸ਼ਿਲਾਂਗ, ਤਿਰੁਵਨੰਤਪੁਰਮ |
ਗੁੱਡ ਫਰਾਈਡੇਅ |
11 | ਸਾਰੇ ਸੂਬੇ |
ਦੂਜਾ ਸਨਿੱਚਰਵਾਰ |
12 | ਸਾਰੇ ਸੂਬੇ |
ਐਤਵਾਰ |
13 | ਅਗਰਤਲਾ, ਗੁਹਾਟੀ, ਇੰਫਾਲ, ਜੰਮੂ, ਸ੍ਰੀਨਗਰ |
ਬੀਜੂ ਤਿਉਹਾਰ, ਵਿਸਾਖੀ, ਬੋਹਾਗ ਬਿਹੂ |
14 | ਕਾਨਪੁਰ, ਪਟਨਾ, ਰਾਂਚੀ, ਲਖਨਊ, ਮੁੰਬਈ, ਪਣਜੀ, ਕੋਚੀ, ਕੋਲਕਾਤਾ, ਨਾਗਪੁਰ, ਸ੍ਰੀਨਗਰ, ਅਗਰਤਲਾ, ਅਹਿਮਦਾਬਾਦ, ਬੇਲਾਪੁਰ, ਬੰਗਲੁਰੂ, ਭੁਵਨੇਸ਼ਵਰ, ਚੇਨਈ, ਦੇਹਰਾਦੂਨ, ਗੰਗਟੋਕ, ਹੈਦਰਾਬਾਦ, ਗੁਹਾਟੀ, ਜੰਮੂ, ਜੈਪੁਰ, ਤਿਰੁਵਨੰਤਪੁਰਮ |
ਬਾਬਾ ਸਾਹਿਬ ਅੰਬੇਦਕਰ ਜਯੰਤੀ, ਬੰਗਾਲੀ ਨਵਾਂ ਸਾਲ, ਤਾਮਿਲ ਨਵਾਂ ਸਾਲ, ਬੋਹਾਗ ਬਿਹੂ |
15 | ਗੁਹਾਟੀ, ਸ਼ਿਮਲਾ |
ਬੋਹਾਗ ਬਿਹੂ, ਹਿਮਾਚਲ ਦਿਵਸ |
19 | ਸਾਰੇ ਸੂਬੇ |
ਐਤਵਾਰ |
20 | ਅਗਰਤਲਾ |
ਗਰਿਆ ਪੂਜਾ |
25
26 |
ਸਾਰੇ ਸੂਬੇ
ਸਾਰੇ ਸੂਬੇ |
ਚੌਥਾ ਸਨਿੱਚਰਵਾਰ
ਐਤਵਾਰ |