ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ ! ਤੁਹਾਡੇ ਹਰੇਕ ਡਿਜੀਟਲ ਜਮ੍ਹਾ ਅਤੇ ਖਰਚ 'ਤੇ ਹੈ ਇਨਕਮ ਟੈਕਸ ਵਿਭਾਗ ਦੀ ਅੱਖ !

ਇਨਕਮ ਟੈਕਸ ਵਿਭਾਗ ਤੁਹਾਡੇ ਹਰੇਕ ਜਮ੍ਹਾ ਅਤੇ ਖਰਚ ਤੇ ਡਿਜੀਟਲ ਨਜ਼ਰ ਰੱਖੇਗਾ। ਇਸ ਨਾਲ ਘੱਟ ਛਾਪੇਮਾਰੀ ਚ ਜਿ਼ਆਦਾ ਟੈਕਸ ਚੋਰੀ ਫੜਨਾ ਸੰਭਵ ਹੋ ਸਕੇਗਾ। ਵਿਭਾਗ ਨੇ ਟੈਕਸ ਸ੍ਰਕੂਟਰੀ ਦੀ ਜਾਲ ਵਾਲੀ ਤਕਨੀਕ ਨੂੰ ਇੰਨਾ ਫੈਲਾ ਦਿੱਤਾ ਹੈ ਕਿ ਰਿਟਰਨ ਦਾਖਲ ਕਰਨ ਤੋਂ ਪਹਿਲਾਂ ਹੀ ਵਿਅਕਤੀ ਦਾ ਜਮ੍ਹਾ ਖਰਚ ਦਾ ਲੇਖਾ ਜੋਖਾ ਸਿਸਟਮ ਚ ਪੁੱਜ ਜਾਂਦਾ ਹੈ।

 

ਅਧਿਕਾਰਤ ਸੂਤਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਇਸ ਸਾਲ ਟੈਕਸ ਪੜਤਾਲ ਚ ਕਮੀ ਕਰੇਗਾ। ਪਿਛਲੇ ਸਾਲ ਦੇ ਇੱਕ ਫੀਸਦ ਦੇ ਮੁਕਾਬਲੇ ਸਿਰਫ 0.35 ਫੀਸਦ ਮਾਮਲਿਆਂ ਚ ਪੜਤਾਲ ਹੋਵੇਗੀ ਜਦਕਿ ਪੂਰੀ ਇਮਾਨਦਾਰੀ ਨਾਲ ਪੈਸਾ ਕਮਾਉਣ ਅਤੇ ਖਰਚ ਕਰਨ ਤੇ ਹੁਣ ਇਨਕਮ ਟੈਕਸ ਵਿਭਾਗ ਉਨ੍ਹਾਂ ਦੀ ਰਿਟਰਨ ਦੀ ਪੜਤਾਲ ਨਹੀਂ ਕਰੇਗਾ।

 

ਇਨਕਮ ਟੈਕਸ ਵਿਭਾਗ ਨੇ ਅਜਿਹੀ ਤਕਨੀਕ ਤਿਆਰ ਕਰ ਲਈ ਹੈ ਜਿਸ ਨਾਲ ਕਰਦਾਤਾਵਾਂ ਦੇ ਤਮਾਮ ਜਮ੍ਹਾ ਖਰਚ ਦੀ ਜਾਣਕਾਰੀ ਦੂਜੇ ਸਰੋਤਾਂ ਨਾਲ ਮਿਲ ਜਾਂਦੀ ਹੈ।ਇਸ ਤਕਨੀਕ ਦਾ ਨਾਂ ਕੰਪਿਊਟਰ ਅਸਿਸਟੈਡ ਸਕਰੂਟਨੀ ਸਿਲੈਕਸ਼ਨ (ਸੀਏਐਸਐਸ) ਹੈ ਹਾਲਾਂਕਿ ਸਰਕਾਰ ਇਸ ਸਿਸਟਮ ਚ ਕਈ ਹੋਰ ਨਵੇਂ ਬਦਲਾਅ ਕਰ ਰਹੀ ਹੈ।

 

ਦਰਅਸਲ ਵਿਭਾਗ ਦੇ ਨਿਯਮ 114 ਡੀ ਅਤੇ 114 ਈ ਚ ਮੌਜੂਦ ਚੀਜ਼ਾਂ ਵਿੱਤੀ ਲੈਣਦੇਣ ਨੂੰ ਵਿਭਗਾ ਦੇ ਕੰਪਿਊਟਰਾਈਜ਼ਡ ਸਿਸਅਮ ਚ ਸਿੱਧੇ ਪਹੁੰਚ ਜਾਂਦੀਆਂ ਹਨ। ਇਸ ਨਿਯਮ ਦਾ ਦਾਇਰੇ ਚ ਉਹ ਸਾਰੇ ਲੈਣ ਦੇਣ ਆਉਂਦੇ ਹਨ ਜਿਸ ਵਿਚ ਪੈਨ ਕਾਰਡ ਦੀ ਵਰਤੋਂ ਹੁੰਦੀ ਹੈ।

 

ਬੈਕਿੰਗ, ਮਿਊਚਲ ਫ਼ੰਡ, ਬੀਮਾ ਅਤੇ ਸ਼ੇਅਰਾਂ ਦੀ ਖਰੀਦ ਵਿਕਰੀ ਸਮੇਤ ਗੱਡੀਆਂ ਅਤੇ ਮਹਿੰਗੀਆਂ ਪ੍ਰਾਪਰਟੀਆਂ ਖਰੀਦ ਵੇਚ ਦੇ ਵੀ ਅੰਕੜੇ ਇਨਕਮ ਟੈਕਸ ਵਿਭਾਗ ਕੋਲ ਮੌਜੂਦ ਹਨ। ਕੈ੍ਰਡਿਟ ਕਾਰਡ, ਡੈਬਿਟ ਕਾਰਡ ਅਤੇ ਪੇਮੈਂਟ ਐਪਲੀਕੇਸ਼ਨ ਦੁਆਰਾ ਕੀਤੇ ਜਾਣ ਵਾਲੇ ਲੈਣ ਦੇਣ ਦੀ ਜਾਣਕਾਰੀ ਵੀ ਇਨਕਮ ਟੈਕਸ ਵਿਭਾਗ ਕੋਲ ਪਹੁੰਚਦੀ ਰਹਿਦੀ ਹੈ। ਅਜਿਹੇ ਚ ਲੰਬੇ ਸਮੇਂ ਚ ਵਿਭਾਗ ਦੇ ਕੰਮਕਾਜ ਚ ਪਾਇਆ ਗਿਆ ਹੈ ਕਿ ਵਧੇਰੇ ਲੋਕਾਂ ਦੇ ਰਿਟਰਨ ਚ ਵੱਡਾ ਫਰਕ ਨਹੀਂ ਰਹਿੰਦਾ ਹੈ।   

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Be careful at every digitized deposit and expense of the Income Tax Department