ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BBC ਹੁਣ ਦੁਨੀਆ ਤੱਕ ਪਹੁੰਚਾਏਗਾ ਕਸ਼ਮੀਰ ਦੀਆਂ ਅਣਛੋਹੀਆਂ ਖ਼ਬਰਾਂ

BBC ਹੁਣ ਦੁਨੀਆ ਤੱਕ ਪਹੁੰਚਾਏਗਾ ਕਸ਼ਮੀਰ ਦੀਆਂ ਅਣਛੋਹੀਆਂ ਖ਼ਬਰਾਂ

ਕਸ਼ਮੀਰ ਦੀਆਂ ਅਣਛੋਹੀਆਂ ਖ਼ਬਰਾਂ ਪੂਰੀ ਦੁਨੀਆ ਤੱਕ ਪਹੁੰਚਾਉਣ ਲਈ BBC (ਬ੍ਰਿਟਿਸ਼ ਬ੍ਰਾੱਡਕਾਸਟਿੰਗ ਕਾਰਪੋਰੇਸ਼ਨ) ਨੇ ਆਪਣੀ ਸ਼ਾਰਟਵੇਵ ਰੇਡੀਓ ਸਰਵਿਸ ਉੱਤੇ ਇੱਕ ਨਵਾਂ ਪ੍ਰੋਗਰਾਮ ਚਲਾਉਣ ਦਾ ਐਲਾਨ ਕੀਤਾ ਹੈ। ਚੇਤੇ ਰਹੇ ਕਿ ਭਾਰਤ ਸਰਕਾਰ ਨੇ ਕਸ਼ਮੀਰ ਵਿੱਚ ਸੰਚਾਰ ਸਾਧਨਾਂ ਉੱਤੇ ਰੋਕ ਲਾਈ ਹੋਈ ਹੈ, ਜਿਸ ਕਾਰਨ ਉੱਥੋਂ ਦੀਆਂ ਖ਼ਬਰਾਂ ਦੁਨੀਆ ਨੂੰ ਮਿਲ ਨਹੀਂ ਰਹੀਆਂ।

 

 

ਕਸ਼ਮੀਰ ਵਾਦੀ ਦੇ ਮੁੱਖ ਅਖ਼ਬਾਰ ‘ਕਸ਼ਮੀਰ ਲਾਈਫ਼’ ‘ਰਾਈਜ਼ਿੰਗ ਕਸ਼ਮੀਰ’ ਜਿਹੇ ਅਨੇਕ ਅਖ਼ਬਾਰਾਂ ਦੀਆਂ ਵੈੱਬਸਾਈਟ 4 ਅਗਸਤ ਦੀ ਰਾਤ ਤੋਂ ਬਾਅਦ ਕਦੇ ਅਪਡੇਟ ਹੀ ਨਹੀਂ ਹੋਈਆਂ। ਇਸ ਕਰ ਕੇ ਉੱਥੋਂ ਦੇ ਹਾਲਾਤ ਬਾਰੇ ਆਮ ਲੋਕਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਮਿਲ ਰਹੀ।

 

 

ਚੇਤੇ ਰਹੇ ਕਿ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਕਸ਼ਮੀਰ ਦੀ ਜਨਤਾ ਵਿੱਚ ਰੋਹ ਪਾਇਆ ਜਾ ਰਿਹਾ ਹੈ ਪਰ ਸਰਕਾਰੀ ਤੰਤਰ ਉੱਥੇ ਸਭ ਕੁਝ ਠੀਕਠਾਕ ਹੋਣ ਦੇ ਦਾਅਵੇ ਕਰ ਰਿਹਾ ਹੈ।

 

 

ਬੀਬੀਸੀ ਮੁਤਾਬਕ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਵੀ ਕਸ਼ਮੀਰ ਖੇਤਰ ਦੀਆਂ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾਣਗੀਆਂ। ਬੀਬੀਸੀ ਵਰਲਡ ਸਰਵਿਸ ਦੇ ਡਾਇਰੈਕਟਰ ਜੇਮੀ ਐਂਗਸ ਨੇ ਦੱਸਿਆ ਕਿ ਕਸ਼ਮੀਰ ਵਾਦੀ ਵਿੱਚ ਡਿਜੀਟਲ ਸੇਵਾਵਾਂ ਤੇ ਫ਼ੋਨ ਲਾਈਨਾਂ ਬੰਦ ਪਈਆਂ ਹਨ।

 

 

ਉਨ੍ਹਾਂ ਕਿਹਾ ਕਿ ਉਹ ਕਸ਼ਮੀਰ ਦੀਆਂ ਭਰੋਸੇਯੋਗ ਤੇ ਸੁਤੰਤਰ ਖ਼ਬਰਾਂ ਪ੍ਰਸਾਰਿਤ ਕਰਿਆ ਕਰਨਗੇ। ਅੱਧੇ ਘੰਟੇ ਦੀਆਂ ਇਹ ਖ਼ਬਰਾਂ ਅੱਜ ਸ਼ੁੱਕਰਵਾਰ ਤੋਂ ਹੀ ਸ਼ੁਰੂ ਹੋ ਰਹੀਆਂ ਹਨ।

 

 

ਇਹ ਖ਼ਬਰਾਂ ਪਹਿਲਾਂ ਤੋਂ ਚੱਲ ਰਹੇ ਬੁਲੇਟਿਨ ਦੇ ਵਧੇ ਹੋਏ ਸਮਿਆਂ ਦੌਰਾਨ ਚੱਲਣਗੀਆਂ। ਭਾਵ ਅੱਜ ਦੇ ਸਾਰੇ ਬੁਲੇਟਿਨਾਂ ਦਾ ਸਮਾਂ ਅੱਧਾ ਘੰਟਾ ਵਧ ਜਾਵੇਗਾ।

 

 

BBC ਦੀ ਵਰਲਡ ਸਰਵਿਸ ਨੂੰ ਇੱਕ ਹਫ਼ਤੇ ਅੰਦਰ ਪੰਜ ਕਰੋੜ ਲੋਕ ਸੁਣਦੇ ਤੇ ਵੇਖਦੇ ਹਨ। ਸ਼ਾਰਟ–ਵੇਵ ਟ੍ਰਾਂਸਮਿਸ਼ਨ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤਹਿ ਕਰ ਸਕਦੀਆਂ ਹਨ ਤੇ ਉੱਚੇ ਪਹਾੜਾਂ ਦੀ ਉਚਾਈ ਨੂੰ ਵੀ ਸਹਿਜੇ ਹੀ ਸਰ ਕਰ ਸਕਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BBC will run a Shortwave Radio for Kashmir Special News