ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੱਥ-ਪੈਰ ਬੰਨ੍ਹ ਕੇ ਜਾਦੂ ਦਿਖਾਉਣ ਲਈ ਹੁਗਲੀ ਦਰਿਆ ’ਚ ਉਤਰਿਆ ਜਾਦੂਗਰ ਡੁੱਬਿਆ

ਪਾਣੀ ਅੰਦਰ ਜਾਦੂ ਦੀ ਕਲਾ ਦਿਖਾਉਣ ਲਈ ਕੋਲਕਾਤਾ ਚ ਹਾਵੜਾ ਬ੍ਰਿੱਜ ਕੋਲ ਹੁਗਲੀ (ਗੰਗਾ) ਦਰਿਆ ਚ ਉਤਰਿਆ ਇਕ ਜਾਦੂਗਰ ਦਰਿਆ ਚ ਡੁੱਬ ਗਿਆ। ਉਹ ਆਪਣੇ ਹੱਥ-ਪੈਰ ਜ਼ੰਜੀਰਾਂ ਨਾਲ ਬੰਨ੍ਹ ਕੇ ਦਰਿਆ ਚ ਉਤਰਿਆ ਸੀ। ਉਹ 6 ਤਾਲੇ ਵਾਲੇ ਪਿੰਜਰੇ ਚ ਬੰਦ ਸੀ। ਦਰਿਆ ਚ ਉਤਰਨ ਮਗਰੋਂ ਜਦੋਂ ਕਾਫੀ ਦੇਰ ਤਕ ਉਹ ਬਾਹਰ ਨਹੀਂ ਆਇਆ ਤਾਂ ਜਾਦੂ ਦੇਖ ਰਹੇ ਦਰਸ਼ਕਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ।

 

41 ਸਾਲਾ ਜਾਦੂਗਰ ਚੰਚਲ ਲਹਿਰੀ ਕੋਲਕਾਤਾ ਦੇ ਦੱਖਣੀ ਉਪਨਗਰ ਦਾ ਰਹਿਣ ਵਾਲਾ ਸੀ। ਪੁਲਿਸ ਮੁਤਾਬਕ ਉਸ ਨੇ ਇਸ ਪ੍ਰਦਰਸ਼ਨ ਲਈ ਕੋਲਕਾਤਾ ਪੁਲਿਸ ਅਤੇ ਪੋਰਟ ਟ੍ਰਸਟ ਤੋਂ ਵੀ ਆਗਿਆ ਲਈ ਸੀ ਪਰ ਇਸ ਦੇ ਬਾਵਜੂਦ ਸੁਰੱਖਿਆ ਦੇ ਲੋੜੀਂਦੇ ਇੰਤਜ਼ਾਮ ਨਹੀਂ ਕੀਤੇ ਗਏ ਸਨ। ਜਾਦੂ ਦੇ ਇਸ ਪ੍ਰਦਰਸ਼ਨ ਨੂੰ ਸਾਲ 2013 ਚ ਵੀ ਦਿਖਾ ਰਹੇ ਚੰਚਲ ਦੀ ਕਿਸਮਤ ਨੇ ਇਸ ਵਾਰ ਉਸਦਾ ਸਾਥ ਨਾ ਦਿੱਤਾ।

 

ਪੁਲਿਸ ਨਾਲ ਰਾਹਤ ਬਚਾਅ ਸਮੂਹ ਨੇ ਐਤਵਾਰ ਨੂੰ ਉਸਦੀ ਖੋਜ ਸ਼ੁਰੂ ਕੀਤੀ। ਇਕ ਅਫ਼ਸਰ ਮੁਤਾਬਕ ਉਸਨੂੰ ਲੱਭਦ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇੰਝ ਲੱਗਦਾ ਹੈ ਕਿ ਉਹ ਲਹਿਰਾਂ ਨਾਲ ਵਹਿ ਗਿਆ। ਗੋਤਾਖੋਰਾਂ ਵਲੋਂ ਕਾਫੀ ਲੱਭਣ ਬਾਵਜੂਦ ਹਾਲੇ ਤਕ ਚੰਚਲ ਦਾ ਕੋਈ ਸੁਰਾਗ ਨਹੀਂ ਲੱਭਿਆ ਜਾ ਸਕਿਆ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bengal magician disappears in Hooghly river after act fails