ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਗ਼ਲਤੀ ਕਾਰਨ ਤੁਹਾਡੇ ਖਾਤਿਆਂ ਤੋਂ ਬੈਂਕਾਂ ਨੇ ਕਮਾਏ 1,996.46 ਕਰੋੜ

ਇੱਕ ਗ਼ਲਤੀ ਕਾਰਨ ਤੁਹਾਡੇ ਖਾਤਿਆਂ ਤੋਂ ਬੈਂਕਾਂ ਨੇ ਕਮਾਏ 1,996.46 ਕਰੋੜ

ਅਕਸਰ ਲੋਕ ਆਪਣੇ ਬੱਚਤ ਬੈਂਕ ਖਾਤੇ ’ਚ ਘੱਟੋ–ਘੱਟ ਬੈਲੈਂਸ (ਬਕਾਇਆ) ਕਾਇਮ ਰੱਖਣਾ ਭੁੱਲ ਜਾਂਦੇ ਹਨ। ਤੁਹਾਡੀ ਇਸ ਗ਼ਲਤੀ ਕਾਰਨ ਬੈਂਕਾਂ ਨੇ ਇੱਕ ਸਾਲ ਵਿੱਚ 1,996 ਕਰੋੜ 46 ਲੱਖ ਰੁਪਏ ਕਮਾਏ ਹਨ। ਇਹ ਜਾਣਕਾਰੀ ਵਿੱਤ ਰਾਜ ਮੰਤਰੀ ਨੇ ਲੋਕ ਸਭਾ ’ਚ ਦਿੱਤੀ ਹੈ।

 

 

ਸ੍ਰੀ ਠਾਕੁਰ ਮੁਤਾਬਕ ਜਨਤਕ ਖੇਤਰ ਦੇ ਬੈਂਕਾਂ ਨੂੰ ਵਿੱਤੀ ਵਰ੍ਹੇ 2018–19 ’ਚ ਗਾਹਕਾਂ ਵੱਲੋਂ ਬਚਤ ਖਾਤੇ ’ਚ ਘੱਟੋ–ਘੱਟ ਮਾਸਿਕ ਬੈਲੈਂਸ ਕਾਇਮ ਨਾ ਰੱਖੇ ਜਾਣ ’ਤੇ ਜੁਰਮਾਨੇ ਵਜੋਂ ਲਗਭਗ 2,000 ਕਰੋੜ ਰੁਪਏ ਹਾਸਲ ਹੋਏ ਹਨ।

 

 

ਇਸ ਤੋਂ ਪਹਿਲਾਂ ਵਿੱਤੀ ਵਰ੍ਹੇ 2017–18 ਦੌਰਾਨ ਜਨਤਕ ਖੇਤਰ ਦੇ 18 ਬੈਂਕਾਂ ਨੇ ਘੱਟੋ–ਘੱਟ ਬੈਲੈਂਸ ਪੈਨਲਟੀ ਦੇ ਨਾਂਅ ਉੱਤੇ 3,368.42 ਕਰੋੜ ਰੁਪਏ ਕਮਾਏ ਸਨ।

 

 

ਇੰਝ ਪੈਨਲਟੀ ਪੱਖੋਂ ਬੈਂਕਾਂ ਦੀ ਕਮਾਈ ਵਿੱਚ 1,371.96 ਕਰੋੜ ਰੁਪਏ ਦੀ ਗਿਰਾਵਟ ਦਰਜ ਹੋਈ ਹੈ। ਇਸ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਭਾਰਤੀ ਸਟੇਟ ਬੈਂਕ ਦੇ ਨਿਯਮਾਂ ਵਿੱਚ ਤਬਦੀਲੀ ਹੈ। ਦਰਅਸਲ, ਭਾਰਤੀ ਸਟੇਟ ਬੈਂਕ ਨੇ ਬੱਚਤ ਖਾਤੇ ਵਿੱਚ ਘੱਟੋ–ਘੱਟ ਬੈਲੈਂਸ ਬਰਕਰਾਰ ਨਾ ਰੱਖਣ ’ਤੇ ਗਾਹਕਾਂ ਤੋਂ 790.22 ਕਰੋੜ ਰੁਪਏ ਮਿਲੇ ਸਨ।

 

 

ਇਸ ਦੇ ਨਾਲ ਹੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਬੈਂਕ ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ (BSBD) ਅਕਾਊਂਟਸ ਵਿੱਚ ਘੱਟੋ–ਘੱਟ ਬੈਲੈਂਸ ਬਰਕਰਾਰ ਨਾ ਰੱਖਣ ’ਤੇ ਕੋਈ ਜੁਰਮਾਨਾ ਨਹੀਂ ਲਿਆ ਜਾਂਦਾ। ਉਨ੍ਹਾਂ ਵਿੱਚ ਪ੍ਰਧਾਨ ਮੰਤਰੀ ਜਨਧਨ ਯੋਜਨਾ ਅਧੀਨ ਖੁੱਲ੍ਹੇ ਬੈਂਕ ਖਾਤੇ ਵੀ ਸ਼ਾਮਲ ਹਨ।

 

 

ਇੱਥੇ ਵਰਨਣਯੋਗ ਹੈ ਕਿ ਮਾਰਚ 2019 ਤੱਕ ਦੇਸ਼ ਵਿੱਚ 57.3 ਕਰੋੜ BSBD ਖਾਤੇ ਸਨ; ਇਨ੍ਹਾਂ ਵਿੱਚੋਂ 35 ਕਰੋੜ ਦੇ ਲਗਭਗ ਜਨਧਨ ਖਾਤੇ ਸਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Banks earned Rs 1996 Crore from your Accounts from your single mistake