ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਹੋਟਲਜ਼ ਗਰੁੱਪ 'ਤੇ IT ਦੀ ਛਾਪੇਮਾਰੀ, ਮਿਲੀ 1000 ਕਰੋੜ ਦੀ ਵਿਦੇਸ਼ੀ ਜਾਇਦਾਦ

ਇਨਕਮ ਟੈਕਸ ਵਿਭਾਗ ਨੇ ਜੋਤਸਨਾ ਸੂਰੀ ਦੀ ਅਗਵਾਈ ਵਾਲੇ ਭਾਰਤ ਹੋਟਲਜ਼ ਲਿਮਟਿਡ ਦੀ 1000 ਕਰੋੜ ਰੁਪਏ ਤੋਂ ਵੱਧ ਦੀ ਅਣਪਛਾਤੀ ਵਿਦੇਸ਼ੀ ਜਾਇਦਾਦ ਦਾ ਪਤਾ ਲਗਾਇਆ ਹੈ। ਆਮਦਨ ਕਰ ਵਿਭਾਗ ਨੇ ਸੋਮਵਾਰ ਨੂੰ ਟੈਕਸ ਚੋਰੀ ਦੇ ਇਕ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਭਾਰਤ ਹੋਟਲਜ਼ ਦੀ ਚੇਅਰਪਰਸਨ ਅਤੇ ਪ੍ਰਬੰਧ ਨਿਰਦੇਸ਼ਕ ਜੋਤਸਨਾ ਸੂਰੀ ਅਤੇ ਉਨ੍ਹਾਂ ਦੇ ਸਹਿਯੋਗੀ ਦੇ ਟਿਕਾਣਿਆਂ ‘ਤੇ ਛਾਪਾ ਮਾਰਿਆ। ਉਸ ਦੇ ਨਜ਼ਦੀਕੀ ਸਾਥੀ ਜੈਅੰਤ ਨੰਦਾ ਦੇ ਟਿਕਾਣਿਆਂ 'ਤੇ ਵੀ ਇਨਕਮ ਟੈਕਸ ਦੇ ਛਾਪੇ ਮਾਰੇ ਜਾ ਰਹੇ ਹਨ। 

 

ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਇਨਕਮ ਟੈਕਸ ਅਧਿਕਾਰੀਆਂ ਨੇ ਕਿਹਾ ਕਿ ਤਲਾਸ਼ੀ ਐਤਵਾਰ ਨੂੰ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਭਾਰਤ ਹੋਟਲ ਦੇ ਸੀ.ਐੱਮ.ਡੀ. ਜੋਤਸਨਾ ਸੂਰੀ ਅਤੇ ਕਾਰਗੋ ਮੋਟਰਜ਼ ਦੇ ਪ੍ਰਮੋਟਰਾਂ ਨਾਲ ਸਬੰਧਤ ਅੱਠ ਥਾਵਾਂ ਦੀ ਤਲਾਸ਼ੀ ਲਈ ਗਈ ਸੀ।

 

ਦੱਸਣਯੋਗ ਹੈ ਕਿ ਜੈਅੰਤ ਨੰਦਾ ਕਾਰਗੋ ਮੋਟਰਜ਼ ਦਾ ਮੈਨੇਜਿੰਗ ਡਾਇਰੈਕਟਰ ਹੈ, ਜੋ ਦੇਸ਼ ਵਿੱਚ ਟਾਟਾ ਮੋਟਰਜ਼ ਵਪਾਰਕ ਵਾਹਨਾਂ ਦਾ ਸਭ ਤੋਂ ਵੱਡਾ ਡੀਲਰ ਹੈ। ਭਾਰਤ ਹੋਟਲਜ਼ ਕੋਲ ਫਾਈਵ ਸਟਾਰ ਹੋਟਲਜ਼ ਵੀ ਹਨ। ਦਿੱਲੀ ਸਥਿਤ ਦ ਲਲਿਤ ਹੋਟਲ ਵੀ ਇਸ ਸਮੂਹ ਦੀ ਸੰਪਤੀ ਹੈ। 

 

2006 ਵਿੱਚ ਆਪਣੇ ਪਤੀ ਲਲਿਤ ਸੂਰੀ ਦੀ ਮੌਤ ਤੋਂ ਬਾਅਦ ਜੋਤਸਨਾ ਸੂਰੀ ਇਸ ਚੇਨ ਦੀ ਅਗਵਾਈ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਨੂੰ ਪਰਾਹੁਣਚਾਰੀ ਸਮੂਹ ਵੱਲੋਂ 35 ਕਰੋੜ ਰੁਪਏ ਦੇ ਘਰੇਲੂ ਟੈਕਸ ਚੋਰੀ ਦਾ ਪਤਾ ਲੱਗਿਆ ਹੈ। ਇਹ ਬਲੈਕ ਮਨੀ ਐਕਟ, 2015 ਅਤੇ ਇਨਕਮ ਟੈਕਸ ਐਕਟ, 1961 ਦੇ ਤਹਿਤ ਕਾਰਵਾਈ ਕਰ ਸਕਦੀ ਹੈ।

 

ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਆਈਟੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ 24.93 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਜਿਸ ਵਿੱਚ 71.5 ਲੱਖ ਰੁਪਏ ਨਕਦ, 23 ਕਰੋੜ ਰੁਪਏ ਦੇ ਗਹਿਣਿਆਂ ਅਤੇ 1.2 ਕਰੋੜ ਰੁਪਏ ਦੀਆਂ ਮਹਿੰਗੀਆਂ ਘੜੀਆਂ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਕਾਲੇ ਧਨ ਵਿਰੁੱਧ ਕੇਂਦਰ ਸਰਕਾਰ ਦੇ ਮਿਸ਼ਨ ਤਹਿਤ ਇਹ ਕਾਰਵਾਈ ਕੀਤੀ ਗਈ  ਹੈ, ਜਿਸ ਵਿੱਚ ਖ਼ਾਸਕਰ ਵਿਦੇਸ਼ੀ ਜਾਇਦਾਦ ਸ਼ਾਮਲ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bharat Hotels Group raided income tax department got 1000 crore foreign assets