ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਲੇ 5 ਦਿਨ ਬੰਦ ਰਹਿਣਗੇ ਬੈਂਕ

ਅਗਲੇ 5 ਦਿਨ ਬੰਦ ਰਹਿਣਗੇ ਬੈਂਕ

ਦੀਵਾਲੀ ਦੀਆਂ ਤਿਆਰੀਆਂ `ਚ ਜੇ ਤੁਸੀਂ ਆਪਣੇ ਬੈਂਕ ਦੇ ਕੰਮ ਨਿਬੇੜਨੇ ਭੁੱਲ ਗਏ ਹੋ, ਤਾਂ ਅੱਜ ਹੀ ਉਹ ਕਰ ਲਵੋ ਕਿਉਂਕਿ ਅਗਲੇ ਪੰਜ ਦਿਨ ਬੈਂਕ ਬੰਦ ਰਹਿਣਗੇ। ਇਸ ਵਾਰ ਸੱਤ ਨਵੰਬਰ ਦੀ ਦੀਵਾਲੀ, ਅੱਠ ਨੂੰ ਗੋਵਰਧਨ ਪੂਜਾ, ਵਿਸ਼ਵਕਰਮਾ ਦਿਵਸ, ਨੌਂ ਨੂੰ ਭਾਈ ਦੂਜ, 10 ਨੂੰ ਦੂਜਾ ਸਨਿੱਚਰਵਾਰ ਅਤੇ 11 ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।


ਇਸ ਤੋਂ ਇਲਾਵਾ ਬਿਹਾਰ `ਚ 13 ਅਤੇ 14 ਨਵੰਬਰ ਨੂੰ ਛਠ ਕਾਰਨ ਬੈਂਕਾਂ ਦੀ ਛੁੱਟੀ ਰਹੇਗੀ। ਉਸ ਹਾਲਤ `ਚ ਇੱਕੋ-ਇੱਕ ਸਹਾਰਾ ਏਟੀਐੱਮ ਹੀ ਹੋਣਗੇ ਪਰ ਇੰਨੇ ਦਿਨਾਂ `ਚ ਉਨ੍ਹਾਂ ਵਿੱਚੋਂ ਵੀ ਨਕਦ ਨੋਟ ਖ਼ਤਮ ਹੋ ਜਾਂਦੇ ਹਨ।


ਉਂਝ ਬੈਂਕਾਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਏਟੀਐੱਮਜ਼ ਵਿੱਚ ਵਾਜਬ ਮਾਤਰਾ ਵਿੱਚ ਧਨ ਰੱਖਿਆ ਜਾਵੇਗਾ, ਤਾਂ ਜੋ ਤਿਉਹਾਰਾਂ ਮੌਕੇ ਕੈਸ਼ ਦੀ ਕੋਈ ਕਮੀ ਨਾ ਆਵੇ।


ਇਸ ਤੋਂ ਇਲਾਵਾ ਨਵੰਬਰ ਦੇ ਆਖ਼ਰ `ਚ 23 ਨਵੰਬਰ ਨੂੰ ਈਦ-ਮਿਲਾਦ ਉਲ ਨਬੀ ਦਾ ਤਿਉਹਾਰ ਮਨਾਇਆ ਜਾ ਸਕਦਾ ਹੈ। ਅਗਲੇ ਦਿਨ ਭਾਵ ਸਨਿੱਚਰਵਾਰ 24 ਨਵੰਬਰ ਨੁੰ ਸ੍ਰੀ ਗੁਰੂ ਤੇਗ਼ ਬਹਾਦਰ ਦਾ ਸ਼ਹੀਦੀ ਦਿਵਸ ਹੋਵੇਗਾ। 25 ਨਵੰਬਰ ਨੂੰ ਐਤਵਾਰ ਨੂੰ ਫਿਰ ਬੈਂਕਾਂ ਵਿੱਚ ਛੁੱਟੀ ਰਹੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Banks shall be closed for next 5 days