ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਲ ਦੀਆਂ ਵਧਦੀਆਂ ਕੀਮਤਾਂ `ਚ ਸਰਕਾਰ ਦਾ ਹੱਥ ਨਹੀਂ : ਭਾਜਪਾ

ਤੇਲ ਦੀਆਂ ਵਧਦੀਆਂ ਕੀਮਤਾਂ `ਚ ਸਰਕਾਰ ਦਾ ਹੱਥ ਨਹੀਂ : ਭਾਜਪਾ

ਭਾਰਤੀ ਜਨਤਾ ਪਾਰਟੀ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਸਮੇਤ ਵਿਰੋਧੀ ਦਲਾਂ ਦੇ ਭਾਰਤ ਬੰਦ ਨੂੰ ਅਸਫਲ ਕਰਾਰ ਦਿੱਤਾ ਹੈ। ਭਾਜਪਾ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਦੇ ਵਾਧੇ `ਚ ਸਰਕਾਰ ਦਾ ਕੋਈ ਹੱਥ ਨਹੀਂ। ਇਸ ਦਾ ਕਾਰਨ ਅੰਤਰਰਾਸ਼ਟਰੀ ਪੱਧਰ `ਤੇ ਉਤਪਾਦਨ ਦਾ ਪ੍ਰਭਾਵਿਤ ਹੋਣਾ ਹੈ।


ਵਿਰੋਧੀ ਦਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਾਜਪਾ ਨੇ ਕਿਹਾ ਕਿ ਲੋਕਤੰਤਰ `ਚ ਸਾਰਿਆਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ, ਪ੍ਰੰਤੂ ਵਿਰੋਧ ਦੇ ਨਾਮ `ਤੇ ਹਿੰਸਾ ਸਵੀਕਾਰ ਨਹੀਂ। ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪੱਤਰਕਾਰਾਂ ਨਾਲ ਗੱਲਬਾਤ `ਚ ਸਵਾਲ ਕੀਤਾ ਕਿ ਕੀ ਲੋਕਤੰਤਰ `ਚ ਰਾਜਨੀਤੀ ਹਿੰਸਾ ਰਾਹੀਂ ਹੋਵੇਗੀ।


ਪੈਟਰੋਲ, ਡੀਜ਼ਲ ਦੀਆਂ ਕੀਮਤਾਂ `ਚ ਵਾਧੇ `ਤੇ ਸਫਾਈ ਦਿੰਦੇ ਹੋਏ ਪ੍ਰਸਾਦ ਨੇ ਕਿਹਾ ਕਿ ਅੰਤਰਰਾਸ਼ਟਰੀ ਕਾਰਨਾਂ ਦੇ ਚਲਦੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਇਸ `ਚ ਸਰਕਾਰ ਦਾ ਕੋਈ ਹੱਥ ਨਹੀਂ ਹੈ। ਭਾਜਪਾ ਆਗੂ ਨੇ ਕਾਂਗਰਸ ਅਤੇ ਉਸਦੇ ਪ੍ਰਧਾਨ ਨੂੰ ਨਿਸ਼ਾਨਾ ਬਣਾਉਦੇ ਹੋਏ ਕਿਹਾ ਕਿ ਅੱਜ ਦੀ ਮਹਿੰਗਾਈ ਸਾਲ 2014 ਸਾਲ 2014 ਦੀ ਤੁਲਨਾ ਤੋਂ ਘੱਟ ਹੈ।


