ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਯੂਪੀ ਪੁਲਿਸ ਦਾ ਭੰਗੜਾ ਹੋਇਆ ਵਾਇਰਲ, ਦੇਖੋ ਫਿਰ ਕੀ ਹੋਇਆ?

ਉੱਤਰ ਪ੍ਰਦੇਸ਼ ਦੇ ਓਰੇਯਾ ਚ ਲੋਕਾਂ ਦੀ ਸੇਵਾ ਚ ਤਾਇਨਾਤ ਪੁਲਿਸ ਮੁਲਾਜ਼ਮ ਭੋਜਪੁਰੀ ਗਾਣੇ ਤੇ ਮਸਤ ਹੋ ਗਏ। ਪੈਟਰੋਲਿੰਗ ਲਈ ਵਰਤੀ ਜਾਣ ਵਾਲੀ ਡਾਇਲ 100 ਵਾਲੀ ਸਰਕਾਰੀ ਕਾਰ ਚ ਭੋਜਪੁਰੀ ਗੀਤ ਵਜਾ ਕੇ ਉਸ ਤੇ ਰੱਜ ਕੇ ਨੱਚਣ ਵਾਲੇ ਇਨ੍ਹਾਂ ਮੁਲਾਜ਼ਮਾਂ ਦਾ ਵੀਡਿਓ ਤੇਜ਼ੀ ਨਾਲ ਵਾਇਰਲ ਹੋ ਗਿਆ ਹੈ ਜਿਸ ਕਾਰਨ ਯੂਪੀ ਪੁਲਿਸ ਦੇ ਇਹ ਮੁਲਾਜ਼ਮ ਲੋਕਾਂ ਦੇ ਹਾਸੇ ਦਾ ਕਾਰਨ ਬਣ ਗਏ ਹਨ।

 

ਵੀਡਿਓ ਚ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਡਿਊਟੀ ਦੌਰਾਨ ਇਹ ਪੁਲਿਸ ਮੁਲਾਜ਼ਮ ਜੋ ਕਿ ਵਰਦੀ ਚ ਹਨ, ਡਾਇਲ 100 ਦੀ ਜੀਪਸੀ ਨੂੰ ਇੱਕ ਦਰੱਖਤ ਥੱਲੇ ਲਗਾ ਕੇ ਇੱਕ ਭੋਜਪੁਰੀ ਗੀਤ ਤੇ ਨੱਚਦੇ ਟੱਪਦੇ ਮਸਤ ਨਜ਼ਰ ਆ ਰਹੇ ਹਨ। ਨੱਚਣ ਵਾਲੇ ਇਸ ਵੀਡਿਓ ਹੋਰ ਕਈ ਲੋਕ ਸਾਦੇ ਕੱਪੜਿਆਂ ਚ ਨੱਚ ਰਹੇ ਹਨ।

 

ਸੋਸ਼ਲ ਮੀਡੀਆ ਤੇ ਇਸ ਵੀਡਿਓ ਦੇ ਵਾਇਰਲ ਹੋ ਜਾਣ ਕਾਰਨ ਯੂਪੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਉਕਤ ਮੁਲਾਜ਼ਮਾਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ।  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhangra patrol police of UP viral then what happened