ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੂਨ ਮਹੀਨੇ ਇਨ੍ਹਾਂ ਛੁੱਟੀਆਂ ਕਾਰਨ ਬੈਂਕ ਰਹਿਣਗੇ ਬੰਦ

ਜੂਨ ਮਹੀਨੇ ਇਨ੍ਹਾਂ ਛੁੱਟੀਆਂ ਕਾਰਨ ਬੈਂਕ ਰਹਿਣਗੇ ਬੰਦ

ਜੂਨ ਮਹੀਨੇ ’ਚ ਕਈ ਰਾਸ਼ਟਰੀ ਛੁੱਟੀਆਂ ਹਨ, ਜਿਨ੍ਹਾਂ ਕਰ ਕੇ ਸਰਕਾਰੀ ਤੇ ਪ੍ਰਾਈਵੇਟ ਬੈਂਕ ਬੰਦ ਰਹਿਣਗੇ।

 

 

5 ਜੂਨ ਨੂੰ ਈਦ–ਉਲ–ਫ਼ਿਤਰ ਦੀ ਛੁੱਟੀ ਪੂਰੇ ਦੇਸ਼ ਵਿੱਚ ਹੋਵੇਗੀ। ਇਸ ਤੋਂ ਇਲਾਵਾ ਜੂਨ ਮਹੀਨੇ ਵੱਖੋ–ਵੱਖਰੇ ਸੂਬਿਆਂ ਵਿੱਚ ਕਈ ਦਿਨ ਬੈਂਕ ਬੰਦ ਰਹਿਣਗੇ। ਤੁਹਾਨੂੰ ਪਹਿਲਾਂ ਹੀ ਬੈਂਕ ਨਾਲ ਜੁੜੇ ਕੰਮ ਕਰਨ ਲਈ ਯੋਜਨਾ ਉਲੀਕਣੀ ਹੋਵੇਗੀ।

 

 

ਜੂਨ ਮਹੀਨੇ ਇਨ੍ਹਾਂ ਦਿਨਾਂ ’ਚ ਬੈਂਕ ਬੰਦ ਰਹਿਣਗੇ:

 

 

05 ਜੂਨ:  ਈਦ–ਉਲ–ਫ਼ਿਤਰ (ਇਸ ਦਿਨ ਸਾਰੇ ਰਾਜਾਂ ਦੇ ਬੈਂਕ ਬੰਦ ਰਹਿਣਗੇ)

06 ਜੂਨ: ਮਹਾਰਾਣਾ ਪ੍ਰਤਾਪ ਜਯੰਤੀ (ਇਸ ਦਿਨ ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਦੇ ਬੈਂਕ ਬੰਦ ਰਹਿਣਗੇ)

14 ਜੂਨ:  ਪਹੀਲੀ ਰਾਜਾ (ਇਹ ਤਿਉਹਾਰ ਓੜੀਸ਼ਾ ਵਿੱਚ ਮਨਾਇਆ ਜਾਂਦਾ ਹੈ ਤੇ ਉਸ ਦਿਨ ਓੜੀਸ਼ਾ ’ਚ ਬੈਂਕ ਬੰਦ ਰਹਿਣਗੇ)

15 ਜੂਨ:  ਰਾਜਾ ਜਾਂ ਮਿਥੁਨ ਸੰਕ੍ਰਾਂਤੀ (ਇਹ ਤਿਉਹਾਰ ਵੀ ਓੜੀਸ਼ਾ ਦੇ ਲੋਕ ਮਨਾਉਂਦੇ ਹਨ। ਇਹ ਤਿਉਹਾਰ ਤਿੰਨ ਦਿਨ ਚੱਲਦਾ ਹੈ)

16 ਜੂਨ:  ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ (ਇਸ ਦਿਨ ਪੰਜਾਬ ਦੇ ਬੈਂਕ ਬੰਦ ਰਹਿਣਗੇ)

17 ਜੂਨ:  ਸੰਤ ਗੁਰੂ ਕਬੀਰ ਜਯੰਤੀ (ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਪੰਜਾਬ ਤੇ ਹਰਿਆਣਾ ’ਚ ਇਸ ਦਿਨ ਬੈਂਕ ਬੰਦ ਰਹਿਣਗੇ)

 

ਇਸ ਤੋਂ ਇਲਾਵਾ ਬੈਂਕ ਦੂਜੇ ਸਨਿੱਚਰਵਾਰ 8 ਜੂਨ ਅਤੇ ਚੌਥੇ ਸਨਿੱਚਰਵਾਰ ਭਾਵ 22 ਜੂਨ ਨੂੰ ਵੀ ਬੰਦ ਰਹਿਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Banks will be closed during June Month due to these holidays