ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

50 ਆਂਡੇ ਖਾਣ ਦੀ ਲੱਗੀ ਸ਼ਰਤ, 42ਵਾਂ ਖਾਂਦੇ ਹੀ ਮਰ ਗਿਆ

50 ਆਂਡੇ ਖਾਣ ਦੀ ਲੱਗੀ ਸ਼ਰਤ, 42ਵਾਂ ਖਾਂਦੇ ਹੀ ਮਰ ਗਿਆ

ਕਈ ਵਾਰ ਹਾਸੀਆਂ–ਖੇਡੀਆਂ ’ਚ ਜਾਨ ਵੀ ਚਲੀ ਜਾਂਦੀ ਹੈ – ਇਹ ਗੱਲ ਅੱਜ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ’ਚ ਸੱਚ ਸਿੱਧ ਹੋ ਗਈ। ਦਰਅਸਲ ਦੋਸਤਾਂ ਵਿਚਾਲੇ ਹਾਸੇ–ਮਜ਼ਾਕ ’ਚ ਹੀ ਸ਼ਰਤ ਲੱਗ ਗਈ ਕਿ ਜਿਹੜਾ ਵਿਅਕਤੀ 50 ਆਂਡੇ ਖਾਵੇਗਾ, ਉਸ ਨੂੰ ਹੋਰ ਆਂਡਿਆਂ ਦੇ ਨਾਲ–ਨਾਲ ਸ਼ਰਾਬ ਵੀ ਮਿਲੇਗੀ। ਬੱਸ ਇਹੋ ਇਨਾਮ ਜਿੱਤਣ ਦੇ ਚੱਕਰਾਂ ਵਿੱਚ ਵੀ ਨੌਜਵਾਨ ਆਪਣੀ ਜਾਨ ਗੁਆ ਬੈਠਾ।

 

 

ਜਿਵੇਂ ਹੀ ਨੌਜਵਾਨ ਨੇ 42ਵਾਂ ਆਂਡਾ ਖਾਧਾ, ਉਹ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਲਖਨਊ ਦੇ ਪੀਜੀਆਈ ਹਸਪਤਾਲ ’ਚ ਲਿਜਾਂਦਾ ਗਿਆ; ਜਿੱਥੇ ਇਲਾਜ ਦੌਰਾਨ ਹੀ ਉਹ ਦਮ ਤੋੜ ਗਿਆ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਬੀਬੀਗੰਜ ਬਾਜ਼ਾਰ ਦੀ ਹੈ।

 

 

ਸ਼ਾਹਗੰਜ ਥਾਣਾ ਇਲਾਕੇ ਦੇ ਪਿੰਡ ਅਰਗੂਪੁਰ ਕਲਾਂ ਧੌਰਹਰਾ ਪਿੰਡ ਦਾ ਸੁਭਾਸ਼ ਯਾਦਵ ਡਰਾਇਵਰ ਸੀ। ਉਹ ਬੋਲੈਰੋ ਤੇ ਟਰੈਕਟਰ ਚਲਾਉਂਦਾ ਸੀ।

 

 

ਉਨ੍ਹਾਂ ਦੀ ਸ਼ਰਤ ਲੱਗ ਗਈ ਕਿ ਕੌਣ ਵੱਧ ਆਂਡੇ ਖਾ ਸਕਦਾ ਹੈ। ਸ਼ਰਤ ਮੁਤਾਬਕ ਪਹਿਲਾਂ 50 ਆਂਡੇ ਖਾਣੇ ਸਨ ਤੇ ਫਿਰ ਇੱਕ ਬੋਤਲ ਸ਼ਰਾਬ ਪੀਣੀ ਸੀ ਤੇ ਜੋ ਅਜਿਹਾ ਨਾ ਕਰ ਸਕੇ, ਉਹ ਦੂਜੇ ਨੂੰ 2,000 ਰੁਪਏ ਦੇਵੇਗਾ। ਸੁਭਾਸ਼ ਨੇ ਇਹ ਸ਼ਰਤ ਮਨਜ਼ੂਰ ਕਰਦਿਆਂ ਆਂਡੇ ਖਾਣੇ ਸ਼ੁਰੂ ਕਰ ਦਿੱਤੇ ਸਨ।

 

 

ਪਰ ਜਿਵੇਂ ਹੀ ਉਸ ਨੇ 42ਵਾਂ ਆਂਡਾ ਖਾਧਾ, ਤਾਂ ਉਹ ਬੇਹੋਸ਼ ਹੋ ਗਿਆ। ਪਹਿਲਾਂ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਂਦਾ ਗਿਆ ਪਰ ਉੱਥੋਂ ਜਵਾਬ ਮਿਲ ਗਿਆ ਤੇ ਫਿਰ ਉਸ ਨੂੰ ਲਖਨਊ ਦੇ ਸੰਜੇ ਗਾਂਧੀ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਪਰ ਦੇਰ ਰਾਤੀਂ ਉਸ ਦੀ ਮੌਤ ਹੋ ਗਈ।

 

 

ਸੁਭਾਸ਼ ਦੀਆਂ ਦੋ ਪਤਨੀਆਂ ਸਨ। ਪਹਿਲੀ ਪਤਨੀ ਤੋਂ ਉਸ ਦੇ ਚਾਰ ਧੀਆਂ ਸਨ ਤੇ ਉਸ ਨੇ ਪੁੱਤਰ ਦੀ ਇੱਛਾ ਨਾਲ 9 ਕੁ ਮਹੀਨੇ ਪਹਿਲਾਂ ਹੀ ਦੂਜਾ ਵਿਆਹ ਰਚਾਇਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bet to eat 50 eggs but died after eating 42th