ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਦਲ ਫਟਣ ਪਿੱਛੋਂ ਬਿਆਸ ਦਾ ਪਾਣੀ ਚੜ੍ਹਿਆ ਚੰਡੀਗੜ੍ਹ-ਮਨਾਲੀ ਹਾਈਵੇਅ `ਤੇ

ਬੱਦਲ ਫਟਣ ਪਿੱਛੋਂ ਬਿਆਸ ਦਾ ਪਾਣੀ ਚੜ੍ਹਿਆ ਚੰਡੀਗੜ੍ਹ-ਮਨਾਲੀ ਹਾਈਵੇਅ `ਤੇ

ਚੰਡੀਗੜ੍ਹ-ਮਨਾਲੀ ਹਾਈਵੇਅ ਅੱਜ ਐਤਵਾਰ ਨੂੰ ਬੰਦ ਹੋ ਗਿਆ ਕਿਉਂਕਿ ਦਵਾੜਾ ਨੇੜੇ ਸੜਕ `ਤੇ ਬਿਆਸ ਦਰਿਆ ਦਾ ਪਾਣੀ ਚੜ੍ਹ ਗਿਆ। ਇਸ ਕਾਰਨ ਸੜਕ ਦਾ ਇੱਕ ਹਿੱਸਾ ਵੀ ਧਸ ਗਿਆ ਤੇ ਸਾਰੀ ਆਵਾਜਾਈ ਠੱਪ ਹੋ ਕੇ ਰਹਿ ਗਈ।


ਪ੍ਰਾਪਤ ਜਾਣਕਾਰੀ ਅਨੁਸਾਰ ਕੁੱਲੂ ਜਿ਼ਲ੍ਹੇ `ਚ ਫ਼ੋਜ਼ਲ ਵਿਖੇ ਬੱਦਲ ਫਟਣ ਤੋਂ ਬਾਅਦ ਬਿਆਾਸ ਦਰਿਆ ਦਾ ਪੱਧਰ ਚੜ੍ਹਨਾ ਸ਼ੁਰੂ ਹੋ ਗਿਆ ਸੀ। ਹਿਮਾਚਲ ਪ੍ਰਦੇਸ਼, ਪੰਜਾਬ ਤੇ ਹਰਿਆਣਾ `ਚ ਦਰਮਿਆਨੀ ਤੋਂ ਭਾਰੀ ਵਰਖਾ ਪਿਛਲੇ 24 ਤੋਂ 40 ਘੰਟਿਆਂ ਤੋਂ ਲਗਾਤਾਰ ਜਾਰੀ ਹੈ।


ਪੰਜਾਬ ਸਰਕਾਰ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਪਹਿਲਾਂ ਤੋਂ ਹੀ ਜਾਰੀ ਕਰ ਦਿੱਤੀ ਗਈ ਸੀ। ਪੰਜਾਬ `ਚ ਇਸ ਮੀਂਹ ਨੇ ਕੁਝ ਥਾਵਾਂ `ਤੇ ਝੋਨੇ ਦੀ ਫ਼ਸਲ ਬਰਬਾਦ ਕਰ ਕੇ ਰੱਖ ਦਿੱਤੀ ਹੈ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Beas flows on Chandigarh Manali Highway