ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹ ਵੱਲੋਂ ਮੋਦੀ ਨਾਲ ਮੁਲਾਕਾਤ, ਮੰਤਰੀਆਂ ਦੇ ਨਾਂ ਉਤੇ ਚਰਚਾ

ਸ਼ਾਹ ਵੱਲੋਂ ਮੋਦੀ ਨਾਲ ਮੁਲਾਕਾਤ, ਮੰਤਰੀਆਂ ਦੇ ਨਾਂ ਉਤੇ ਚਰਚਾ

ਸਹੁੰ ਚੁੱਕਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਨਵੀਂ ਸਰਕਾਰ ਦੇ ਗਠਨ ਦੀਆਂ ਬਰੀਕੀਆਂ ਉਤੇ ਚਰਚਾ ਕੀਤੀ। ਨਵੀਂ ਸਰਕਾਰ 30 ਮਈ ਨੂੰ ਸਹੁੰ ਚੁੱਕੇਗੀ।

 

ਭਾਜਪਾ ਵਿਚ ਇਕ ਤਬਕੇ ਦਾ ਮੰਨਣਾ ਹੈ ਕਿ ਬਹੁਮਤ ਨਾਲ ਸੱਤਾ ਵਿਚ ਪਾਰਟੀ ਦੀ ਵਾਪਸੀ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਬਾਅਦ ਸ਼ਾਹ ਸਰਕਾਰ ਵਿਚ ਮੰਤਰੀ ਅਹੁਦਾ ਸੰਭਾਲ ਸਕਦੇ ਹਨ। ਹਾਲਾਂਕਿ, ਸ਼ਾਹ ਨੇ ਇਸ ਉਤੇ ਕੋਈ ਟਿੱਪਣੀ ਨਹੀਂ ਕੀਤੀ।

 

ਮੋਦੀ–ਸ਼ਾਹ ਦੀ ਮੁਲਾਕਾਤ ਵਿਚ ਇਸ ਗੱਲ ਉਤੇ ਵੀ ਚਰਚਾ ਹੋਈ ਹੋਵੇਗੀ ਕਿ ਕਿਹੜੇ ਆਗੂਆਂ ਨੂੰ ਮੰਤਰੀ ਬਣਾਉਣਾ ਅਤੇ ਕਿਸ ਨੂੰ ਕਿਹੜਾ ਮੰਤਰਾਲਾ ਦੇਣਾ ਹੈ। ਸੂਤਰਾਂ ਨੇ ਦੱਸਿਆ ਕਿ ਮੰਤਰੀ ਮੰਡਲ ਵਿਚ ਪੱਛਮੀ ਬੰਗਾਲ ਤੇ ਤੇਲੰਗਾਨਾ ਵਰਗੇ ਸੂਬਿਆਂ ਵਿਚ ਚੁਣੇ ਗਏ ਲੋਕ ਸਭਾ ਮੈਂਬਰਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਪਿਛਲੀ ਸਰਕਾਰ ਦੇ ਪ੍ਰਮੁੱਖ ਮੈਂਬਰਾਂ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।

 

ਉਥੇ, ਸਹੁੰ ਚੁੱਕ ਸਮਾਗਮ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਾਮਲ ਹੋਵੇਗੀ। ਮਮਤਾ ਨੇ ਕਿਹਾ ਕਿ ਸਮਾਰੋਹ ਲਈ ਮੰਗਲਵਾਰ ਨੂੰ ਸੱਦਾ ਆਇਆ ਹੈ। ਮੈਂ ਸੰਵਿਧਾਨਿਕ ਸ਼ਿਸ਼ਟਾਚਾਰ ਦੇ ਨਾਂ ਉਤੇ ਇਸ ਵਿਚ ਸ਼ਾਮਲ ਹੋਵਾਂਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:before oath ceremony pm narendra modi and amit shah discuss about ministers names