ਉਨ੍ਹਾਂ ਕਿਹਾ ਕਿ ਈਰਾਨ `ਤੇ ਅਮਰੀਕੀ ਰੋਕ ਦੇ ਕਾਰਨ ਤੇਲ ਦੀ ਉਪਲੱਬਧਤਾ ਪ੍ਰਭਾਵਿਤ ਹੋਈ ਹੈ, ਉਥੇ ਭਾਰਤ ਤੇਲ ਦੀ ਆਯਾਤ `ਤੇ ਨਿਰਭਰ ਹੈ ਅਤੇ ਵਿਸ਼ਵ ਬਾਜ਼ਾਰ `ਚ ਤੇਲ ਦੀ ਕਮੀ ਹੈ। ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ ਨੇ ਉਤਪਾਦਨ ਦੀ ਸੀਮਾ ਘਟਾ ਦਿੱਤੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਦੇਸ਼ ਦੀ ਜਨਤਾ ਸਮਝ ਰਹੀ ਹੈ ਕਿ ਤੇਲ ਦੀਆਂ ਜੋ ਕੀਮਤਾਂ ਵਧੀਆਂ ਹਨ, ਉਸ `ਚ ਭਾਰਤ ਸਰਕਾਰ ਦਾ ਹੱਥ ਨਹੀਂ ਹੈ। 
ਭਾਰਤ ਬੰਦ ਨੂੰ ਅਸਫਲ ਕਰਾਰ ਦਿੰਦੇ ਹੋਏ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ ਸਮੇਤ ਵਿਰੋਧੀ ਦਲਾਂ ਤੋਂ ਪੁੱਛਿਆ ਕਿ ਬਿਹਾਰ ਦੇ ਜਹਾਨਾਬਾਦ `ਚ ਐਬੂਲੈਂਸ ਸਮੇਂ ਰਹਿੰਦੇ ਹਸਪਤਾਲ ਨਹੀਂ ਪਹੁੰਚ ਪਾਈ ਜਿਸ ਕਾਰਨ ਦੋ ਸਾਲ ਦੀ ਇਕ ਬੱਚੀ ਦੀ ਮੌਤ ਹੋ ਗਈ, ਰਾਹੁਲ ਗਾਂਧੀ ਜਵਾਬ ਦੇਣ ਕਿ ਇਸਦਾ ਜਿ਼ੰਮੇਵਾਰ ਕੌਣ ਹੈ।


ਉਨ੍ਹਾਂ ਕਿਹਾ ਕਿ ਵਿਰੋਧ ਤੱਕ ਠੀਕ ਹੈ, ਲੇਕਿਨ ਜੋ ਪੈਟਰੋਲ ਪੰਪ ਅਤੇ ਜਨਤਕ ਸੰਪਤੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਇਸਦੀ ਜਿ਼ੰਮੇਵਾਰੀ ਕੋਣ ਲਵੇਗਾ? ਭਾਜਪਾ ਆਗੂ ਨੇ ਕਿਹਾ ਕਿ ਲੋਕਤੰਤਰ `ਚ ਸਭ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਅਤੇ ਅਸੀਂ ਉਸਦਾ ਸਵਾਗਤ ਕਰਦੇ ਹਾਂ, ਪ੍ਰੰਤੂ ਕੀ ਲੋਕਤੰਤਰ `ਚ ਰਾਜਨੀਤਿਕ ਹਿੰਸਾ ਰਾਹੀਂ ਕੀਤੀ ਜਾਵੇਗੀ।


ਉਨ੍ਹਾਂ ਕਿਹਾ ਕਿ ਸਰਕਾਰ ਮਹਿੰਗਾਈ `ਤੇ ਲਗਾਮ ਲਗਾਉਣ ਦਾ ਪੂਰਾ ਯਤਨ ਕਰ ਰਹੀ ਹੈ ਅਤੇ ਕਈ ਮੋਰਚਿਆਂ `ਤੇ ਸਫਲ ਵੀ ਹੋਈ ਹੈ। ਭਾਜਪਾ ਦਾ ਮੰਨਣਾ ਹੈ ਕਿ ਕੁਝ ਮੁਸ਼ਕਲਾਂ ਦੇ ਬਾਵਜੂਦ ਲੋਕਾਂ ਨੇ ਬੰਦ ਦਾ ਸਮਰਥਨ ਨਹੀਂ ਦਿੱਤਾ।

 

ਰਵੀਸ਼ੰਕਰ ਪ੍ਰਸਾਦ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜੀਐਸਟੀ ਅਤੇ ਨੋਟਬੰਦੀ `ਤੇ ਸੰਸਦ `ਚ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਇਕ ਆਮ ਵਰਕਰ ਹਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜੀਐਸਟੀ ਅਤੇ ਨੋਟਬੰਦੀ `ਤੇ ਬਹਿਸ ਦੀ ਚੁਣੌਤੀ ਦਿੰਦਾ ਹੈ। ਉਹ ਵੱਡੇ ਅਰਥਸ਼ਾਸਤਰੀ ਹਨ। ਤੱਥਾਂ ਨਾਲ ਮੇਰੇ ਨਾਲ ਬਹਿਸ ਕਰਨ। ਉਹ ਮੇਰੀ ਬੇਨਤੀ ਨੂੰ ਸਵੀਕਾਰ ਕਰਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bharat Band Ravi Shankar Prasad Says Govt is not include in Petrol Price hike