ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਾਲ ਖਿਡੌਣਾ ਨਹੀਂ, ਇਸ ਨਾਲ ਨਾ ਖੇਡੋ: ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਮੰਗਲਵਾਰ ਨੂੰ ਭਾਜਪਾ (BJP) ਉੱਤੇ ਨਵਾਂ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਪੱਛਮੀ ਬੰਗਾਲ (West Bengal) ਕੋਈ ਖਿਡੌਣਾ ਨਹੀਂ ਹੈ। ਤੁਸੀਂ ਇਸ ਨਾਲ ਖੇਡ ਨਹੀਂ ਸਕਦੇ। ਮਮਤਾ ਬੈਨਰਜੀ ਨੇ ਈਸ਼ਵਰ ਚੰਦ ਵਿੱਦਿਆਸਾਗਰ ਦੇ ਨਵੇਂ ਬੁੱਤ ਦਾ ਉਦਘਾਟਨ ਕਰਨ ਮੌਕੇ ਪ੍ਰੋਗਰਾਮ ਦੌਰਾਨ ਇਹ ਗੱਲਾਂ ਕਹੀਆਂ।

 

ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕੋਲਕਾਤਾ ਸਥਿਤ ਵਿੱਦਿਆਸਾਗਰ ਕਾਲਜ ਵਿੱਚ ਈਸ਼ਵਰ ਚੰਦਰ ਵਿੱਦਿਆਸਾਗਰ ਦੇ ਨਵੇਂ ਬੁੱਤ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਵਿੱਚ ਟੀਐਮਟੀ ਦੇ ਕਈ ਉੱਚ ਨੇਤਾ, ਮੰਤਰੀ ਮੌਜੂਦ ਹਨ।

 

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਦੇ ਦਿਨ ਹਿੰਸਾ ਭੜਕ ਗਈ ਸੀ ਜਿਸ ਵਿੱਚ ਹਿੰਸਾਈਆਂ ਨੇ ਈਸ਼ਵਰ ਚੰਦ ਵਿਦਿਆਸਾਗਰ ਦੀ ਮੂਰਤੀ ਨੂੰ ਵੀ ਨਿਸ਼ਾਨਾ ਬਣਾਇਆ ਸੀ ਅਤੇ ਉਸ ਨੂੰ ਢਹਿ ਢੇਰੀ ਕਰ ਦਿੱਤਾ ਸੀ। ਇਸ ਨੂੰ ਲੈ ਕੇ ਬੀਜੇਪੀ ਅਤੇ ਟੀਐਮਸੀ ਵਿਚਕਾਰ ਕਾਫੀ ਤਣਾਅ ਵੇਖਣ ਨੂੰ ਮਿਲਿਆ ਸੀ। 


ਇਸ ਘਟਨਾ ਦੇ ਵਿਰੋਧ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤ੍ਰਿਲਮੂਲ ਕਾਂਗਰਸ ਦੇ ਕਈ ਉੱਚ ਨੇਤਾਵਾਂ ਨੇ ਆਪਣੇ ਆਪਣੇ ਫੇਸਬੁਕ ਅਤੇ ਟਵਿੱਟਰ ਅਕਾਊਂਟ ਉੱਤੇ ਉਨ੍ਹਾਂ ਦੀ ਪ੍ਰਦਰਸ਼ਿਤ ਤਸਵੀਰ (ਡਿਸਪਲੇਅ ਪਿਕਚਰ ਜਾਂ ਡੀਪੀ) ਲਾਈ ਸੀ।


ਉਥੇ, ਭਾਜਪਾ ਨੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਬੰਗਾਲ ਦੀਆਂ 42 ਵਿੱਚੋਂ 18 ਸੀਟਾਂ ਉੱਤੇ ਕਬਜ਼ਾ ਕੀਤਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bengal not a toy can t play with it Mamata hammers BJP at statue event