ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਦੇ ਖਾਤੇ ’ਚੋਂ ਕਢਾਉਂਦੇ ਹੋ ਪੈਸੇ ਤਾਂ ਸਾਵਧਾਨ, ਅਦਾਲਤ ਨੇ ਸੁਣਾਈ ਸਖਤ ਸਜ਼ਾ

ਆਗਰਾ ਪੁਲਿਸ ਨੇ ਸ਼ਨਿੱਚਰਵਾਰ ਨੂੰ ਜੁੱਤੀ ਵਪਾਰੀ ਸਚਿਨ ਕੁਮਾਰ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ। ਦੋਸ਼ ਹੈ ਕਿ ਉਸਨੇ ਧੋਖਾਧੜੀ ਨਾਲ ਆਪਣੀ ਪਤਨੀ ਦੇ ਖਾਤੇ ਚੋਂ ਇੱਕ ਕਰੋੜ ਰੁਪਏ ਕੱਢੇ ਸਨ। 12 ਨਵੰਬਰ ਨੂੰ ਔਰਤ ਨੇ ਅਦਾਲਤ ਦੇ ਆਦੇਸ਼ ‘ਤੇ ਥਾਣੇ ਚ ਆਪਣੇ ਪਤੀ ਸਣੇ ਸਹੁਰਿਆਂ ਦੇ ਕਈ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਾਇਆ ਸੀ।

 

ਜਾਣਕਾਰੀ ਮੁਤਾਬਕ ਨੋਇਡਾ ਦੀ ਵਸਨੀਕ ਰਿਚਾ ਸ਼ਰਮਾ ਦਾ ਵਿਆਹ ਸਾਲ 2003 ਚ ਕਮਲਾ ਨਗਰ ਦੇ ਵਸਨੀਕ ਸਚਿਨ ਕੁਮਾਰ ਨਾਲ ਹੋਇਆ ਸੀ। ਪਤੀ ਅਤੇ ਪਤਨੀ ਹਰੀਪ੍ਰਵਤ ਖੇਤਰ ਚ ਸੂਰਿਆ ਨਗਰ ਕਲੋਨੀ ਚ ਗਣਪਤੀ ਰਾਇਲ ਅਪਾਰਟਮੈਂਟ ਚ ਰਹਿੰਦੇ ਸਨ। ਸਾਲ 2011 ਚ ਰਿਚਾ ਸ਼ਰਮਾ ਨੇ ਸੰਜੇ ਪਲੇਸ ਵਿਖੇ ਇੱਕ ਹੈਂਡੀਕ੍ਰਾਫਟ ਦਾ ਵਪਾਰ ਖੋਲ੍ਹਿਆ। ਫਰਮ ਦਾ ਬੈਂਕ ਆਫ ਇੰਡੀਆ ਨਾਲ ਖਾਤਾ ਸੀ। ਰਿਚਾ ਸ਼ਰਮਾ ਨੇ ਆਪਣੇ ਜੇਠ ਰਵੀਸ਼ ਕੁਮਾਰ ਨੂੰ ਖਾਤੇ ਚ ਅਧਿਕਾਰਤ ਕੀਤਾ ਸੀ।

 

ਔਰਤ ਦਾ ਦੋਸ਼ ਹੈ ਕਿ 27 ਮਈ 2018 ਨੂੰ ਪਤੀ ਸਚਿਨ ਕੁਮਾਰ, ਜੇਠ ਰਵੀਸ਼ ਕੁਮਾਰ ਅਤੇ ਸਹੁਰਾ ਹਰੀਸ਼ ਕੁਮਾਰ ਪਿੱਪਲ ਨੇ ਉਸ ਦੇ ਬੇਟੇ ਸਮੇਤ ਘਰੋਂ ਬਾਹਰ ਕੱਢ ਦਿੱਤਾ ਸੀ।

 

ਔਰਤ ਦਾ ਦੋਸ਼ ਹੈ ਕਿ ਉਸਨੇ ਆਗਰਾ ਛੱਡਣ ਤੋਂ ਬਾਅਦ ਫਰਮ ਨਹੀਂ ਚਲਾਈ ਸੀ। ਦੋਸ਼ ਹੈ ਕਿ ਪਤੀ, ਜੇਠ ਤੇ ਸਹੁਰੇ ਨੇ ਹੌਲੀ ਹੌਲੀ ਧੋਖਾਧੜੀ ਨਾਲ ਉਸਦੇ ਖਾਤੇ ਅਤੇ ਬੈਂਕ ਦੀ ਐਫਡੀ ਤੋਂ ਇੱਕ ਕਰੋੜ ਰੁਪਏ ਕੱਢ ਲਏ।

 

ਔਰਤ ਨੇ ਮਾਮਲੇ ਦੀ ਸ਼ਿਕਾਇਤ ਥਾਣੇ ਚ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਫਿਰ ਔਰਤ ਨੇ ਆਪਣੇ ਪਤੀ, ਜੇਠ ਅਤੇ ਸਹੁਰੇ ਖ਼ਿਲਾਫ਼ ਅਦਾਲਤ ਦੇ ਹੁਕਮਾਂ ’ਤੇ ਧੋਖਾਧੜੀ ਦਾ ਕੇਸ ਦਾਇਰ ਕਰਵਾਇਆ। ਥਾਣਾ ਹਰੀਪ੍ਰਵਤ ਪੁਲਿਸ ਨੇ ਸ਼ਨੀਵਾਰ ਨੂੰ ਔਰਤ ਦੇ ਪਤੀ ਸਚਿਨ ਕੁਮਾਰ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Beware if money comes out of wife s account court punished