ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਗਵਾਨ ਜਗਨਨਾਥ ਰੱਥ–ਯਾਤਰਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ

ਭਗਵਾਨ ਜਗਨਨਾਥ ਰੱਥ–ਯਾਤਰਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ

ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੀ ਸ਼ੁਰੂਆਤ ਅੱਜ ਵੀਰਵਾਰ ਤੋਂ ਹੋ ਗਈ ਹੈ। ਇਸ ਲਈ ਓੜੀਸ਼ਾ ’ਚ ਪੂਰੀ ਤਿਆਰੀ ਕਰ ਲਈ ਗਈ ਹੈ। ਇੱਕ ਹਫ਼ਤਾ ਚੱਲਣ ਵਾਲੇ ਇਸ ਮਹਾਂ–ਉਤਸਵ ਦੌਰਾਨ ਜਗਨਨਾਥ ਪੁਰੀ ਵਿਖੇ ਲਗਭਗ ਦੋ ਲੱਖ ਸ਼ਰਧਾਲੂਆਂ ਦੇ ਪੁੱਜਣ ਦੀ ਸੰਭਾਵਨਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 30 ਫ਼ੀ ਸਦੀ ਵੱਧ ਹੋਵੇਗੀ।

 

 

ਆਮ ਤੌਰ ’ਤੇ ਮਹਾਂਉਤਸਵ ਦੌਰਾਨ ਓੜੀਸ਼ਾ ਵਿੱਚ ਲਗਭਗ ਲੱਖਾਂ ਭਗਤ ਪੁੱਜਦੇ ਹਨ।

 

 

ਉੱਧਰ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ’ਚ ਅਹਿਮਦਾਬਾਦ ਵਿਖੇ ਆਪਣੀ ਪਤਨੀ ਸੋਨਲ ਸ਼ਾਹ ਨਾਲ ਭਗਵਾਨ ਜਗਨਨਾਥ ਮੰਦਿਰ ਵਿਖੇ ਪੂਜਾ ਕੀਤੀ। ਸ੍ਰੀ ਅਮਿਤ ਸ਼ਾਹ ਬੁੱਧਵਾਰ ਨੂੰ ਗੁਜਰਾਤ ਪੁੱਜੇ ਸਨ।

ਭਗਵਾਨ ਜਗਨਨਾਥ ਰੱਥ–ਯਾਤਰਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ

 

ਜਗਨਨਾਥ ਰੱਥ–ਯਾਤਰਾ ਦੇ ਮੌਕੇ ਉੱਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਤੇ ਡਿਪਟੀ ਮੁੱਖ ਮੰਤਰੀ ਨਿਤਿਨ ਪਟੇਲ ਨੇ ਅਹਿਮਦਾਬਾਦ ਸਥਿਤ ਜਗਨਨਾਥ ਮੰਦਰ ਵਿੱਚ ਪੂਜਾ ਕੀਤੀ।

 

 

ਜਗਨਨਾਥ ਰੱਥ ਯਾਤਰਾ ਨੂੰ ਲੈ ਕੇ ਓੜੀਸ਼ਾ ਦੇ ਸੈਰ–ਸਪਾਟਾ ਮੰਤਰੀ ਜਿਓਤੀ ਪ੍ਰਕਾਸ਼ ਪਾਣੀਗ੍ਰਹੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਇਹ ਐਲਾਨ ਕਰਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਮੁੱਚੇ ਸ਼ਹਿਰ ਨੂੰ ਚੱਕਰਵਾਤ ਵੱਲੋਂ ਝੰਜੋੜਨ ਦੇ ਕੇਵਲ ਦੋ ਮਹੀਨਿਆਂ ਬਾਅਦ ਚਾਰ ਤੋਂ 12 ਜੁਲਾਈ ਤੱਕ ਓੜੀਸ਼ਾ ਜਗਨਨਾਥ ਰੱਥ–ਯਾਤਰਾ ਦਾ ਉਤਸਵ ਮਨਾਏਗਾ।

 

 

ਇਸ ਵਾਰ ਇਸ ਯਾਤਰਾ ਦੀ ਸੁਰੱਖਿਆ ਲਈ ਸਖ਼ਤ ਇੰਤਜ਼ਾਮ ਕੀਤੇ ਗਏ ਹਨ। 10,000 ਤੋਂ ਵੱਧ ਸੁਰੱਖਿਆ ਕਰਮਚਾਰੀ ਇਸ ਕੰਮ ਲਈ ਤਾਇਨਾਤ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhagwan Jagannath Rath Yatra begins under strict security