ਬੰਗਲੁਰੂ ਦੀ ਇਕ ਸਥਾਨਕ ਅਦਾਲਤ ਨੇ ਖ਼ਤਰਨਾਕ ਅਪਰਾਧੀ ਅਤੇ ਅੰਡਰਵਰਲਡ ਡਾਨ ਰਵੀ ਪੁਜਾਰੀ ਨੂੰ 7 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਉਸ ਨੂੰ ਦੱਖਣੀ ਅਫਰੀਕਾ ਦੇ ਸੇਨੇਗਲ ਤੋਂ ਹਵਾਲਗੀ ਰਾਹੀਂ ਭਾਰਤ ਲਿਆਉਣ ਦੇ ਕੁੱਝ ਘੰਟੇ ਬਾਅਦ ਹੀ ਅਦਾਲਤ ਨੇ ਉਸ ਨੂੰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਰਵੀ ਪੁਜਾਰੀ ਕਤਲ, ਅਗ਼ਵਾ ਅਤੇ ਜ਼ਬਰ ਜਨਾਹ ਦੇ ਕਈ ਮਾਮਲਿਆਂ 'ਚ ਦੋਸ਼ੀ ਹੈ।
AK Pandey, ADGP Bengaluru: On 22 February, Senegal Govt handed Ravi Pujari to our team who was then brought to Bengaluru. Today, he was produced before a court that sent him to police custody till March 7. #Karnataka pic.twitter.com/VjUp6E4i72
— ANI (@ANI) February 24, 2020
ਨਿਊਜ਼ ਏਜੰਸੀ ਦੀ ਭਾਸ਼ਾ ਅਨੁਸਾਰ ਕਤਲ ਅਤੇ ਵਸੂਲੀ ਵਰਗੇ ਕਈ ਅਪਰਾਧਾਂ ਵਿੱਚ ਲੋੜੀਂਦੇ ਭਗੌੜਾ ਗੈਂਗਸਟਰ ਰਵੀ ਪੁਜਾਰੀ ਨੂੰ ਸੋਮਵਾਰ ਸਵੇਰੇ ਫਰਾਂਸ ਦੇ ਰਸਤੇ ਸੇਨੇਗਲ ਤੋਂ ਬੈਂਗਲੁਰੂ ਲਿਆਂਦਾ ਗਿਆ।
ਇਕ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਪੀਟੀਆਈ ਭਾਸ਼ਾ ਨੂੰ ਦੱਸਿਆ ਕਿ ਹਾਂ ਅਸੀਂ ਉਸ ਨੂੰ ਲੈ ਕੇ ਆਏ ਹਾਂ। ਪੁਲਿਸ ਸੂਤਰਾਂ ਨੇ ਦੱਸਿਆ ਕਿ ਗੈਂਗਸਟਰ ਨੂੰ ਦੱਖਣੀ ਅਫਰੀਕਾ ਵਿੱਚ ਐਸਏ ਪੁਲਿਸ ਅਤੇ ਸੇਨੇਗਲ ਸੁਰੱਖਿਆ ਏਜੰਸੀਆਂ ਨੇ ਸਾਂਝੇ ਆਪ੍ਰੇਸ਼ਨ ਵਿੱਚ ਫੜਿਆ ਸੀ ਅਤੇ ਬਾਅਦ ਵਿੱਚ ਸੇਨੇਗਲ ਭੇਜ ਦਿੱਤਾ ਗਿਆ ਸੀ।
ਸੇਨੇਗਲ ਵਿੱਚ ਪੁਜਾਰੀ ਦੀ ਗ੍ਰਿਫਤਾਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ, ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਉਸ ਨੂੰ ਲੈਣ ਲਈ ਸੇਨੇਗਲ ਗਈ। ਟੀਮ ਵਿੱਚ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਅਮਰ ਅਮਰ ਪਾਂਡੇ ਅਤੇ ਬੰਗਲੌਰ ਦੇ ਸੰਯੁਕਤ ਪੁਲਿਸ ਕਮਿਸ਼ਨਰ ਸੰਦੀਪ ਪਾਟਿਲ ਸ਼ਾਮਲ ਹਨ। ਟੀਮ ਨੇ ਹਵਾਲਗੀ ਪੂਰੀ ਕੀਤੀ ਅਤੇ ਇਸ ਨੂੰ ਏਅਰ ਫਰਾਂਸ ਦੇ ਜਹਾਜ਼ ਦੁਆਰਾ ਬੈਂਗਲੁਰੂ ਲਿਆਂਦਾ।
ਪੁਜਾਰੀ ਨੂੰ ਸੇਨੇਗਲ ਅਧਿਕਾਰੀਆਂ ਨੇ ਪਿਛਲੇ ਸਾਲ ਗ੍ਰਿਫਤਾਰ ਕੀਤਾ ਸੀ ਪਰ ਸਥਾਨਕ ਅਦਾਲਤ ਵੱਲੋਂ ਉਸ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਭਾਰਤੀ ਪੁਲਿਸ ਉਸ ਨੂੰ ਵਾਪਸ ਨਹੀਂ ਲਿਆ ਸਕੀ ਸੀ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਜਾਰੀ ਜ਼ਮਾਨਤ ਦਾ ਉਲੰਘਣਾ ਕਰਦਿਆਂ ਸੇਨੇਗਲ ਤੋਂ ਭੱਜ ਕੇ ਦੱਖਣੀ ਅਫਰੀਕਾ ਚਲਾ ਗਿਆ ਸੀ। ਗੈਂਗਸਟਰ ਕਈ ਘਿਨੌਣੇ ਜੁਰਮਾਂ ਵਿੱਚ ਸ਼ਾਮਲ ਸੀ ਅਤੇ ਕਰਨਾਟਕ ਵਿੱਚ ਆਪਣਾ ਨੈੱਟਵਰਕ ਫੈਲਾ ਰੱਖਿਆ ਸੀ।