ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਵਾਲੀ ਤੋਂ ਪਹਿਲਾਂ ਦਿੱਲੀ 'ਚ ਧੁੰਦ, ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪੁੱਜਿਆ

1 / 2ਦੀਵਾਲੀ ਤੋਂ ਪਹਿਲਾਂ ਦਿੱਲੀ 'ਚ ਧੁੰਦ, ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪੁੱਜਿਆ

2 / 2ਦੀਵਾਲੀ ਤੋਂ ਪਹਿਲਾਂ ਦਿੱਲੀ 'ਚ ਧੁੰਦ, ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪੁੱਜਿਆ

PreviousNext

ਦੀਵਾਲੀ ਤੋਂ ਬਿਲਕੁਲ ਦੋ ਦਿਨ ਪਹਿਲਾਂ ਸੋਮਵਾਰ ਨੂੰ ਹਵਾ ਦੀ ਸ਼ੁੱਧਤਾ ਬੇਹੱਦ ਖਰਾਬ ਰਹੀ ਅਤੇ ਹਲਕੀ ਧੁੰਦ ਕਾਰਨ ਹਨੇਰਿਆ ਬਣਿਆ ਰਿਹਾ। ਮੌਸਮ ਵਿਭਾਗ ਹਵਾਈ ਪ੍ਰਦੂਸ਼ਣ ਹਾਲੇ ਹੋਰ ਖਰਾਬ ਹੋਣ ਦੀ ਚੇਤਾਵਨੀ ਜਾਰੀ ਕੀਤੀ ਹੈ। ਦਿੱਲੀ ਚ ਪਿਛਲੇ ਤਿੰਨ ਹਫਤਿਆਂ ਤੋਂ ਲਗਾਤਾਰ ਪ੍ਰਦੂਸ਼ਣ ਗੰਭੀਰ ਪੱਧਰ ਤੇ ਬਣਿਆ ਹੋਇਆ ਹੈ। ਦਿੱਲੀ-ਐੱਨ. ਸੀ. ਆਰ. 'ਚ ਲੋਕਾਂ ਨੂੰ ਸਮੋਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

 

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅੰਕੜਿਆਂ ਮੁਤਾਬਕ ਐਤਵਾਰ ਨੂੰ ਏਕਿਉਆਈ (ਹਵਾਈ ਸ਼ੁੱਧਤਾ ਸੂਚਕਾਂਕ) 231 ਦਰਜ ਕੀਤਾ ਸੀ ਜਦਕਿ ਸ਼ੁੱਕਰਵਾਰ ਨੂੰ ਏਕਿਉਆਈ 370 ਅਤੇ ਸ਼ਨਿੱਚਰਵਾਰ ਨੂੰ ਏਕਿਉਆਈ 336 ਦਰਜ ਕੀਤਾ ਗਿਆ ਸੀ।

 

 

 

ਦੱਸਣਯੋਗ ਹੈ ਕਿ ਦਿੱਲੀ ਚ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਉਸਾਰੀ, ਆਵਾਜਾਈ ਦੇ ਕਈ ਤਰ੍ਹਾਂ ਦੇ ਸਾਧਨਾਂ ਤੇ ਪਾਬੰਦੀ, ਖੁਦਾਈ ਅਤੇ ਧੂੜ ਵਧਾਉਣ ਵਾਲੇ ਕੰਮਾਂ ਆਦਿ ਤੇ ਮੁਕੰਮਲ ਪਾਬੰਦੀ ਲਗਾਈ ਜਾ ਚੁੱਕੀ ਹੈ।

 

ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ (ਡੀ. ਪੀ. ਸੀ. ਸੀ.) ਨੇ ਆਵਾਜਾਈ ਵਿਭਾਗ ਅਤੇ ਆਵਾਜਾਈ ਪੁਲਸ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 1-10 ਨਵੰਬਰ ਦੇ ਵਿਚਕਾਰ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੀ ਜਾਂਚ ਕਰੇ ਅਤੇ ਆਵਾਜਾਈ ਦੀ ਭੀੜ ਨੂੰ ਕੰਟਰੋਲ ਕਰੇ। ਪ੍ਰਦੂਸ਼ਣ ਗਤੀਵਿਧੀਆਂ ਦੀ ਨਿਗਰਾਨੀ ਰੱਖਣ, ਤਰੁੰਤ ਕਾਰਵਾਈ ਕਰਨ ਦੇ ਲਈ 1-10 ਨਵੰਬਰ ਤੱਕ 'ਕਲੀਨ ਏਅਰ ਕੈਪੇਂਨ' ਚਲਾਇਆ ਜਾ ਰਿਹਾ ਹੈ।

 

 

 

ਦਿੱਲੀ ਐਨਸੀਆਰ ਚ ਪ੍ਰਦੂਸ਼ਣ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ 'ਕਲੀਨ ਏਅਰ ਕੈਪੇਂਨ' ਸਬੰਧੀ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਲਗਭਗ 80 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ 465 ਸਿ਼ਕਾਇਤਾਂ ਦੇ ਆਧਾਰ ਤੇ ਸਿਰਫ ਸ਼ਨਿੱਚਰਵਾਰ ਨੂੰ ਕੌਮੀ ਰਾਜਧਾਨੀ ਚ 52 ਟੀਮਾਂ ਨੇ 41,82,500 ਰੁਪਏ ਦਾ ਜੁਰਮਾਨਾ ਵਸੂਲਿਆ।
  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Before Diwali smog in Delhi pollution reached dangerous levels