ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਾਲੀ ਅਦਾਕਾਰਾ ਪਾਇਲ ਚਕਰਵਤੀ ਹੋਟਲ ਦੇ ਕਮਰੇ ’ਚ ਸ਼ੱਕੀ ਹਾਲਤ 'ਚ ਮਿਲੀ ਮ੍ਰਿਤ

ਬੰਗਾਲੀ ਟੀਵੀ ਅਤੇ ਫਿਲਮ ਅਦਾਕਾਰਾ ਪਾਇਲ ਚਕਰਵਤੀ 5 ਸਤੰਬਰ ਨੂੰ ਸਿਲੀਗੁੜੀ ਦੇ ਇੱਕ ਹੋਟਲ ਚ ਮ੍ਰਿਤ ਪਾਈ ਗਈ। ਸਥਾਨਕ ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾਸ਼ ਕਬਜ਼ੇ ਚ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਕੋਲਕਾਤਾ ਦੇ ਨਹਿਰੂ ਨਗਰ ਦੀ ਰਹਿਣ ਵਾਲੀ ਅਦਾਕਾਰਾ ਪਾਇਲ ਚਕਰਵਤੀ ਨੇ ਖੁੱਦਕੁਸ਼ੀ ਕਰ ਲਈ ਹੈ। ਦੱਸਦੇਈਏ ਕਿ ਪਾਇਲ ਨੇ ਕਈ ਫਿਲਮਾਂ ਅਤੇ ਨਾਟਕਾਂ ਚ ਛੋਟੇ ਛੋਟੇ ਕਿਰਦਾਰ ਅਦਾ ਕੀਤੇ ਹਨ। ਪਿਛਲੇ ਕੁੱਝ ਸਮੇਂ ਤੋਂ ਉਹ ਆਪਣੇ ਫਿਲਮੀ ਕਰਿਅਰ ਤੇ ਧਿਆਨ ਕੇਂਦਰਿਤ ਕਰ ਰਹੀ ਸਨ। ਪਾਇਲ ਦੀ ਮੌਤ ਦੀ ਜਾਣਕਾਰੀ ਨਿਊਜ਼ ਏਜੰਸੀ ਏਐਨਆਈ ਨੇ ਟਵਿੱਟਰ ਤੇ ਦਿੱਤੀ ਹੈ।

 

 

ਦੱਸਣਯੋਗ ਹੈ ਕਿ ਪਾਇਲ ਨੇ ਹਾਲ ਹੀ ਚ ਆਪਣੇ ਪਤੀ ਤੋਂ ਤਲਾਕ ਲਿਆ ਸੀ। ਉਨ੍ਹਾਂ ਦਾ ਇਕ ਬੇਟਾ ਵੀ ਹੈ। ਟੀਵੀ ਅਤੇ ਫਿਲਮ ਅਦਾਕਾਰਾ ਸਾਯੰਤਨੀ ਦਾ ਕਹਿਣਾ ਹੈ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਪਾਇਲ ਹੁਣ ਇਸ ਦੁਨੀਆ ਚ ਨਹੀਂ ਰਹੀ ਹੈ। ਮੈਂ ਉਨ੍ਹਾਂ ਨਾਲ ਫਿਲਮ ਕੀਤੀ ਹੈ। ਉਹ ਬਹੁਤ ਚੰਗੀ ਇਨਸਾਨ ਸਨ ਅਤੇ ਆਪਣੇ ਕੰਮ ਨੂੰ ਲੈ ਕੇ ਕਾਫੀ ਸਮਰਪਿਤ ਸਨ।

 

 

ਹੋਟਲ ਮਾਲਕ ਦਾ ਕਹਿਣਾ ਹੈ ਕਿ ਪਾਇਲ ਨੇ ਮੰਗਲਵਾਰ ਸ਼ਾਮ ਨੂੰ ਸਿਲੀਗੁੜੀ ਦੇ ਚਰਚ ਰੋਡ ਤੇ ਸਥਿਤ ਹੋਟਲ ਚ ਚੈਕਈਨ ਕੀਤਾ ਸੀ। ਬੁੱਧਵਾਰ ਦੀ ਸਵੇਰ ਪਾਇਲ ਗਂਗਟੋਕ ਲਈ ਨਿਕਲਣ ਵਾਲੀ ਸਨ। ਪਾਇਲ ਦੇ ਕਮਰੇ ਦਾ ਦਰਵਾਜ਼ਾ ਕਈ ਵਾਰ ਖਟਕਾਉਣ ਮਗਰੋਂ ਵੀ ਨਾ ਖੁੱਲ੍ਹਣ ਕਾਰਨ ਹੋਟਨ ਵਾਲਿਆਂ ਨੇ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ। ਦਰਵਾਜ਼ਾ ਖੋਲ੍ਹਣ ਮਗਰੋਂ ਪੁਲਿਸ ਨੂੰ ਉਨ੍ਹਾਂ ਦੀ ਮ੍ਰਿਤਕ ਲਾਸ਼ ਮਿਲੀ। ਜਿਸ ਤੋਂ ਬਾਅਦ ਜਾਧਵਪੁਰ ਪੁਲਿਸ ਨਾਲ ਸੰਪਰਕ ਕੀਤਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bengali actress Piyal Chakrabarty dead in hotel room