ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਪਿਆਂ ਤੋਂ 2,000 ਰੁਪਏ ਨਾ ਲਿਆਈ ਪਤਨੀ ਨੂੰ ਬੰਨ੍ਹ ਕੇ ਜਿਊਂਦੇ ਜੀਅ ਸਾੜ ਦਿੱਤਾ

ਮਾਪਿਆਂ ਤੋਂ 2,000 ਰੁਪਏ ਨਾ ਲਿਆਈ ਪਤਨੀ ਨੂੰ ਬੰਨ੍ਹ ਕੇ ਜਿਊਂਦੇ ਜੀਅ ਸਾੜ ਦਿੱਤਾ

ਪੱਛਮੀ ਬੰਗਾਲ ਸੂਬੇ ਦੇ ਮਾਲਦਾ ਜਿ਼ਲ੍ਹੇ ਦੇ ਪਿੰਡ ਜੀਤਨਗਰ `ਚ 29 ਸਾਲਾਂ ਦੀ ਇੱਕ ਹੋਮ-ਮੇਕਰ ਨੂੰ ਉਸ ਦੇ ਪਤੀ ਤੇ ਉਸ ਦੇ ਸਹੁਰੇ ਪਰਿਵਾਰ ਨੇ ਕਥਿਤ ਤੌਰ `ਤੇ ਜ਼ੰਜੀਰਾਂ ਨਾਲ ਬੰਨ੍ਹ ਕੇ ਉਸ ਨੂੰ ਜਿਊਂਦੇ-ਜੀਅ ਸਾੜ ਦਿੱਤਾ। ਸ਼ੈਫ਼ਾਲੀ ਮੰਡਲ ਨਾਂਅ ਦੀ ਉਸ 29 ਸਾਲਾ ਔਰਤ ਦਾ ਕਸੂਰ ਸਿਰਫ਼ ਇਹ ਸੀ ਕਿ ਉਹ ਆਪਣੇ ਪਤੀ ਦੇ ‘ਹੁਕਮ ਮੁਤਾਬਕ ਆਪਣੇ ਪੇਕੇ ਪਰਿਵਾਰ ਤੋਂ 2,000 ਰੁਪਏ ਨਹੀਂ ਲੈ ਕੇ ਆਈ ਸੀ।` ਪਤੀ ਨੇ ਉਸ ਨੂੰ ਇਹ ਹੁਕਮ ਦੋ ਦਿਨ ਪਹਿਲਾਂ ਦਿੱਤਾ ਸੀ।


ਗੁੱਸੇ ਵਿੱਚ ਆਏ ਪਤੀ ਨੇ ਪਹਿਲਾਂ ਆਪਣੀ ਪਤਨੀ ਨੂੰ ਜ਼ੰਜੀਰਾਂ ਨਾਲ ਬੰਨ੍ਹਿਆ ਤੇ ਫਿਰ ਉਸ ਨੂੰ ਅੱਗ ਹਵਾਲੇ ਕਰ ਦਿੱਤਾ। ਸ਼ੈਫ਼ਾਲੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ `ਚ ਮਾਲਦਾ ਮੈਡੀਕਲ ਕਾਲਜ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਅੱਜ ਮੰਗਲਵਾਰ ਸਵੇਰੇ ਦਮ ਤੋੜ ਗਈ। ਪੇਕੇ ਪਰਿਵਾਰ ਦੀ ਸਿ਼ਕਾਇਤ `ਤੇ ਪਤੀ ਸਿੰਟੂ ਮੰਡਲ ਤੇ ਉਸ ਦੇ ਸਹੁਰੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।


ਸ਼ੈਫ਼ਾਲੀ ਤੇ ਸਿੰਟੂ ਦਾ ਵਿਆਹ ਸੱਤ ਵਰ੍ਹੇ ਪਹਿਲਾਂ ਹੋਇਆ ਸੀ। ਪੰਜ ਵਰ੍ਹੇ ਪਹਿਲਾਂ ਉਨ੍ਹਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ ਪਰ ਉਹ ਸਰੀਰਕ ਤੌਰ `ਤੇ ਅੰਗਹੀਣ ਸੀ। ਸ਼ੈਫ਼ਾਲੀ ਦੇ ਮਾਪਿਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੱਚਾ ਛੇ ਕੁ ਮਹੀਨਿਆਂ ਦਾ ਸੀ, ਜਦੋਂ ਇੱਕ ਬੀਮਾਰੀ ਤੋਂ ਬਾਅਦ ਇਲਾਜ ਖੁਣੋਂ ਉਸ ਦਾ ਦੇਹਾਂਤ ਹੋ ਗਿਆ ਸੀ ਕਿਉਂਕਿ ਉਸ ਕੋਲ ਇਲਾਜ ਜੋਗੇ ਪੈਸੇ ਨਹੀਂ ਸਨ।


ਸ਼ੈਫ਼ਾਲੀ ਦੇ ਪਿਤਾ ਅਤੁਲ ਚੰਦਰ ਮੰਡਲ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਅਕਸਰ ਉਨ੍ਹਾਂ ਦੀ ਧੀ `ਤੇ ਤਸ਼ੱਦਦ ਢਾਹੁੰਦਾ ਸੀ।


ਪੁਲਿਸ ਨੇ ਸਿੰਟੂ ਦੇ ਭਰਾ ਪਿੰਟੂ, ਉਨ੍ਹਾਂ ਦੀ ਮਾਂ ਉਰਮਿਲਾ ਤੇ ਪਿਤਾ ਚਾਕੂ ਮੰਡਲ ਤੇ ਦੋ ਹੋਰਨਾਂ ਵਿਰੁੱਧ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bengal woman chained burnt alive by husband