ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਾਰ ਦਿਨ ਰਹਿਣਗੇ ਬੈਂਕ ਬੰਦ, ਨਿਬੇੜ ਲਓ ਹੁਣੇ ਆਪਣੇ ਕੰਮ

ਚਾਰ ਦਿਨ ਰਹਿਣਗੇ ਬੈਂਕ ਬੰਦ, ਨਿਬੇੜ ਲਓ ਹੁਣੇ ਆਪਣੇ ਕੰਮ

ਇਸੇ ਸਤੰਬਰ ਮਹੀਨੇ ਲਗਾਤਾਰ ਚਾਰ ਦਿਨ ਬੈਂਕਾਂ ਵਿੱਚ ਕੰਮ ਨਹੀਂ ਹੋਵੇਗਾ। ਦਰਅਸਲ, 26 ਤੇ 27 ਸਤੰਬਰ ਦੋ ਦਿਨ ਰਾਸ਼ਟਰੀ ਪੱਧਰ ਉੱਤੇ ਹੜਤਾਲ ਹੈ; ਜਿਸ ਵਿੱਚ ਸਾਰੇ ਬੈਂਕਾਂ ਦੇ ਅਧਿਕਾਰੀ ਸ਼ਾਮਲ ਹੋਣਗੇ। ਜਨਤਕ ਖੇਤਰ ਦੇ ਬੈਂਕ ਅਧਿਕਾਰੀਆਂ ਦੀਆਂ ਚਾਰ ਯੂਨੀਅਨਾਂ ਨੇ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦੇ ਐਲਾਨ ਦੇ ਵਿਰੋਧ ਵਿੱਚ 26 ਸਤੰਬਰ ਤੋਂ ਦੋ ਦਿਨਾਂ ਦੀ ਹੜਤਾਲ ਉੱਤੇ ਜਾਣ ਦੀ ਧਮਕੀ ਦਿੱਤੀ ਹੈ।

 

 

ਇਸ ਤੋਂ ਇਲਾਵਾ 28 ਸਤੰਬਰ ਨੂੰ ਵੀ ਬੈਂਕਾਂ ਵਿੱਚ ਜਨਤਕ ਕੰਮ ਨਹੀਂ ਹੋਣਗੇ ਕਿਉਂਕਿ ਮਹੀਨੇ ਆਖ਼ਰੀ ਸਨਿੱਚਰਵਾਰ ਨੂੰ ਬੈਂਕਾਂ ਵਿੱਚ ਛੁੱਟੀ ਹੁੰਦੀ ਹੈ ਤੇ 29 ਸਤੰਬਰ ਨੂੰ ਬੈਂਕ ਐਤਵਾਰ ਹੋਣ ਕਾਰਨ ਬੰਦ ਰਹਿਣਗੇ।

 

 

ਚੇਤੇ ਰਹੇ ਕਿ ਸਰਕਾਰ ਨੇ ਜਨਤਕ ਖੇਤਰ ਦੇ 10 ਬੈਂਕਾਂ ਦਾ ਰਲੇਵਾਂ ਕਰ ਕੇ ਚਾਰ ਬੈਂਕ ਬਣਾਉਣ ਦਾ ਐਲਾਨ ਕੀਤਾ ਹੈ। ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਨੂੰ ਭੇਜੇ ਨੋਟਿਸ ਵਿੱਚ ਅਧਿਕਾਰੀਆਂ ਦੀਆਂ ਯੂਨੀਅਨਾਂ ਨੇ ਕਿਹਾ ਕਿ ਉਨ੍ਹਾਂ ਦਾ ਬੈਂਕਿੰਗ ਖੇਤਰ ਵਿੱਚ ਰਲੇਵੇਂ ਵਿਰੁੱਧ ਹੜਤਾਲ ਉੱਤੇ ਜਾਣ ਦਾ ਪ੍ਰਸਤਾਵ ਹੈ।

 

 

ਸਰਕਾਰ ਨੇ 30 ਅਗਸਤ ਨੂੰ ਜਨਤਕ ਖੇਤਰ ਦੇ 10 ਬੈਂਕਾਂ ਦਾ ਰਲੇਵਾਂ ਕਰ ਕੇ ਚਾਰ ਬੈਂਕ ਬਣਾਉਣ ਦਾ ਐਲਾਨ ਕੀਤਾ ਸੀ।

 

 

ਯੂਨੀਅਨ ਦੇ ਆਗੂ ਨੇ ਇਹ ਵੀ ਕਿਹਾ ਕਿ ਨਵੰਬਰ ਦੇ ਦੂਜੇ ਹਫ਼ਤੇ ਤੋਂ ਕੌਮੀਕ੍ਰਿਤ ਬੈਂਕਾਂ ਦੇ ਮੁਲਾਜ਼ਮ ਬੇਮਿਆਦੀ ਹੜਤਾਲ ਉੱਤੇ ਜਾ ਸਕਦੇ ਹਨ। ਆਲ ਇੰਡੀਆ ਬੈਂਕ ਆਫ਼ੀਸਰਜ਼ ਕਨਫ਼ੈਡਰੇਸ਼ਨ (AIBOC), ਆਲ ਇੰਡੀਆ ਬੈਂਕ ਆਫ਼ੀਸਰਜ਼ ਐਸੋਸੀਏਸ਼ਨ (AIBOA), ਇੰਡੀਅਨ ਨੈਸ਼ਨਲ ਬੈਂਕ ਆਫ਼ੀਸਰਜ਼ ਕਾਂਗਰਸ (INBOC) ਅਤੇ ਨੈਸ਼ਨਲ ਆਰਗੇਨਾਇਜ਼ੇਸ਼ਨ ਆੱਫ਼ ਬੈਂਕ ਆਫ਼ੀਸਰਜ਼ (NOBO) ਨੇ ਸਾਂਝੇ ਤੌਰ ਉੱਤੇ ਹੜਤਾਲ ਦਾ ਨੋਟਿਸ ਦਿੱਤਾ ਹੈ।

 

 

ਇਸ ਤੋਂ ਇਲਾਵਾ ਬੈਂਕ ਯੂਨੀਅਨਾਂ ਦੀ ਪੰਜ ਦਿਨਾਂ ਦਾ ਹਫ਼ਤਾ ਕਰਨ ਤੇ ਨਕਦ ਲੈਣ–ਦੇਣ ਦੇ ਘੰਟੇ ਤੇ ਰੈਗੂਲੇਟਰੀ ਕੰਮ ਦੇ ਘੰਟੇ ਘਟਾਉਣ ਦੀ ਮੰਗ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Banks will be closed four days complete your tasks now