ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਰਾਮੂਲਾ ’ਚ ਅੱਤਵਾਦੀਆਂ ਨਾਲ ਮੁਕਾਬਲਾ, ਇਕ SPO ਸ਼ਹੀਦ

ਬਾਰਾਮੂਲਾ ’ਚ ਅੱਤਵਾਦੀਆਂ ਨਾਲ ਮੁਕਾਬਲਾ, ਇਕ SPO ਸ਼ਹੀਦ

ਜੰਮੂ ਤੇ ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਦੇ ਦੋ ਹਫਤਿਆਂ ਬਾਅਦ ਉਤਰੀ ਕਸ਼ਮੀਰ ਦੇ ਬਾਰਾਮੂਲਾ ਖੇਤਰ ਵਿਚ ਮੰਗਲਵਾਰ ਦੀ ਸ਼ਾਮ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਪਹਿਲਾਂ ਮੁਕਾਬਲਾ ਹੋਇਆ।

 

ਇਸ ਮੁਕਾਬਲੇ ਵਿਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਮੁਕਾਇਆ। ਇਸ ਮਾਮਲੇ ਵਿਚ ਸਪੈਸ਼ਲ ਪੁਲਿਸ ਅਫਸਰ (ਐਸਪੀਓ) ਸ਼ਹੀਦ ਹੋ ਗਿਆ।

 

ਸੂਤਰਾਂ ਦਾ ਕਹਿਣਾ ਹੈ ਕਿ ਸੀਆਰਪੀਐਫ, ਫੌਜ ਅਤੇ ਜੰਮੂ ਤੇ ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਇਕ ਸਾਂਝੀ ਮੁਹਿੰਮ ਵਿਚ ਦੋ ਤੋਂ ਤਿੰਨ ਅੱਤਵਾਦੀ ਫਸ ਗਏ। ਬਾਰਾਮੂਲਾ ਰਾਜਧਾਨੀ ਸ੍ਰੀਨਗਰ ਤੋਂ ਕਰੀਬ 54 ਕਿਲੋਮੀਟਰ ਦੂਰੀ ਉਤੇ ਸਥਿਤ ਹੈ। ਇਸ ਦੌਰਾਨ, ਕਸ਼ਮੀਰ ਜੋਨ ਪੁਲਿਸ ਨੇ ਟਵੀਟਰ ਉਤੇ ਕਿਹਾ ਕਿ ਬਾਰਾਮੂਲਾ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚ ਗੋਲੀਬਾਰੀ ਹੋਈ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Baramulla encounter One Special Police Officer lost his life in the encounter and one terrorist has been gunned down