ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਜਨਪੁਰਾ ਕਤਲਕਾਂਡ: ਪਰਿਵਾਰ ਦੇ 5 ਲੋਕਾਂ ਦਾ ਕਤਲ 30 ਹਜ਼ਾਰ ਲਈ ਨਹੀਂ, ਸਗੋਂ ...

ਦਿੱਲੀ ਦੇ ਭਜਨਪੁਰਾ ਵਿੱਚ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਦੇ ਕਤਲ ਦੇ ਕੇਸ ਵਿੱਚ ਵੱਡਾ ਖੁਲ੍ਹਾਸਾ ਹੋਇਆ ਹੈ। ਪਰਿਵਾਰ ਦੇ ਕਤਲ ਪਿੱਛੇ 30 ਹਜ਼ਾਰ ਰੁਪਏ ਨਹੀਂ ਹਨ। ਪੁਲਿਸ ਨੇ ਦੋਸ਼ੀ ਪ੍ਰਭੂਨਾਥ ਨੂੰ ਕੜਕੜਡੂਮਾ ਅਦਾਲਤ ਵਿੱਚ ਪੇਸ਼ ਕੀਤਾ ਜਿਥੇ ਅਦਾਲਤ ਨੇ ਦੋਸ਼ੀ ਦੀ ਤਿੰਨ ਦਿਨ ਦੀ ਪੁਲਿਸ ਰਿਮਾਂਡ ਵਧਾ ਦਿੱਤੀ ਹੈ। ਪੁਲਿਸ ਨੇ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਿਆ ਹੈ, ਜਿਸ ਨਾਲ ਪ੍ਰਭੂ ਨੇ ਪੰਜ ਲੋਕਾਂ ਦਾ ਕਤਲ ਕੀਤਾ ਸੀ।

 

ਪੁਲਿਸ ਅਨੁਸਾਰ, ਘਟਨਾ ਤੋਂ ਬਾਅਦ ਮੁਲਜ਼ਮ ਨੇ ਭਜਨਪੁਰਾ ਇਲਾਕੇ ਵਿੱਚ ਵੀ ਹਥਿਆਰ ਨੂੰ ਛੁਪਾ ਦਿੱਤਾ ਸੀ। ਜਦੋਂ ਪੁਲਿਸ ਨੇ ਉਸ ਤੋਂ ਰਿਮਾਂਡ 'ਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਹਥਿਆਰ ਬਾਰੇ ਦੱਸਿਆ। ਉਸ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੇ ਮ੍ਰਿਤਕ ਸ਼ੰਭੂਨਾਥ ਤੋਂ ਪੌਨੇ ਚਾਰ ਲੱਖ ਰੁਪਏ ਉਧਾਰ ਲਏ ਸਨ ਅਤੇ ਉਸ ਨੂੰ ਲੈ ਕੇ ਝਗੜਾ ਵੀ ਹੋਇਆ ਸੀ। ਇਸੇ ਕਾਰਨ ਉਸ ਨੇ 3 ਫਰਵਰੀ ਨੂੰ ਸ਼ੰਭੂਨਾਥ ਸਮੇਤ ਪੰਜ ਦਾ ਕਤਲ ਕਰ ਦਿੱਤਾ ਸੀ।

 

ਸ਼ੰਭੂ ਦੇ ਪਿਤਾ ਨੇ ਪੁੱਛਿਆ, 25-30 ਲੱਖ ਰੁਪਏ ਕਿੱਥੇ ਗਏ?


ਭਜਨਪੁਰਾ ਵਿੱਚ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਦੇ ਖੁਲਾਸਿਆਂ ਬਾਰੇ ਪਰਿਵਾਰਕ ਮੈਂਬਰਾਂ ਨੂੰ ਯਕੀਨ ਨਹੀਂ ਹੋ ਰਿਹਾ। ਮਾਰੇ ਗਏ ਸ਼ੰਭੂ ਦੇ ਪਿਤਾ ਮਹਾਦੇਵ ਦਾ ਕਹਿਣਾ ਹੈ ਕਿ ਉਹ ਪੁਲਿਸ ਤੋਂ ਸੰਤੁਸ਼ਟ ਨਹੀਂ ਹੈ। 

ਮਹਾਂਦੇਵ ਅਨੁਸਾਰ, ਇਸ ਘਟਨਾ ਦੀ ਜਾਣਕਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਬਿਹਾਰ ਦੇ ਸੁਪੌਲ ਪਿੰਡ ਤੋਂ ਦਿੱਲੀ ਪਹੁੰਚੇ, ਇੱਕ ਵਿਅਕਤੀ ਵੱਲੋਂ 30,000 ਰੁਪਏ ਵਿੱਚ ਪੰਜ ਲੋਕਾਂ ਦੀ ਹੱਤਿਆ ਕਰਨਾ ਸਵਾਲ ਖੜੇ ਕਰ ਰਿਹਾ ਹੈ। ਉਸ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਸ਼ੰਭੂ ਕੋਲ ਤਕਰੀਬਨ 25 ਤੋਂ 30 ਲੱਖ ਰੁਪਏ ਸਨ ਜਿਸ ਨਾਲ ਉਹ ਸੁਪੌਲ ਵਿੱਚ ਜ਼ਮੀਨ ਖ਼ਰੀਦਣ ਜਾ ਰਿਹਾ ਸੀ। ਉਹ ਪੈਸੇ ਕਿੱਥੇ ਗਏ?


ਪਿੰਡ ਵਾਪਸ ਆਉਣ ਵਾਲਾ ਸੀ ਸ਼ੰਭੂ 


ਮਹਾਦੇਵ ਨੇ ਦੱਸਿਆ ਕਿ ਸ਼ੰਭੂ ਆਪਣੀ ਪਤਨੀ ਅਤੇ ਬੱਚਿਆਂ ਨਾਲ ਪਿੰਡ ਵਾਪਸ ਪਰਤਣ ਵਾਲਾ ਸੀ। ਉਹ ਸੁਪੌਲ ਵਿੱਚ ਹੀ ਇਕ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸੀ। ਸ਼ੰਭੂ ਦੇ ਕਹਿਣ ਉੱਤੇ ਹਾਦੇਵ ਉਥੇ ਜ਼ਮੀਨ ਦੀ ਭਾਲ ਕਰ ਰਿਹਾ ਸੀ। ਇਸ ਦੌਰਾਨ ਬੁੱਧਵਾਰ ਨੂੰ ਸ਼ੰਭੂ, ਉਸ ਦੀ ਪਤਨੀ ਅਤੇ ਬੱਚਿਆਂ ਦੀ ਮੌਤ ਦੀ ਖ਼ਬਰ ਮਿਲੀ। ਵੱਡੇ ਬੇਟੇ ਅਤੇ ਉਸ ਦੇ ਪਰਿਵਾਰ ਦੀ ਮੌਤ ਤੋਂ ਮਾਪੇ ਸਦਮੇ ਵਿੱਚ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhajanpura massacre: Big revelation in the case of killing 5 people of a family