ਆਨਲਾਈਨ ਗੇਮ ਖੇਡਣ ਦੌਰਾਨ ਹੋਏ ਵਿੱਤੀ ਨੁਕਸਾਨ ਵਿਚੋਂ ਨਿਕਲਣ ਲਈ ਫਰਮ ਤੋਂ ਕਥਿਤ ਤੌਰ ਉਤੇ 38 ਕਰੋੜ ਰੁਪਏ ਦੀ ਠਗੀ ਕਰਨ ਦੇ ਦੋਸ਼ ਵਿਚ ਇੱਥੇ ਵਿਸ਼ਵਕ ਨਿਵੇਸ਼ ਫਰਮ ਗੋਲਡਮੈਨ ਸਾਕਸ ਦੇ ਸੀਨੀਅਰ ਅਧਿਕਾਰੀ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਵ੍ਹਾਈਟਫੀਲਡ ਦੇ ਪੁਲਿਸ ਕਮਿਸ਼ਨਰ ਐਮ ਐਨ ਅਨੁਚੇਧ ਨੇ ਪੀਟੀਆਈ–ਭਾਸ਼ਾ ਨੂੰ ਦੱਸਿਆ ਕਿ ਫਰਮ ਦੇ ਉਪ ਪ੍ਰਧਾਨ ਅਸ਼ਵਨੀ ਝੁਨਝੁਨਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਦੱਸਿਆ ਕਿ ਝੁਨਝੁਨਵਾਲਾ ਦਾ ਸਹਿਯੋਗੀ ਵੇਂਦਾਤ ਅਜੇ ਵੀ ਫਰਾਰ ਹੈ।
ਕੰਪਨੀ ਨੇ ਕਾਨੂੰਨੀ ਪ੍ਰਮੁੱਖ ਅਭਿਸ਼ੇਕ ਪਰਸ਼ੀਰਾ ਦੀ ਸ਼ਿਕਾਇਤ ਦੇ ਆਧਾਰ ਉਤੇ ਦੋਵਾਂ ਖਿਲਾਫ ਅਪਰਾਧਿਕ ਵਿਸ਼ਵਾਸਯੋਗ ਅਤੇ ਧੋਖਾਧੜੀ ਸਮੇਤ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਐਫਆਈਆਰ ਅਨੁਸਾਰ ਝੁਨਝੁਨਵਾਲਾ ਨੇ ਆਪਣੇ ਮਨਸੂਬੇ ਨੂੰ ਅੰਜਾਮ ਦੇਣ ਲਈ ਅਧੀਨ ਕੰਮ ਕਰਦੇ ਗੌਰਵ ਮਿਸ਼ਰਾ, ਅਭਿਸ਼ੇਕ ਯਾਦਵ ਅਤੇ ਸੁਜੀਤ ਅਪਪਿਆ ਦੀ ਵਰਤੋਂ ਕੀਤੀ ਸੀ।
ਉਹ ਕਥਿਤ ਤੌਰ ਉਤੇ ਉਨ੍ਹਾਂ ਨੂੰ ਟ੍ਰੇਨਿੰਗ ਦੇ ਬਹਾਨੇ ਆਪਣੇ ਨਾਲ ਲੈ ਗਿਆ ਸੀ। ਐਫਆਈਆਰ ਵਿਚ ਕਿਹਾ ਗਿਆ ਹੈ ਕਿ ਆਪਣੇ ਕੰਪਿਊਟਰ ਉਤੇ ਕੰਮ ਕਰਦੇ ਹੋਏ, ਉਨ੍ਹਾਂ ਨੂੰ ਕਿਸੇ ਨਾ ਕਿਸੇ ਬਹਾਨੇ ਜਿਵੇਂ ਪਾਣੀ ਲਿਆਉਣ ਦੇ ਬਹਾਨੇ ਦੂਰ ਭੇਜ ਦਿੱਤਾ ਅਤੇ ਉਨ੍ਹਾਂ ਦੇ ਸਿਸਟਮ ਉਤੇ ਲਾਗ ਇਨ ਕਰ ਲਿਆ। ਇਯ ਵਿਚ ਕਿਹਾ ਗਿਆ ਕਿ ਝੁਨਝੁਨਵਾਲਾ ਨੇ ਦੋ ਕਿਸ਼ਤਾ ਵਿਚ 38 ਕਰੋੜ ਰੁਪਏ ਦੀ ਰਕਮ ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ ਆਫ ਚਾਇਨਾ ਵਿਚ ਤਬਦੀਲ ਕਰ ਦਿੱਤੀ।
ਪੁਲਿਸ ਨੇ ਦੱਸਿਆ ਕਿ ਵੇਦਾਂਤ ਨੂੰ ਧੋਖਾਧੜੀ ਗਤੀਵਿਧੀਆਂ ਦੇ ਕੰਪਨੀ ਵਿਚੋਂ ਬਰਖਾਸਤ ਕੀਤਾ ਜਾ ਚੁੱਕਿਆ ਹੈ। ਇਹ ਮਾਮਲਾ ਅੰਦਰੂਨੀ ਲੇਖਾ ਜਾਂਚ ਦੌਰਾਨ ਛੇ ਸਤੰਬਰ ਨੂੰ ਸਾਹਮਣੇ ਆਇਆ ਸੀ।