ICC World Cup 2019, India vs New Zealand: ਵਿਰਾਟ ਕੋਹਲੀ ਐਂਡ ਕੰਪਨੀ ਮੰਗਲਵਾਰ (9 ਜੁਲਾਈ) ਨੂੰ ਆਈਸੀਸੀ ਵਿਸ਼ਵ ਕੱਪ (ICC World Cup 2019) ਦੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਵਿਰੁਧ ਖ਼ਿਤਾਬੀ ਮੁਕਾਬਲੇ ਦਾ ਟਿਕਟ ਹਾਸਲ ਕਰਨ ਦੇ ਟੀਚੇ ਨਾਲ ਉਤਰੇਗੀ।
ਦੋ ਵਾਰ ਦੀ ਚੈਂਪੀਅਨ ਭਾਰਤੀ ਟੀਮ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੈਮੀਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨਾਲ ਖੇਡੇਗੀ, ਜਦਕਿ ਦੂਜੇ ਸੈਮੀਫਾਈਨਲ ਵਿੱਚ ਕ੍ਰਿਕਟ ਇਤਿਹਾਸ ਦੇ ਦੋ ਸਭ ਤੋਂ ਮੁੱਖ ਕੱਟੜ ਵਿਰੋਧੀ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਮੁਕਾਬਲਾ ਹੋਵੇਗਾ।
ਭਾਰਤ ਅਤੇ ਨਿਊਜ਼ੀਲੈਂਡ ਮੁਕਾਬਲੇ ਤੋਂ ਪਹਿਲਾਂ, ਵਿਰਾਟ ਕੋਹਲੀ ਇਕ ਪ੍ਰੈੱਸ ਕਾਨਫ਼ਰੰਸ ਕਰਨ ਜਾ ਰਹੇ ਹਨ। ਬੀਸੀਸੀਆਈ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਪਰ ਇਹ ਦੱਸਣ ਦੇ ਨਾਲ ਹੀ ਬੀਸੀਸੀਆਈ ਨੇ ਇਕ ਵੱਡੀ ਗ਼ਲਤੀ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ਉੱਤੇ ਜੰਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ।
A full house here in Manchester as #TeamIndia Skipper @imVkohli addresses the media on the eve of the semi-final against New Zealand.#CWC19 pic.twitter.com/V3b3vsRNiJ
— BCCI (@BCCI) July 8, 2019
ਦਰਅਸਲ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਪ੍ਰੈੱਸ ਕਾਨਫ਼ਰੰਸਾਂ ਦੀ ਜਾਣਕਾਰੀ ਦਿੰਦੇ ਹੋਏ ਬੀ.ਸੀ.ਸੀ.ਆਈ. ਨੇ ਐਡਰੈਸ (addresses) ਦੀ ਥਾਂ ਅਭਿਨੇਤਰੀ (actress) ਲਿਖਿਆ ਸੀ। ਬੀਸੀਸੀਆਈ ਦੀ ਇਸ ਗ਼ਲਤੀ 'ਤੇ ਯੂਜ਼ਰਾਂ ਨੇ ਬੀਸੀਸੀਆਈ ਨੂੰ ਜੰਮ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।