ਅਨੁਸੂਚਿਤ ਜਾਤੀ ਤੇ ਜਨਜਾਤੀ ਅੱਤਿਆਚਾਰ ਅਧਿਨਿਯਮ (ਐਸਸੀ/ਐਕਟ ਕਾਨੂੰਨ) ਨੂੰ ਲੈ ਕੇ ਲਿਆਂਦੇ ਗਏ ਬਿੱਲ ਦੇ ਖਿਲਾਫ ਕਥਿਤ ਤੌਰ `ਤੇ ਜਨਰਲ ਵਰਗ ਵੱਲੋਂ ਬੁਲਾਏ ਗਏ ਭਾਰਤ ਬੰਦ ਦੌਰਾਨ ਅੱਜ ਬਿਹਾਰ `ਚ ਜਿੱਥੇ ਕੁਝ ਥਾਵਾਂ `ਤੇ ਰੇਲ ਗੱਡੀਆਂ ਰੋਕੀਆਂ ਗਈਆਂ ਉਥੇ ਆਰਾ `ਚ ਪੁਲਿਸ `ਤੇ ਪਥਰਾਅ ਦੇ ਬਾਅਦ ਭਾਰੀ ਹਿੰਸਾ ਦੀ ਖ਼ਬਰ ਆਈ ਹੇ।
ਆਰਾ `ਚ ਹਿੰਸਕ ਹੋਇਆ ਪ੍ਰਦਰਸ਼ਨ, ਪੁਲਿਸ ਵੱਲੋਂ ਫਾਇਰਿੰਗ
ਬਿਹਾਰ ਦੇ ਆਰਾ `ਚ ਆਰਾ ਬਾਜ਼ਾਰ ਕਮੇਟੀ ਓਵਰਬ੍ਰਿਜ `ਤੇ ਜਾਮ ਕੀਤੇ ਜਾਣ ਬਾਅਦ ਸ਼ਾਹਬਾਦ ਦੇ ਚਾਰ ਜਿ਼ਲ੍ਹਿਆਂ `ਚ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ। ਪੁਲਿਸ ਜਾਮ ਹਟਾਵੁਣ ਪਹੁੰਚੀ ਤਾਂ ਬੰਦ ਸਮਰਥਕ ਭਿੜ ਗਏ। ਪੁਲਿਸ ਨੇ ਜਾਮ ਹਟਾਉਣ ਵਾਸਤੇ ਲਾਠੀਚਾਰਜ ਕੀਤਾ ਤਾਂ ਭੀੜ ਨੇ ਪੁਲਿਸ `ਤੇ ਪਥਰਾਅ ਕੀਤਾ ਅਤੇ ਚਾਰ ਰਾਉਂਡ ਹਵਾਈ ਫਾਈਰਿੰਗ ਕੀਤੀ। ਪੁਲਿਸ ਨੇ ਵੀ ਜਵਾਬ `ਚ ਕਈ ਹਵਾਈ ਫਾਈਰਿੰਗ ਕੀਤੀ। ਹਾਲਾਂਕਿ ਪੁਲਿਸ ਫਾਈਰਿੰਗ ਦੀ ਪੁਸ਼ਟੀ ਨਹੀਂ ਕਰ ਰਹੀ। ਮੌਕੇ ਤੋਂ 2 ਬੰਦ ਸਮਰਥਕ ਗ੍ਰਿਫਤਾਰ ਕੀਤੇ ਗਏ ਹਨ।
ਜਦੋਂ ਕਿ ਗਯਾ ਦੇ ਬੇਲਾਗੰਜ ਦੇ ਬੇਲਹਾੜੀ ਮੋੜ `ਤੇ ਬੰਦ ਸਮਰਥਕ ਅਤੇ ਪੁਲਿਸ ਦੇ ਵਿਚ ਭਿੜਤ ਹੋ ਗਈ। ਬੰਦ ਸਮਰਥਕਾਂ ਨੇ ਪਥਰਾਅ ਕੀਤਾ ਤਾਂ ਪੁਲਿਸ ਨੇ ਵੀ ਫਾਈਰਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਚਾਰ ਰਾਉਂਡ ਫਾਈਰਿੰਗ ਕੀਤੀ। ਹਾਲਾਂਕਿ ਇਸ `ਚ ਕਿਸੇ ਨੂੰ ਚੋਟ ਨਹੀਂ ਆਈ। ਡੀਐਸਪੀ ਵਿਧੀ ਵਿਵਸਥਾ ਸੰਜੀਤ ਕੁਮਾਰ ਪ੍ਰਭਾਤ ਘਟਨਾ ਸਥਾਨ `ਤੇ ਮੌਜੂਦ ਹੈ। ਪੁਲਿਸ ਨੇ ਫਾਈਰਿੰਗ ਦੀ ਪੁਸ਼ਟੀ ਨਹੀਂ ਕੀਤੀ।
Bhopal: Security heightened in the city in view of #BharatBandh against amendments in SC/ST Act. Police says, ”Forces have been divided judiciously across the districts. It has been peaceful till now. Nobody can force anyone to be a part of the bandh.” #MadhyaPradesh pic.twitter.com/HVP08dnmNS
— ANI (@ANI) September 6, 2018