ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਰਕੇ ਕਰਜ਼ਿਆਂ ਦੀਆਂ ਕਿਸ਼ਤਾਂ ਭਰਨ ਲਈ ਐਤਕੀਂ ਬੈਂਕ ਦੇਣਗੇ ਕੁਝ ਵੱਧ ਸਮਾਂ

ਕੋਰੋਨਾ ਕਰਕੇ ਕਰਜ਼ਿਆਂ ਦੀਆਂ ਕਿਸ਼ਤਾਂ ਭਰਨ ਲਈ ਐਤਕੀਂ ਬੈਂਕ ਦੇਣਗੇ ਕੁਝ ਵੱਧ ਸਮਾਂ

ਭਾਰਤ ’ਚ ਹੋਮ, ਕਾਰ ਜਾਂ ਕਿਸੇ ਹੋਰ ਤਰ੍ਹਾਂ ਦੇ ਕਰਜ਼ੇ ਲਈ ਮਾਸਿਕ ਕਿਸ਼ਤਾਂ (EMI) ਭਰਨ ਵਾਲੇ ਕਰੋੜਾਂ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਕੋਰੋਨਾ ਕਾਰਨ ਆਮ ਲੋਕਾਂ ਉੱਤੇ ਪਏ ਅਸਰ ਨੂੰ ਵੇਖਦਿਆਂ ਸਰਕਾਰ ਕਰਜ਼ੇ ਦੀ ਮਾਸਿਕ ਕਿਸ਼ਤ ਉੱਤੇ ਹੁਣ ਰਾਹਤ ਦੇਣ ਦੀਆਂ ਤਿਆਰੀਆਂ ਕਰ ਰਹੀ ਹੈ।

 

 

ਵਿੱਤ ਮੰਤਰਾਲੇ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਰਿਜ਼ਰਵ ਬੈਂਕ (RBI) ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਗਾਹਕਾਂ ਨੂੰ ਰਾਹਤ ਦੇਣ ਲਈ ਐਮਰਜੈਂਸੀ ਉਪਾਅ ਕਰੇ। ਅਜਿਹੇ ਹਾਲਾਤ ’ਚ ਇਨ੍ਹਾਂ ਕਰਜ਼ਿਆਂ ਦੀਆਂ ਕਿਸ਼ਤਾਂ ਭਰਨ ਲਈ ਬੈਂਕ ਕੁਝ ਜ਼ਿਆਦਾ ਸਮਾਂ ਦੇ ਸਕਦੇ ਹਨ। ਇਹ ਜਾਣਕਾਰੀ ਸਬੰਧਤ ਸੂਤਰਾਂ ਨੇ ਦਿੱਤੀ।

 

 

ਸੂਤਰਾਂ ਦਾ ਕਹਿਣਾ ਹੈ ਕਿ ਵਿੱਤੀ ਸੇਵਾ ਵਿਭਾਗ ਦੇ ਸਕੱਤਰ ਦੇਬਾਸ਼ੀਸ਼ ਪਾਂਡਾ ਨੇ ਕੇਂਦਰੀ ਬੈਂਕ ਨੂੰ ਚਿੱਠੀ ਲਿਖ ਕੇ ਸੁਝਾਅ ਦਿੰਦਿਆਂ ਕਿਹਾ ਹੈ ਕਿ EMI ਦੇ ਭੁਗਤਾਨ, ਵਿਆਜ ਅਤੇ ਕਰਜ਼ਾ–ਭੁਗਤਾਨ ਉੱਤੇ ਕੁਝ ਮਹੀਨਿਆਂ ਦਾ ਸਮਾਂ ਦਿੱਤਾ ਜਾਵੇ।

 

 

ਨਾਲ ਹੀ ਇਹ ਵੀ ਕਿਹਾ ਹੈ ਕਿ ਫਸੇ ਹੋਏ ਕਰਜ਼ੇ (NPA) ਨੂੰ ਲੈ ਕੇ ਨਿਯਮਾਂ ਨੂੰ ਵੀ ਕੁਝ ਨਰਮ ਕੀਤਾ ਜਾਵੇ। ਕੋਰੋਨਾ ਨੂੰ ਵੇਖਦਿਆਂ ਚਿੱਠੀ ਵਿੱਚ ਰਾਹਤ–ਉਪਾਵਾਂ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਹੈ।

 

 

ਇੱਥੇ ਵਰਨਣਯੋਗ ਹੈ ਕਿ ਲੰਮੇ ਲੌਕਡਾਊਨ ਦੇ ਚੱਲਦਿਆਂ ਰੋਜ਼ਗਾਰ ਸੰਕਟ ਵੀ ਲੋਕਾਂ ਦੇ ਸਿਰ ਉੱਤੇ ਮੰਡਰਾ ਰਿਹਾ ਹੈ। ਕੋਰੋਨਾ ਦਾ ਸਭ ਤੋਂ ਭੈੜਾ ਅਸਰ ਹੋਟਲ ਤੇ ਸੈਰ–ਸਪਾਟਾ ਉਦਯੋਗ ਉੱਤੇ ਪਿਆ ਹੈ। ਇਸ ਬਾਰੇ ਫ਼ੈਡਰੇਸ਼ਨ ਆੱਫ਼ ਐਸੋਸੀਏਸ਼ਨ ਇਨ ਇੰਡੀਅਨ ਟੂਰਿਜ਼ਮ ਐਂਡ ਹੌਸਪਿਟੈਲਿਟੀ ਦੇ ਚੇਅਰਮੈਨ ਨਕੁਲ ਆਨੰਦ ਨੇ ਸਰਕਾਰ ਨੂੰ ਮੈਮੋਰੈਂਡਮ ਭੇਜ ਕੇ ਇਸ ਸੰਕਟ ਨਾਲ ਨਿਪਟਣ ਲਈ ਟੈਕਸਾਂ ਤੇ ਹੋਰ ਖ਼ਰਚਿਆਂ ਵਿੱਚ ਲਗਭਗ ਇੱਕ ਸਾਲ ਤੱਕ ਲਈ ਰਾਹਤ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ।

 

 

ਚਿੱਠੀ ’ਚ ਕਿਹਾ ਗਿਆ ਹੈ ਕਿ ਨਿਯਮਾਂ ਮੁਤਾਬਕ 30 ਦਿਨਾਂ ਅੰਦਰ ਈਐੱਮਆਈ ਭੁਗਤਾਨ ਨਾ ਹੋਣ ’ਤੇ ਬੈਂਕ ਉਸ ਖਾਤੇ ਨੂੰ ਵਿਸ਼ੇਸ਼ ਵਰਗ ਵਿੱਚ ਪਾ ਦਿੰਦੇ ਹਨ; ਜਿਸ ਨਾਲ ਕਰਜ਼ਾ ਲੈਣ ਵਾਲੇ ਦੀ ਕ੍ਰੈਡਿਟ ਰੇਟਿੰਗ ਖ਼ਰਾਬ ਹੋ ਜਾਂਦੀ ਹੈ। ਇਸੇ ਲਈ ਰਿਜ਼ਰਵ ਬੈਂਕ ਲੋੜੀਂਦੇ ਨਿਰਦੇਸ਼ ਜਾਰੀ ਕਰੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Banks to give more time to submit EMIs due to Corona