ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਲੇ ਹਫ਼ਤੇ ਚਾਰ ਦਿਨ ਬੰਦ ਰਹਿ ਸਕਦੇ ਨੇ ਬੈਂਕ

ਅਗਲੇ ਹਫ਼ਤੇ ਚਾਰ ਦਿਨ ਬੰਦ ਰਹਿ ਸਕਦੇ ਨੇ ਬੈਂਕ

ਆਉਂਦੀ 27 ਮਾਰਚ ਨੂੰ ਬੈਂਕਿੰਗ ਸੈਕਟਰ ਦੀਆਂ ਵੱਡੀਆਂ ਯੂਨੀਅਨਾਂ – ਆੱਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਅਤੇ ਆੱਲ ਇੰਡੀਆ ਬੈਂਕ ਆੱਫ਼ੀਸਰਜ਼ ਐਸੋਸੀਏਸ਼ਨ ਨੇ ਹੜਤਾਲ ਦਾ ਸੱਦਾ ਦਿੱਤਾ ਹੈ। ਅਗਲੇ ਹਫ਼ਤੇ ਬੈਂਕ ਹੜਤਾਲ ਤੇ ਬੈਂਕ ਦੀਆਂ ਹੋਰ ਛੁੱਟੀਆਂ ਕਾਰਨ ਬੈਂਕਿੰਗ ਸ਼ਾਖ਼ਾਵਾਂ ਸਿਰਫ਼ ਤਿੰਨ ਦਿਨਾਂ ਲਈ ਹੀ ਖੁੱਲ੍ਹੀਆਂ ਰਹਿ ਸਕਦੀਆਂ ਹਨ।

 

 

ਬੈਂਕਾਂ ਦੇ ਰਲੇਵੇਂ ਦੇ ਵਿਰੋਧ ’ਚ ਇਹ ਹੜਤਾਲ ਸੱਦੀ ਗਈ ਹੈ। ਪਿੱਛੇ ਜਿਹੇ ਕੇਂਦਰ ਸਰਕਾਰ ਨੇ ਜਨਤਕ ਖੇਤਰ ਦੇ 10 ਬੈਂਕਾਂ ਨੂੰ ਮਿਲਾ ਕੇ ਚਾਰ ਬਣਾਉਣ ਦੇ ਫ਼ੈਸਲੇ ਉੱਤੇ ਆਖ਼ਰੀ ਮੋਹਰ ਲਾ ਦਿੱਤੀ ਸੀ। ਇਹ ਫ਼ੈਸਲਾ ਹਰ ਹਾਲ ਵਿੱਚ ਅਗਲੇ ਇੱਕ ਅਪ੍ਰੈਲ ਤੋਂ ਲਾਗੂ ਹੋਵੇਗਾ।

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ।

 

 

ਬੈਂਕ ਸੋਮਵਾਰ ਤੇ ਮੰਗਲਵਾਰ ਨੂੰ ਖੁੱਲ੍ਹ ਰਹਿਣਗੇ। ਬੁੱਧਵਾਰ 25 ਮਾਰਚ ਨੂੰ ਗੁੜੀ ਪੜਵਾ, ਪਹਿਲਾ ਨਰਾਤਾ, ਤੇਲਗੂ ਨਵਾਂ ਵਰ੍ਹਾ ਤੇ ਉਗਾਦਿ ਤਿਉੁਹਾਰ ਕਾਰਨ ਬੇਲਾਪੁਰ, ਬੈਂਗਲੁਰੂ, ਚੇਨਈ, ਹੈਦਰਾਬਾਦ, ਇੰਫ਼ਾਲ, ਜੰਮੂ, ਮੁੰਬਈ, ਨਾਗਪੁਰ, ਸ੍ਰੀਨਗਰ ਤੇ ਪਣਜੀ ’ਚ ਬੈਂਕ ਬੰਦ ਰਹਿਣਗੇ।

 

 

ਉਸ ਤੋਂ ਅਗਲੇ ਦਿਨ ਵੀਰਵਾਰ ਨੂੰ ਬੈਂਕ ਮੁੜ ਖੁੱਲ੍ਹਣਗੇ। ਸ਼ੁੱਕਰਵਾਰ, 27 ਮਾਰਚ ਨੂੰ ਬੈਂਕ ਮੁਲਾਜ਼ਮਾਂ ਦੀ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਫਿਰ 28 ਮਾਰਚ ਨੂੰ ਮਹੀਨੇ ਦਾ ਚੌਥਾ ਸਨਿੱਚਰਵਾਰ ਹੈ ਤੇ 29 ਮਾਰਚ ਨੂੰ ਐਤਵਾਰ ਹੈ।

 

 

ਚੇਤੇ ਰਹੇ ਕਿ ਇਸ ਤੋਂ ਪਹਿਲਾਂ ਬੀਤੀ 11 ਮਾਰਚ ਨੂੰ ਵੀ ਯੂਨੀਅਨਾਂ ਨੇ ਤਿੰਨ–ਦਿਨਾ ਦੇਸ਼–ਪੱਧਰੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਪਰ ਬਾਅਦ ’ਚ ਬੈਂਕ ਮੁਲਾਜ਼ਮਾਂ ਨੇ ਉਹ ਹੜਤਾਲ ਟਾਲ਼ ਦਿੱਤੀ ਸੀ।

 

 

ਸੰਗਠਨ ਨੇ ਕਿਹਾ ਕਿ ਮੁੰਬਈ ’ਚ ਭਾਰਤੀ ਬੈਂਕ ਸੰਗਠਨ ਭਾਵ IBA ਨਾਲ ਹੋਈ ਮੀਟਿੰਗ ਵਿੱਚ ਹਾਂ–ਪੱਖੀ ਪ੍ਰਗਤੀ ਹੋਣ ਕਾਰਨ ਹੜਤਾਲ ਟਾਲਣ ਦਾ ਫ਼ੈਸਲਾ ਲਿਆ ਗਿਆ ਸੀ। ਬੈਂਕਿੰਗ ਖੇਤਰ ਦੇ ਕਰਮਚਾਰੀਆਂ ਦੇ ਸੰਗਠਨਾਂ ਦੇ ਸਮੂਹ ਯੂਨਾਈਟਿਡ ਫ਼ੋਰਮ ਆੱਫ਼ ਬੈਂਕ ਯੂਨੀਅਨਜ਼ ਨੇ ਇਸ ਹੜਤਾਲ ਦਾ ਸੱਦਾ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Banks may be closed for four days next week